ਸ਼੍ਰੋਮਣੀ ਕਮੇਟੀ ਦੇ ਮੈਂਬਰ ਕਾਲੇਵਾਲ ਨੇ ਕੈਂਸਰ ਪੀੜਤਾਂ ਨੂੰ ਵੰਡੇ ਰਾਹਤ ਰਾਸ਼ੀ ਦੇ ਚੈੱਕ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਨਵੰਬਰ:
ਐਸ.ਜੀ.ਪੀ.ਸੀ.ਅਮ੍ਰਿੰਤਸਰ ਵਲੋਂ ਕੈਂਸਰ ਪੀੜਤਾਂ ਨੂੰ ਵਿਸੇਸ ਤੌਰ ਮਾਲੀ ਸਹਾਇਤਾ ਦੇਣ ਲਈ ਕੈਸਰ ਰਾਹਤ ਫੰਡ ਸਥਾਪਿਤ ਕੀਤਾ ਹੋਇਆ ਹੈ ਜਿਥੇ ਕਿ ਕੋਈ ਵੀ ਵਿਅਕਤੀ ਜੋ ਕੈਸਰ ਤੋਂ ਪੀੜਤ ਹੋਵੇ ਉਹ ਅਪਲਾਈ ਕਰਕੇ ਰਾਸ਼ੀ ਪ੍ਰਾਪਤ ਕਰ ਸਕਦਾ ਹੈ। ਇਹ ਵਿਚਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਗੁਰਦੁਆਰਾ ਅਕਾਲੀ ਦਫਤਰ ਖਰੜ ਵਿਖੇ ਹਲਕੇ ਦੇ ਕੈਂਸਰ ਪੀੜਤ ਪਰਿਵਾਰ ਨੂੰ ਐਸ.ਜੀ.ਪੀ.ਸੀ ਵਲੋਂ ਮੰਨਜ਼ੂਰ ਕੀਤੀ ਗਈ ਰਾਸ਼ੀ ਦੇ ਚੈਕ ਸੌਪਣ ਸਮੇਂ ਸਾਂਝੇ ਕੀਤੇ। ਉਨ੍ਹਾਂ ਐਸ.ਜੀ.ਪੀ.ਸੀ. ਵਲੋਂ ਪਾਸ ਰਾਸ਼ੀ ਦੇ ਚੈਕ ਜਸਪਾਲ ਕੌਰ ਤੇ ਸੁਰਿੰਦਰ ਕੌਰ ਦੋਵੇ ਪਿੰਡ ਲਖਨੌਰ, ਬਹਾਦਰ ਸਿੰਘ ਪਿੰਡ ਨਿਆਮੀਆਂ, ਅਮਨਦੀਪ ਸਿੰਘ ਪਿੰਡ ਨੱਗਲ, ਵਿਦਿਆ ਦੇਵੀ ਪਿੰਡ ਦੇਸੂਮਾਜਰਾ, ਕੁਲਵੰਤ ਕੌਰ ਪਿੰਡ ਬੱਤਾ, ਨੈਬ ਸਿੰਘ ਪਿੰਡ ਖਾਨਪੁਰ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਸ ਕੀਤੇ ਗਏ 20-20 ਹਜ਼ਾਰ ਰੁਪਏ ਦੇ ਚੈਕ ਤਕਸੀਮ ਕੀਤੇ। ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਸਪੈਕਟਰ ਸੁਰਿੰਦਰ ਸਿੰਘ, ਹਰਿੰਦਰਪਾਲ ਸਿੰਘ, ਹਰਸਿਮਰਨ ਸਿੰਘ ਬਿੰਨੀ, ਉਜਾਗਰ ਸਿੰਘ ਵਾਲੀਆਂ, ਜਸਮਿੰਦਰ ਸਿੰਘ ਝੂੰਗੀਆਂ, ਹਰਬੰਸ ਸਿੰਘ ਜੱਸਲ ਸਮੇਤ ਹੋਰ ਪੰਤਵੰਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …