nabaz-e-punjab.com

ਚੈੱਕ ਬਾਊਂਸ ਮਾਮਲਾ: ਮੁਹਾਲੀ ਅਦਾਲਤ ਵੱਲੋਂ ਦੁਕਾਨਦਾਰ ਨੂੰ 1 ਸਾਲ ਦੀ ਕੈਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਇੱਕ ਵਿਸ਼ੇਸ਼ ਅਦਾਲਤ ਨੇ ਚੈਕ ਬਾਊਂਸ ਦੇ ਮਾਮਲੇ ਵਿੱਚ ਇੱਕ ਦੋਸ਼ੀ ਨੂੰ 1 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮੁਹਾਲੀ ਦੇ ਜੂਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਪਾਰੂਲ ਦੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੰਜੀਵ ਕੁਮਾਰ ਪੁੱਤਰ ਭਗਵਾਨਦਾਸ ਵਾਸੀ ਪਿੰਡ ਮਾਣਕਪੁਰ ਖੇੜਾ ਨੂੰ ਦੋਸ਼ੀ ਕਰਾਰ ਦਿੰਦਿਆ 1 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਸ਼ਿਕਾਇਤਕਰਤਾ ਵਿਕਰਮ ਸੋਫਤ ਵਾਸੀ ਫੇਜ਼-3ਏ ਨੇ ਮੁਹਾਲੀ ਦੀ ਅਦਾਲਤ ਵਿੱਚ 138 ਦੇ ਤਹਿਤ ਕੰਪਲੇਂਟ ਦੀ ਅਰਜ਼ੀ ਦਾਇਰ ਕੀਤੀ ਸੀ। ਉਨਾਂ ਅਦਾਲਤ ਨੂੰ ਦੱਸਿਆ ਸੀ ਕਿ ਉਸ ਦਾ ਸੀਮਿੰਟ ਦਾ ਹੋਲ-ਸੇਲ ਦਾ ਕੰਮ ਹੈ ਅਤੇ ਉਸ ਕੋਲੋਂ ਸੰਜੀਵ ਕੁਮਾਰ ਸੀਮਿੰਟ ਖਰੀਦਦਾ ਸੀ। ਸੰਜੀਵ ਕੁਮਾਰ ਦੀ ਪਿੰਡ ਮਾਣਕਪੁਰ ਖੇੜਾ ਵਿਖੇ ਸੀਮਿੰਟ ਦੀ ਦੁਕਾਨ ਹੈ।
ਮਾਰਚ ਮਹੀਨੇ ਵਿੱਚ ਸੰਜੀਵ ਕੁਮਾਰ ਨੇ ਸੀਮਿੰਟ ਦੇ 50 ਥੈਲਿਆਂ ਦੀ ਡਿਮਾਂਡ ਕੀਤੀ ਸੀ। ਉਨਾਂ ਸੰਜੀਵ ਕੁਮਾਰ ਦੀ ਦੁਕਾਨ ਤੇ 50 ਥੈਲੇ ਸੀਮਿੰਟ ਦੇ ਭੇਜ ਦਿੱਤੇ ਅਤੇ ਸੰਜੀਵ ਕੁਮਾਰ ਨੇ 50 ਥੈਲੇ ਲੈ ਕੇ ਉਨ੍ਹਾਂ ਦੇ ਕਰਮਚਾਰੀ ਨੂੰ ਥੈਲੇ ਲੈਣ ਦੀ ਰਸੀਵਿੰਗ ਦੇ ਦਿੱਤੀ। ਉਨਾਂ ਬਾਅਦ ਵਿੱਚ ਜਦੋਂ ਪੈਸੇ ਮੰਗੇ ਤਾਂ ਸੰਜੀਵ ਕੁਮਾਰ ਨੇ ਨਗਦ ਪੈਸੇ ਨਾ ਦੇ ਕੇ 1 ਲੱਖ 60 ਹਜ਼ਾਰ ਦਾ ਚੈੱਕ ਦੇ ਦਿੱਤਾ, ਜੋ ਕਿ ਬਾਅਦ ’ਚ ਬਾਊਂਸ ਹੋ ਗਿਆ। ਉਨ੍ਹਾਂ ਜਦੋਂ ਚੈਕ ਬਾਊਂਸ ਹੋਣ ਬਾਰੇ ਸੰਜੀਵ ਕੁਮਾਰ ਨੂੰ ਦੱਸਿਆ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਮੁੜ ਕੇ ਫੋਨ ਵੀ ਚੱਕਣਾ ਬੰਦ ਕਰ ਦਿੱਤਾ। ਵਿਕਰਮ ਸੋਫਤ ਨੇ ਹਾਰ ਕੇ ਅਦਾਲਤ ਦਾ ਦਰਵਾਜਾ ਖੜਕਾਇਆ ਅਤੇ ਅਦਾਲਤ ਵੱਲੋਂ ਪੀੜਤ ਨੂੰ ਇਨਸਾਫ਼ ਦਿੰਦਿਆ ਦੋਸ਼ੀ ਸੰਜੀਵ ਕੁਮਾਰ ਨੂੰ 1 ਸਾਲ ਕੈਦ ਦੀ ਸਜਾ ਸੁਣਾਈ ਗਈ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…