nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਨਾਕਿਆਂ ’ਤੇ ਚੈਕਿੰਗ ਕਰਨ ਦੇ ਆਦੇਸ਼

ਗੈਰਕਾਨੂੰਨੀ ਮਾਈਨਿੰਗ ਦੀ ਚੈਕਿੰਗ ਦੀ ਰਿਪੋਰਟ ਰੋਜ਼ਾਨਾ ਡੀਸੀ ਦਫ਼ਤਰ ਨੂੰ ਭੇਜਣ ਦੀਆਂ ਹਦਾਇਤਾਂ

ਉਪ ਮੰਡਲ ਮੈਜਿਸਟਰੇਟ ਆਪੋ ਆਪਣੀ ਸਬ ਡਿਵੀਜ਼ਨ ਦੇ ਓਵਰਆਲ ਇੰਚਾਰਜ ਹੋਣਗੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਰੇਤੇ, ਬਜਰੀ, ਸਟੋਨ ਕਰੱਸ਼ਰਾਂ ਅਤੇ ਗੈਰਕਾਨੂੰਨੀ ਮਾਈਨਿੰਗ ਦੀ ਚੈਕਿੰਗ ਕਰਨ ਲਈ ਸਥਾਪਿਤ ਕੀਤੇ ਨਾਕਿਆਂ ’ਤੇ ਵੱਖ ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਜਿਹੜੇ ਕਿ ਚੈਕਿੰਗ ਦੀ ਰੋਜ਼ਾਨਾ ਪੜਤਾਲ ਕਰਕੇ ਆਪਣੀ ਰਿਪੋਰਟ ਭੇਜਣਗੇ ਤਾਂ ਜੋ ਗੈਰਕਾਨੂੰਨੀ ਮਾਈਨਿੰਗ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਚੈਕਿੰਗ ਦੀ ਰਿਪੋਰਟ ਵਿਸਥਾਰ ਪੂਰਵਕ ਵੱਖਰੇ ਤੌਰ ’ਤੇ ਸਮੇਤ ਫੋਟੋਗ੍ਰਾਫ਼ ਦੀ ਹਾਰਡਕਾਪੀ ਦੇ ਰੂਪ ਵਿੱਚ ਦਫ਼ਤਰ ਦੀ ਈ-ਮੇਲ ਆਈ.ਡੀ. madcsasnagar0punjab.gov.in ’ਤੇ ਭੇਜਣ ਨੂੰ ਵੀ ਯਕੀਨੀ ਬਣਾਉਣਗੇ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਚੈਕਿੰਗ ਸਬੰਧੀ ਉਪ ਮੰਡਲ ਮੈਜਿਸਟਰੇਟ ਆਪੋ ਆਪਣੀ ਸਬ ਡਿਵੀਜ਼ਨ ਦੇ ਓਵਰਆਲ ਇੰਚਾਰਜ ਹੋਣਗੇ ਅਤੇ ਏ.ਈ.ਟੀ.ਸੀ. ਅਤੇ ਕਾਰਜਕਾਰੀ ਇੰਜਨੀਅਰ ਉਨ੍ਹਾਂ ਦੇ ਵਿਭਾਗ ਦੇ ਲਗਾਏ ਗਏ ਸਟਾਫ਼ ਨੂੰ ਮੌਨੀਟਰ ਕਰਨ ਲਈ ਜ਼ਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਸਬੰਧਤ ਡੀ.ਐਸ.ਪੀ. ਚੈਕਿੰਗ ਲਈ ਬਣਾਈਆਂ ਗਈਆਂ ਟੀਮਾਂ ਦੀ ਨਿਗਰਾਨੀ ਦੇ ਨਾਲ ਨਾਲ ਐਸ.ਡੀ.ਐਮ ਨਾਲ ਲਗਾਤਾਰ ਤਾਲਮੇਲ ਰੱਖਣਗੇ। ਉਨ੍ਹਾਂ ਦੱਸਿਆ ਕਿ ਸਬ ਡਿਵੀਜ਼ਨ ਖਰੜ ਵਿੱਚ ਟੀ-ਪੁਆਇੰਟ ਮਾਜਰੀ ਵਿਖੇ ਸ੍ਰੀ ਈਮਾਨਵੀਰ ਸਿੰਘ ਐਸ.ਡੀ.ਓ. ਜਨ ਸਹਿਤ ਡਵੀਜ਼ਨ ਨੰਬਰ 3 ਐਸ.ਏ.ਐਸ ਨਗਰ, ਹਰਜਿੰਦਰ ਸਿੰਘ ਆਬਾਕਾਰੀ ਤੇ ਕਰ ਨਿਰੀਖਕ, ਸੁਰਿੰਦਰ ਸਿੰਘ ਐਸ.ਆਈ.ਪੀ.ਓ., ਏ.ਐਸ.ਆਈ ਜਗਜੀਤ ਸਿੰਘ, ਹੌਲਦਾਰ ਅਮਰੀਕ ਸਿੰਘ ਅਤੇ ਹੌਲਦਾਰ ਅਮਰ ਸਿੰਘ ਅਤੇ ਇਸੇ ਥਾਂ ’ਤੇ ਕ੍ਰਮਵਾਰ ਸ੍ਰੀ ਸੁਨੀਲ ਕੁਮਾਰ ਐਸ.ਡੀ.ਓ. ਪਬਲਿਕ ਹੈਲਥ, ਹਰਜਿੰਦਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਸੁਰਿੰਦਰ ਸਿੰਘ ਐਸ.ਆਈ.ਪੀ.ਓ., ਏ.ਐਸ.ਆਈ. ਇਕਬਾਲ ਮੁਹੰਮਦ ਹੌਲਦਾਰ ਜਸਵਿੰਦਰ ਸਿੰਘ, ਹੌਲਦਾਰ ਕੁਲਦੀਪ ਸਿੰਘ, ਸਿਪਾਹੀ ਸਤਨਾਮ ਸਿੰਘ ਡਿਊਟੀ ਨਿਭਾਉਣਗੇ।
ਇਸੇ ਤਰ੍ਹਾਂ ਟੀ-ਪੁਆਇੰਟ ਸਿਸਵਾਂ, ਮਾਜਰਾ ਵਿਖੇ ਮਨਜੀਤ ਸਿੰਘ ਐਸ.ਡੀ.ਓ. ਪਬਲਿਕ ਹੈਲਥ, ਅਵਤਾਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਉਗਰ ਸਿੰਘ ਬਲਾਕ ਪੱਧਰ ਅਫਸਰ ਮਾਈਨਿੰਗ ਵਿਭਾਗ, ਏ.ਐਸ.ਆਈ. ਬਲਵਿੰਦਰ ਸਿੰਘ, ਹੌਲਦਾਰ ਮੋਹਨ ਸਿੰਘ, ਪੀ.ਐਚ.ਜੀ. ਮਿੱਠੂ ਸਿੰਘ, ਸ੍ਰੀ ਸਿਵਪ੍ਰੀਤ ਸਿੰਘ ਐਸ.ਡੀ.ਓ., ਪ੍ਰਾਂਤਕ ਮੰਡਲ, ਅਵਤਾਰ ਸਿੰਘ, ਆਬਕਾਰੀ ਤੇ ਕਰ ਨਿਰੀਖਕ, ਉਗਰ ਸਿੰਘ, ਬਲਾਕ ਪੱਧਰ ਪ੍ਰਸਾਰ ਅਫ਼ਸਰ, ਮਾਈਨਿੰਗ ਵਿਭਾਗ, ਪੀ.ਐਚ.ਸੀ./ਐਸ.ਆਈ. ਹਰਮੇਸ਼ ਕੁਮਾਰ, ਪੀ.ਐਚ.ਸੀ.ਪਤੰਬਰ ਲਾਲ, ਪੀ.ਐਚ.ਜੀ. ਘੁਮੰਡਾ ਸਿੰਘ ਡਿਊਟੀ ਨਿਭਾਉਣਗੇ ਅਤੇ ਸਿਊਂਕ ਵਿੱਚ ਪ੍ਰੇਮ ਸਿੰਘ ਢਿੱਲੋਂ ਐਸਡੀਓ ਜਲ ਸਾਧਨ ਅਤੇ ਵਾਤਾਵਰਨ, ਉਗਰ ਸਿੰਘ ਬੀ.ਐਲ.ਈ.ਓ ਬਲਵਿੰਦਰ ਸਿੰਘ ਰੇਂਜ ਅਫ਼ਸਰ, ਐਸਐਚਓ ਮੁੱਲਾਂਪੁਰ ਗ਼ਰੀਬਦਾਸ ਸਮੇਤ ਪਾਰਟੀ ਡਿਊਟੀ ਨਿਊਣਗੇ।
ਮੁਬਾਰਕਪੁਰ ਵਿਖੇ ਐਸ.ਡੀ.ਓ.ਵਾਟਰ ਸਪਲਾਈ ਸ੍ਰੀ ਗੁਰਪ੍ਰਕਾਸ਼, ਆਬਕਾਰੀ ਤੇ ਕਰ ਨਿਰੀਖਕ ਸ੍ਰੀ ਹਰਮੀਤ ਸਿੰਘ, ਬਲਾਕ ਅਫ਼ਸਰ ਬਲਜੀਤ ਸਿੰਘ, ਹੌਲਦਾਰ ਹਰਨੇਕ ਸਿੰਘ, ਹਰਪ੍ਰੀਤ ਸਿੰਘ, ਸਿਪਾਹੀ ਦਲੇਰ ਸਿੰਘ, ਏ.ਐਸ.ਆਈ. ਗੁਰਚਰਨ ਸਿੰਘ, ਹੌਲਦਾਰ ਸ਼ਿਵਚਰਨ, ਪੀ.ਐਚ.ਜੀ. ਜਸਮੇਰ ਸਿੰਘ, ਹੌਲਤਾਰ ਰਾਜਿੰਦਰ ਕੁਮਾਰ, ਸਿਪਾਹੀ ਮਲਕੀਤ ਸਿੰਘ ਅਤੇ ਹੋਮਗਾਰਡ ਦਾ ਜਵਾਨ ਰਮੇਸ਼ ਕੁਮਾਰ ਕ੍ਰਮਵਾਰ ਡਿਊਟੀ ਨਿਭਾਉਣਗੇ। ਆਈ.ਟੀ.ਆਈ. ਚੌਕ ਲਾਲੜੂ ਵਿਖੇ ਐਸ.ਡੀ. ਓ ਪਬਲਿਕ ਹੈਲਥ ਸ੍ਰੀ ਪ੍ਰਵੀਨ ਕੁਮਾਰ, ਆਬਕਾਰੀ ਦੇ ਕਰ ਨਿਰੀਖਕ ਸ੍ਰੀ ਸਵਰਨ ਸਿੰਘ, ਐਸ.ਆਈ.ਪੀ.ਓ ਸ੍ਰੀ ਸ਼ਸੀ ਸੇਖਰ ਸੁਰੀ, ਹੋਲਦਾਰ ਜਤਿੰਦਰ ਪਾਲ ਸਿੰਘ, ਸਿਪਾਹੀ ਮਨਦੀਪ ਸਿੰਘ ਅਤੇ ਹਰਮੇਸ਼ ਸਿੰਘ ਇਸ ਤੋਂ ਇਲਾਵਾ ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਪੀ.ਐਚ.ਜੀ. ਜਸਵੰਤ ਸਿੰਘ ਅਤੇ ਰਿਸ਼ੀ ਪਾਲ, ਹੋਲਦਾਰ ਕੁਲਵਿੰਦਰ ਸਿੰਘ ਅਤੇ ਗੁਰਨਾਮ ਸਿੰਘ, ਪੀ.ਐਚ.ਜੀ ਸੁਰਿੰਦਰ ਸਿੰਘ, ਕ੍ਰਮਵਾਰ ਡਿਊਟੀ ਨਿਭਾਉਣਗੇ। ਹੰਡੇਸਰਾ ਵਿਖੇ ਐਸ.ਡੀ.ਓ ਰਾਜਵੀਰ ਸਿੰਘ, ਆਬਕਾਰੀ ਦੇ ਕਰ ਨਿਰੀਖਕ ਸਸ਼ੀ ਸੇਖਰ, ਹੋਲਦਾਰ ਜਗਤਾਰ ਸਿੰਘ, ਸਿਪਾਹੀ ਹਰਸ਼ ਸ਼ਰਮਾ, ਹੋਮਗਾਰਡ ਦਾ ਜਵਾਨ ਮਾਨਚੰਦ, ਹੋਲਦਾਰ ਗੁਰਮੇਲ ਸਿੰਘ, ਹੋਲਦਾਰ ਦਾ ਜਵਾਨ ਸੁਰਜਪਾਲ ਅਤੇ ਸੁਰੇਸ ਕੁਮਾਰ, ਏ.ਐਸ.ਆਈ ਸ਼ਾਮ ਚੰਦ, ਸਿਪਾਹੀ ਮਨਪ੍ਰੀਤ ਸਿੰਘ ਅਤੇ ਹੋਮਗਾਰਡ ਦਾ ਜਵਾਨ ਗੁਰਜੰਟ ਸਿੰਘ ਕ੍ਰਮਵਾਰ ਡਿਊਟੀ ਨਿਭਾਉਣਗੇ।
ਕਰਾਸਿੰਗ ਬਨੂੜ ਤੇਪਲਾ ਸੜਕ ਜੀਰਕਪੁਰ ਪਟਿਆਲਾ ਰੋਡ ਤੇ ਐਸ.ਡੀ.ਓ ਸੈਂਟਰਲ ਵਰਕਸ ਸ੍ਰੀ ਨਾਗਰ ਸਿੰਘ, ਆਬਕਾਰੀ ਤੇ ਕਰ ਨਿਰੀਖਕ ਸਰਬਜੀਤ ਸਿੰਘ, ਸ੍ਰੀ ਬਲਇੰਦਰ ਸਿੰਘ ਮਾਇਨਿੰਗ ਵਿਭਾਗ, ਸਹਾਇਕ ਥਾਣੇਦਾਰ ਰਾਮਕਿਸ੍ਰਨ, ਹੋਲਦਾਰ ਅਮਰੀਕ ਸਿੰਘ, ਸਿਪਾਹੀ ਹਰਵਿੰਦਰ ਸਿੰਘ, ਈ.ਐਚ.ਜੀ ਅਵਤਾਰ ਸਿੰਘ, ਸਹਾਇਕ ਥਾਣੇਕਾਰ ਬਲਕਾਰ ਸਿੰਘ, ਹੋਲਦਾਰ ਮੇਜਰ ਸਿੰਘ, ਹੋਲਦਾਰ ਯੁਵਰਾਜ ਸਿੰਘ, ਹੋਮਗਾਰਡ ਦਾ ਜਵਾਨ ਜਰਨੈਲ ਸਿੰਘ ਕ੍ਰਮਵਾਰ ਆਪੋ ਆਪਣੀਆਂ ਡਿਊਟੀਆਂ ਨਿਭਾਉਣਗੇ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜਦੋ ਇਹ ਟੀਮਾਂ ਚੈਕਿੰਗ ਕਰਨਗੀਆਂ ਤਾਂ ਉਸ ਸਬੰਧੀ ਸਬੰਧਤ ਐਸ.ਡੀ.ਐਮ ਅਤੇ ਥਾਣਾ ਅਫਸ਼ਰਾਂ ਨੁੰੂ ਵੀ ਸੂਚੀਤ ਕਰਨਗੀਆਂ। ਇਸ ਤੋਂ ਇਲਾਵਾ ਮਾਇਨਿੰਗ ਵਿਭਾਗ ਦੇ ਅਧਿਕਾਰੀ ਇਸ ਗੱਲ ਨੁੰ ਯਕੀਨੀ ਬਣਾਉਣ ਕਿ ਚੈਕਿੰਗ ਉਪਰੰਤ ਨਜਾਇਜ ਚਲਦੀਆਂ ਮਸ਼ੀਨਾਂ/ਟਿੱਪਰ ਆਦਿ ਕਬਜ਼ੇ ਵਿੱਚ ਲਏ ਜਾਣ ਤੇ ਐਫ.ਆਈ.ਆਰ ਦਰਜ ਕਰਵਾਈ ਜਾਵੇ। ਮਾਈਨਿੰਗ ਵਿਭਾਗ ਸਬੰਧਤ ਨਾਕਿਆਂ ’ਤੇ ਵਿਡਿਓਗਾ੍ਰਫੀ ਅਤੇ ਫੋਟੋਗ੍ਰਾਫੀ ਆਪਣੇ ਪੱਧਰ ਕਰਾਉਣ ਲਈ ਜ਼ਿੰਮੇਵਾਰ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…