ਕੈਂਸਰ ਜਾਂਚ ਕੈਂਪ ਵਿੱਚ ਸੈਂਕੜੇ ਮਰੀਜ਼ਾਂ ਦਾ ਚੈੱਕਅਪ, 446 ਪੁਰਸ਼ਾਂ ਤੇ ਅੌਰਤਾਂ ਦੇ ਕੀਤੇ ਮੁਫ਼ਤ ਟੈਸਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਫਾਉਂਡੇਸ਼ਨ ਅਤੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਗੁਰਦੁਆਰਾ ਕੰਪਲੈਕਸ ਸੋਹਾਣਾ ਵਿਖੇ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆ ਨੇ ਕੀਤਾ ਜਦੋਂਕਿ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਕੀਤੀ।
ਕੈਂਪ ਵਿੱਚ ਸੈਂਕੜੇ ਅੌਰਤਾਂ ਅਤੇ ਪੁਰਸ਼ਾਂ ਦੀ ਜਾਂਚ ਕੀਤੀ ਅਤੇ ਅੌਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗਰਾਫੀ ਟੈੱਸਟ, ਅੌਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਪੈਪ ਸਮੀਅਰ, ਪੁਰਸ਼ਾਂ ਦੇ ਗਦੂਦਾਂ ਦੇ ਕੈਂਸਰ ਲਈ ਪੀਐਸਏ ਟੈੱਸਟ, ਅੌਰਤਾਂ ਤੇ ਪੁਰਸ਼ਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ, ਕੈਂਸਰ ਦੇ ਸ਼ੱਕੀ ਮਰੀਜ਼ਾਂ ਦੀ ਕੌਂਸਲਿੰਗ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਹੱਡੀਆਂ ਦੇ ਟੈੱਸਟ ਵੀ ਮੁਫ਼ਤ ਕੀਤੇ ਗਏ। ਕੈਂਪ ਵਿੱਚ 222 ਪੁਰਸ਼ਾਂ ਤੇ 224 ਅੌਰਤਾਂ ਦੇ ਮੁਫ਼ਤ ਟੈੱਸਟ ਕੀਤੇ ਗਏ।
ਇਸ ਮੌਕੇ ਅਕਾਲੀ ਆਗੂ ਪਰਵਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਕੈਂਸਰ ਟੈੱਸਟਾਂ ਦੀ ਜਾਂਚ ਰਿਪੋਰਟ 15 ਫਰਵਰੀ ਤੱਕ ਲੋਕਾਂ ਦੇ ਘਰਾਂ ਤੱਕ ਪੁੱਜਦੀ ਕੀਤੀ ਜਾਵੇਗੀ। ਇਸ ਮੌਕੇ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਤੇ ਨਿਰਮਲ ਕੌਰ ਢਿੱਲੋਂ, ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ, ਜਸਵੀਰ ਕੌਰ ਜੱਸੀ, ਬਸਪਾ ਆਗੂ ਸੁਖਦੇਵ ਸਿੰਘ ਚੱਪੜਚਿੜੀ, ਹਰਨੇਕ ਸਿੰਘ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਗੁਰਮੀਤ ਸਿੰਘ ਸ਼ਾਮਪੁਰ, ਗੁਰਪ੍ਰਤਾਪ ਸਿੰਘ ਬੜੀ, ਪ੍ਰਿੰਸੀਪਲ ਲਲਜੀਤ ਕੌਰ, ਪ੍ਰਿੰਸੀਪਲ ਜਗਦੀਪ ਸਿੰਘ, ਕੈਪਟਨ ਰਮਨਦੀਪ ਸਿੰਘ ਬਾਵਾ, ਦਿਸ਼ਾ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਕਰ, ਪਰਮਦੀਪ ਸਿੰਘ ਬੈਦਵਾਨ, ਨੰਬਰਦਾਰ ਕਰਮਜੀਤ ਸਿੰਘ, ਯੂਥ ਆਗੂ ਖੁਸ਼ਇੰਦਰ ਸਿੰਘ ਸੋਹਾਣਾ, ਗੁਰਦੀਪ ਸਿੰਘ ਖਰੜ, ਸਾਬਕਾ ਸਰਪੰਚ ਸੋਹਣ ਸਿੰਘ ਚੱਪੜਚਿੜੀ ਕਲਾਂ, ਜਸਪਾਲ ਸਿੰਘ ਬਠਲਾਣਾ, ਬਲਜਿੰਦਰ ਸਿੰਘ ਬੇਦੀ, ਤਰਸੇਮ ਸਿੰਘ ਗੁੰਦੋ, ਕਮਲਜੀਤ ਸਿੰਘ ਲਾਂਡਰਾਂ ਕਿਸਾਨ ਆਗੂ, ਪਰਵਿੰਦਰ ਸਿੰਘ ਗੋਲਡੀ ਰਾਏਪੁਰ, ਹਰਦੀਪ ਸਿੰਘ ਨੰਬਰਦਾਰ, ਮਨਦੀਪ ਸਿੰਘ ਦੈੜੀ, ਗੁਰਵਿੰਦਰ ਸਿੰਘ ਕਾਲਾ, ਬਲਵਿੰਦਰ ਸਿੰਘ ਲਾਂਡਰਾਂ ਸਮੇਤ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਅਖੀਰ ਵਿੱਚ ਮੰਚ ਸੰਚਾਲਕ ਨੰਬਰਦਾਰ ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਰੁਪਿੰਦਰ ਰੁਪਾ ਅਤੇ ਰਾਜੂ ਸੋਹਾਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …