ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਵੱਲੋਂ ਪੂਰਬ ਪ੍ਰੀਮੀਅਮ ਅਪਾਰਟਮੈਂਟ ਦਾ ਅਚਨਚੇਤ ਨਿਰੀਖਣ

ਸਵੀਮਿੰਗ ਪੂਲ ਛੇਤੀ ਚਾਲੂ ਕਰਨ ਤੇ ਤੈਰਾਕੀ ਕੋਚਾਂ ਤੇ ਲਾਈਫ਼ ਗਾਰਡਾਂ ਦੀ ਤਾਇਨਾਤੀ ਦੇ ਆਦੇਸ਼

ਅਲਾਟੀਆਂ ਨੂੰ ਕੁੱਲ ਕੀਮਤ ਦਾ 25 ਫੀਸਦੀ ਭੁਗਤਾਨ ਕਰਨ ’ਤੇ ਅਪਾਰਟਮੈਂਟ ਦਾ ਕਬਜ਼ਾ ਦਿੱਤਾ ਜਾਵੇਗਾ: ਗੁਪਤਾ

ਨਬਜ਼-ਏ-ਪੰਜਾਬ, ਮੁਹਾਲੀ, 29 ਜੂਨ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਪੂਰਬ ਪ੍ਰੀਮੀਅਮ ਪ੍ਰਾਜੈਕਟ ਵਿੱਚ ਅਪਾਰਟਮੈਂਟਾਂ ਦੀ ਅਲਾਟਮੈਂਟ ਸਕੀਮ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਪ੍ਰਾਜੈਕਟ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਅੱਜ ਦੇ ਦੌਰੇ ਦੇ ਉਦੇਸ਼ ਬਾਰੇ ਦੱਸਿਆ ਕਿ ਇਹ ਦੇਖਣਾ ਸੀ ਕੀ ਪ੍ਰਾਜੈਕਟ ਵਿੱਚ ਦਿੱਤੀਆਂ ਗਈਆਂ ਸਹੂਲਤਾਂ ਪੂਰੀ ਤਰ੍ਹਾਂ ਕਾਰਜਸ਼ੀਲ ਹਨ ਜਾਂ ਨਹੀਂ। ਕਿਉਂਕਿ ਕੁੱਝ ਥਾਵਾਂ ’ਤੇ ਮਾਮੂਲੀ ਖ਼ਾਮੀਆਂ ਧਿਆਨ ਵਿੱਚ ਆਈਆਂ ਹਨ। ਜਿਨ੍ਹਾਂ ਨੂੰ ਇੰਜੀਨੀਅਰਿੰਗ ਵਿੰਗ ਨੂੰ ਜਲਦੀ ਦੂਰ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਸ੍ਰੀ ਗੁਪਤਾ ਨੇ ਇੰਜੀਨੀਅਰਿੰਗ ਵਿੰਗ ਨੂੰ ਹਦਾਇਤ ਕੀਤੀ ਕਿ ਉਹ ਸਵੀਮਿੰਗ ਪੂਲ ਨੂੰ ਜਲਦੀ ਚਾਲੂ ਕਰਨ ਦੇ ਨਾਲ-ਨਾਲ ਇੱਥੇ ਤੈਰਾਕੀ ਕੋਚਾਂ ਅਤੇ ਲਾਈਫ਼ ਗਾਰਡਾਂ ਦੀ ਤਾਇਨਾਤੀ ਦਾ ਕੰਮ ਵੀ ਛੇਤੀ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਯੋਗਾ ਇੰਸਟਰਕਟਰਾਂ ਦੀ ਨਿਯੁਕਤੀ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵੀ ਕਿਹਾ ਤਾਂ ਜੋ ਵਸਨੀਕ ਇੱਥੇ ਬਣੇ ਯੋਗਾ ਅਤੇ ਮੈਡੀਟੇਸ਼ਨ ਦੀ ਸੁਵਿਧਾ ਦਾ ਲਾਭ ਉਠਾ ਸਕਣ। ਸਰਵੇਖਣ ਕਰਨ ਤੋਂ ਬਾਅਦ ਮੁੱਖ ਪ੍ਰਸ਼ਾਸਕ ਨੇ ਸਬੰਧਤ ਇੰਜੀਨੀਅਰ ਨੂੰ ਪ੍ਰਾਜੈਕਟ ਵਿੱਚ ਢੁਕਵੀਆਂ ਥਾਵਾਂ ’ਤੇ ਸਾਈਨੇਜ ਲਗਾਉਣ ’ਤੇ ਜ਼ੋਰ ਦਿੰਦਿਆਂ ਬਾਗਬਾਨੀ ਡਵੀਜ਼ਨ ਨੂੰ ਹਦਾਇਤ ਕੀਤੀ ਕਿ ਉਹ ਹਰਿਆਲੀ ਪੂਰਾ ਧਿਆਨ ਰੱਖਣ।
ਜ਼ਿਕਰਯੋਗ ਹੈ ਕਿ ਗਮਾਡਾ ਵੱਲੋਂ ਸੈਕਟਰ-88 ਵਿੱਚ ਸਥਿਤ ਪੂਰਬ ਪ੍ਰਮੀਅਮ ਪ੍ਰਾਜੈਕਟ ਵਿੱਚ 130 ਟਾਈਪ-1, 200 ਟਾਈਪ-2 ਅਤੇ 220 ਟਾਈਪ-3 ਅਪਾਰਟਮੈਂਟਾਂ ਦੀ ਅਲਾਟਮੈਂਟ ਦੀ ਸਕੀਮ ਸ਼ੁਰੂ ਕਰ ਰਿਹਾ ਹੈ। ਜਿਸ ਵਿੱਚ ਪ੍ਰਤੀ ਯੂਨਿਟ ਕ੍ਰਮਵਾਰ 54 ਲੱਖ ਰੁਪਏ, 80 ਲੱਖ ਰੁਪਏ ਅਤੇ 101 ਲੱਖ ਰੁਪਏ ਕੀਮਤ ਰੱਖੀ ਗਈ ਹੈ। ਭਲਕੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਇਹ ਸਕੀਮ 31 ਜੁਲਾਈ ਤੱਕ ਜਾਰੀ ਰਹੇਗੀ। ਇਸ ਵਿੱਚ ਸ਼ਾਮਲ ਸਾਰੇ ਅਪਾਰਟਮੈਂਟ ਬਣ ਕੇ ਤਿਆਰ ਹਨ ਅਤੇ ਸਫਲ ਅਲਾਟੀਆਂ ਨੂੰ ਅਪਾਰਟਮੈਂਟ ਦੀ ਕੁੱਲ ਕੀਮਤ ਦਾ 25 ਫੀਸਦੀ ਭੁਗਤਾਨ ਕਰਨ ’ਤੇ ਹੀ ਅਪਾਰਟਮੈਂਟ ਦਾ ਕਬਜ਼ਾ ਦਿੱਤਾ ਜਾਵੇਗਾ। ਸਕੀਮ ਦਾ ਬਰੋਸ਼ਰ ਪੁੱਡਾ ਭਵਨ ਮੁਹਾਲੀ ਸਥਿਤ ਸਿੰਗਲ ਵਿੰਡੋ ਸਰਵਿਸ ਕਾਊਂਟਰ ਤੋਂ ਇਲਾਵਾ ਸਕੀਮ ਵਿੱਚ ਨਾਮਜ਼ਦ ਬੈਂਕਾਂ ਤੋਂ 100 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…