ਮੁਫ਼ਤ ਮੈਡੀਕਲ ਕੈਂਪ ਵਿੱਚ 300 ਮਰੀਜ਼ਾਂ ਦਾ ਚੈੱਕਅਪ, ਮੁਫ਼ਤ ਦਵਾਈਆਂ ਦਿੱਤੀਆਂ

ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਸੰਸਥਾ ਨੂੰ ਵਿੱਤੀ ਸਹਾਇਤਾ ਵਜੋਂ 11 ਹਜ਼ਾਰ ਰੁਪਏ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਹਾਊਸ ਉਨਰਜ਼ ਵੈਲਫੇਅਰ ਐਸੋਸੀਏਸ਼ਨ ਫੇਜ਼ 1, ਐਸ.ਏ.ਐਸ ਨਗਰ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਦਸਵਾਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਫੇਜ਼ 1 ਦੇ ਪ੍ਰਾਚੀਨ ਸ਼ਿਵ ਮੰਦਰ (ਸਾਹਮਣੇ ਪੁਰਾਣੇ ਡੀ.ਸੀ ਦਫ਼ਤਰ) ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਕਰੀਬ 300 ਲੋੜਵੰਦਾਂ ਮਰੀਜ਼ਾਂ ਨੇ ਲਾਭ ਉਠਾਇਆ। ਇਸ ਕੈਂਪ ਦੇ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਕੈਂਪ ਦਾ ਉਦਘਾਟਨ ਕੀਤਾ। ਇਸ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਜਗਜੀਤ ਸਿੰਘ ਅਰੋੜਾ, ਸਰਪ੍ਰਸਤ, ਇੰਡੀਅਨ ਰੈਡ ਕਰਾਸ ਸੁਸਾਇਟੀ, ਸ੍ਰੀਮਤੀ ਕਾਂਤਾ ਗੁਪਤਾ ਦੀ ਥਾਂ ਸ੍ਰਮਤੀ ਊਸ਼ਾ ਸ਼ਰਮਾ, ਉਪ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਰ ਨੇ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਜਥੇਦਾਰ ਕੁੰਭੜਾ ਨੇ ਕਿਹਾ ਕਿ ਸਮਾਜ ਵਿਚ ਵੱਧ ਰਹੀ ਨਸ਼ਾਖੋਰੀ, ਭਰੂਣ ਹੱਤਿਆ ਅਤੇ ਸਮਾਜ ਨੂੰ ਖਰਾਬ ਕਰਨ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਵੱਧ ਤੋਂ ਵੱਧ ਉਪਰਾਲੇ ਵੀ ਕਰਨੇ ਚਾਹੀਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਵੱਖੋ ਵੱਖਰੇ ਫੇਜ਼ਾਂ ਵਿੱਚ ਲਗਦੀਆਂ ਆਪਣੀਆਂ ਕਿਸਾਨ ਮੰਡੀਆਂ ਵਿੱਚ ਵਿਕਰੇਤਾ ਵੱਲੋਂ ਜੇਕਰ ਗ੍ਰਾਹਕਾਂ ਲਈ ਰੇਟ ਲਿਸਟਾਂ ਦੇ ਮੁਤਾਬਕ ਰੇਟ ਨਹੀਂ ਵਸੂਲੇ ਜਾਂਦੇ ਅਤੇ ਜੇਕਰ ਵਿਕਰੇਤਾਂ ਵੱਲੋਂ ਸਬਜ਼ੀਆਂ ਖਰਾਬ ਦੀਆਂ ਸ਼ਿਕਾਇਤਾਂ ਹੋਣ ਤਾਂ ਫੋਰਨ ਉਥੇ ਬੈਠੇ ਸਬੰਧਤ ਕਰਮਚਾਰੀਆਂ ਕੋਲ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ ਤਾਂ ਕਿ ਵਿਕਰੇਤਾਂ ਦੇ ਖ਼ਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਡੀਆਂ ਵਿਚ ਜੇਕਰ ਕੋਈ ਸਿਗਰਟ ਬੀੜੀ ਦਾ ਸੇਵਨ ਆਦਿ ਵੇਚਣ ਦੀ ਵਰਤੋਂ ਕੀਤੀ ਜਾਂਦੀ ਹੋਵੇ ਤਾਂ ਉਸ ਵਿਰੁੱਧ ਵੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਸ ਸ਼ਹਿਰ ਨੂੰ ਸਭ ਤੋਂ ਪਹਿਲਾਂ 2012 ਵਿੱਚ ਤੰਬਾਕੂ ਰਹਿਤ ਘੋਸ਼ਿਤ ਕੀਤਾ ਗਿਆ ਸੀ। ਉਨ੍ਹਾਂ 11 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ। ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਜਗਜੀਤ ਸਿੰਘ ਅਰੋੜਾ, ਸਰਪ੍ਰਸਤ ਇੰਡੀਅਨ ਰੈਡ ਕਰਾਸ ਸੁਸਾਇਟੀ ਨੇ ਵੀ ਸੰਸਥਾ ਨੂੰ 5100 ਰੁਪਏ ਦਿੱਤੇ।
ਇਸ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਇੰਜ:. ਪੀ.ਐਸ. ਵਿਰਦੀ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਸੰਸਥਾ ਵੱਲੋਂ ਫੇਜ਼ 1 ਵਿੱਚ ਹੁਣ ਤੱਕ ਕੀਤੀਆਂ ਪ੍ਰਾਪਤੀਆਂ ਅਤੇ ਸਮਾਜ ਅਤੇ ਮਾਨਵਤਾ ਦੀ ਸੇਵਾ ਵਾਸਤੇ ਕੀਤੇ ਉਪਰਾਲਿਆ ਬਾਰੇ ਜਾਣਕਾਰੀ ਦਿੱਤੀ। ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਚਰਨ ਕੰਵਲ ਸਿੰਘ, ਜਨਰਲ ਸਕੱਤਰ ਨੇ ਨਿਭਾਈ। ਅਖੀਰ ਵਿੱਚ ਸੰਸਥਾ ਦੇ ਮੀਤ ਪ੍ਰਧਾਨ ਸ੍ਰੀ ਐਮ ਐਮ ਚੋਪੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਲਬੇਲ ਸਿੰਘ ਸਿਆਣ, ਪੀ.ਡੀ. ਵਧਵਾ, ਜੈ ਸਿੰਘ ਸੈਂਹਬੀ, ਪ੍ਰੀਤਮ ਸਿੰਘ, ਕਰਮ ਸਿੰਘ ਬਬਰਾ, ਮਨਜੀਤ ਸਿੰਘ ਮਾਨ ਅਤੇ ਉਨਾਂ ਨਾਲ ਆਏ ਮੈਂਬਰ ਰਾਮਗੜ੍ਹੀਆ ਕਲਿਆਣ ਕੇਂਦਰ ਫੇਜ਼ 3ਬੀ1, ਡੀ.ਡੀ. ਜੈਨ, ਕੌਂਸਲਰ ਗੁਰਮੀਤ ਕੌਰ, ਯਾਦਵਿੰਦਰ ਸਿੰਘ ਸਿੱਧੂ, ਹਰਬਿੰਦਰ ਸਿੰਘ ਸੈਣੀ, ਸਾਧੂ ਸਿੰਘ, ਸੋਹਨ ਲਾਲ ਸ਼ਰਮਾ, ਸੰਤੋਖ ਸਿੰਘ, ਗੁਰਬਿੰਦਰ ਸਿੰਘ, ਜਸਵੰਤ ਸਿੰਘ ਸੋਹਲ, ਭੁਪਿੰਦਰ ਸਿੰਘ, ਅਤੇ ਅਵਤਾਰ ਸਿੰਘ ਮਰਵਾਹਾ ਵੀ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …