ਮੈਕਸ ਹਸਪਤਾਲ ਵੱਲੋਂ ਮੈਡੀਕਲ ਕੈਂਪ ਵਿੱਚ 200 ਵਿਅਕਤੀਆਂ ਦਾ ਚੈੱਕਅਪ

ਅੰਕੁਰ ਵਸ਼ਿਸ਼ਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਮੈਕਸ ਸੂਪਰ ਸਪੈਸਲਿਟੀ ਹਸਪਤਾਲ ਮੁਹਾਲੀ ਨੇ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਮੁਫ਼ਤ ਮੈਡੀਕਲ ਕਾਰਡਿਕ ਅਤੇ ਆਰਥੋਪੈਡਿਕ ਕੈਂਪ ਲਗਾਇਆ ਗਿਆ। ਮੀਡੀਆ ਕੋਆਰਡੀਨੇਟਰ ਜਗਮੀਤ ਘੂੰਮਣ ਨੇ ਦੱਸਿਆ ਕਿ ਇਸ ਕੈਂਪ ਵਿੱਚ ਮੈਕਸ ਹਸਪਤਾਲ ਦੇ ਵੱਖ-ਵੱਖ ਬੀਮਾਰੀਆਂ ਦੇ ਮਾਹਰ ਡਾਕਟਰਾਂ ਦੀ ਟੀਮ ਜਿਨ੍ਹਾਂ ਵਿੱਚ ਕਾਡਿਓਲਾਜੀ ਦੇ ਡਾ. ਰੁਚਿਰ ਰਸਤੋਗੀ, ਮੈਡੀਸਨ ਦੇ ਡਾ. ਵਿਨੋਦ ਸਿੰਘ ਸਚਦੇਵ, ਆਰਥੋਪੈਡਿਕਸ ਦੇ ਡਾ. ਗੌਰਵ ਅਤੇ ਗਾਇਨੀ ਦੀ ਡਾ. ਜਸਪ੍ਰੀਤ ਕੌਰ ਅਤੇ ਸਰੁਚੀ ਨੇ ਲਗਭਗ 200 ਵਿਅਕਤੀਆਂ ਦੀ ਸਿਹਤ ਦੀ ਜਾਂਚ ਕੀਤੀ। ਕੈਂਪ ਦੌਰਾਨ ਬਲੱਡ ਸ਼ੂਗਰ, ਬਲੱਡ ਪ੍ਰੈੱਸ਼ਰ, ਬੋਨ ਮਿਨਰਲ ਡੈਨਸਿਟੀ ਅਤੇ ਈਸੀਜੀ ਟੈਸਟ ਵੀ ਮੁਫ਼ਤ ਕੀਤੇ ਗਏ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਮੈਕਸ ਹੈਲਥ ਕੇਅਰ ਦੇ ਜ਼ੋਨਲ ਹੈੱਡ ਸੰਦੀਪ ਡੋਗਰਾ ਨੇ ਕਿਹਾ ਕਿ ਮੈਕਸ ਹਸਪਤਾਲ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਹਮੇਸ਼ਾਂ ਤਤਪਰ ਰਹੇਗਾ ਅਤੇ ਅੱਜ ਦਾ ਮੈਡੀਕਲ ਕੈਂਪ ਮੈਕਸ ਦੀ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਦੇ ਤਹਿਤ ਸਮਾਜ ਦੀ ਸੇਵਾ ਕਰਨ ਦੀ ਇੱਕ ਹੋਰ ਸਫਲ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਿਲਸਿਲਾ ਜਾਰੀ ਰੱਖਿਆ ਜਾਵੇਗਾ ਅਤੇ ਅਗਲੇ ਪੜਾਅ ਵਿੱਚ ਦਿਹਾਤੀ ਖੇਤਰ ਵਿੱਚ ਅਜਿਹੇ ਕੈਂਪ ਲਗਾਏ ਜਾਣਗੇ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…