ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਨਸ਼ਾਹੀ ਰਵੱਈਆ ਅਪਣਾਇਆ: ਕੈਪਟਨ ਸਿੱਧੂ

ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਮੌਜੂਦਾ ਤੇ ਸਾਬਕਾ ਮੰਤਰੀ ਦਾ ਆਪਸ ’ਚ ਉਲਝਣਾ ਘਬਰਾਹਟ ਦੀ ਨਿਸ਼ਾਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਪਰੈਲ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ਼ ਮੁਹਾਲੀ ਤੋਂ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸੀ ਪਾਰਟੀ ਵੱਲੋਂ ਬਾਹਰ ਦੇ ਉਮੀਦਵਾਰ ਐਲਾਨਣ ਨਾਲ ਪੈਦਾ ਹੋਈ ਬੁਖਲਾਹਟ ਸਾਹਮਣੇ ਆਉਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਹ ਫੁੱਟ ਉਸ ਸਮੇਂ ਨਜ਼ਰ ਆਈ ਜਦੋਂ ਇਨ੍ਹਾਂ ਦੇ ਆਪਣੇ ਹੀ ਮੰਤਰੀ ਆਪਸ ਵਿੱਚ ਉਲਝ ਰਹੇ ਹਨ।
ਕੈਪਟਨ ਸਿੱਧੂ ਨੇ ਮਨੀਸ਼ ਤਿਵਾੜੀ ਨੂੰ ਹਲਕੇ ਤੋਂ ਅਣਜਾਣ ਦੱਸਦੇ ਹੋਏ ਕਿਹਾ ਕਿ ਲੁਧਿਆਣੇ ਤੋਂ ਭੱਜਿਆ ਅਤੇ ਚੰਡੀਗੜ੍ਹ ਦੀ ਭਜਾਏ ਨੂੰ ਕਾਂਗਰਸ ਦੀ ਹਾਈਕਮਾਂਡ ਨੇ ਪੈਰਾਸੂਟ ਰਾਹੀ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਲਿਆ ਉਤਾਰਿਆ ਜਿਸ ਨਾਲ ਕਾਂਗਰਸ ਦਾ ਕੋਈ ਵਰਕਰ ਅਤੇ ਲੀਡਰ ਤੁਰਨ ਨੂੰ ਤਿਆਰ ਨਹੀਂ। ਉਨ੍ਹ੍ਹਾਂ ਕਿਹਾ ਕਿ ਇਸ ਨੂੰ ਦੇਖਦਿਆਂ ਸੂਬੇ ਦੇ ਮੁੱਖ ਮੰਤਰੀ ਡਰਾਵੇ ਮਾਰ ਕੇ ਕਾਂਗਰਸ ਦੀ ਲੋਕਲ ਲੀਡਰਸ਼ਿਪ ਨੂੰ ਨਾਲ ਤੋਰਨ ਤੇ ਮਜਬੂਰ ਕਰ ਰਹੇ ਹਨ ਜੋ ਇਕ ਤਾਨਾਸ਼ਾਹੀ ਵਾਲਾ ਵਤੀਰਾ ਹੈ। ਸਿੱਧੂ ਨੇ ਕਿਹਾ ਕਿ ਜਿਸ ਉਮੀਦਵਾਰ ਨੂੰ ਆਪਣੇ ਹੀ ਮੂੰਹ ਨਹੀਂ ਲਾਉਦੇ, ਹਲਕੇ ਦਾ ਵੋਟਰ ਉਸ ਨੂੰ ਕਿਵੇਂ ਬਰਦਾਸਤ ਕਰਨਗੇ?
ਕੈਪਟਨ ਸਿੱਧੂ ਨੇ ਕਿਹਾ ਕਿ ਪੰਜਾਬ ਅੰਦਰ ਅਕਸਰ ਹੀ ਕਾਂਗਰਸ ਪਾਰਟੀ ਨੇ ਸੂਬੇ ਦੇ ਆਗੂਆਂ ਨੂੰ ਅੱਖੋਂ-ਪਰੋਖੇ ਕਰਕੇ ਬਾਹਰ ਦੇ ਉਮੀਦਵਾਰਾਂ ਨੂੰ ਸਿਰ ਤੇ ਬਿਠਾਇਆ ਜਿਸ ਕਰਕੇ ਹਲਕੇ ਅੰਦਰ ਬਗਾਵਤੀ ਸੁਰਾਂ ਉਠਣੀਆਂ ਸੁਭਾਵਿਕ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਮਨੀਸ਼ ਤਿਵਾੜੀ ਨੂੰ ਹਲਕੇ ਵਿਚ ਉਮੀਦਵਾਰ ਐਲਾਨ ਕੇ ਇਕ ਵਾਰ ਫਿਰ ਤੋਂ ਬਾਹਰੀ ਉਮੀਦਵਾਰ ਵਾਲਾ ਰੇੜਕਾ ਸ਼ੁਰੂ ਕਰ ਦਿੱਤਾ। ਸਿੱਧੂ ਨੇ ਕਿਹਾ ਕਿ ਜਮਹੂਰੀ ਕਦਰਾਂ ਕੀਮਤਾਂ ਦੀ ਅਖੌਤੀ ਮਾਰਗਦਰਸ਼ਕ ਅਖਵਾਉਣ ਵਾਲੀ ਕਾਂਗਰਸ ਪਾਰਟੀ ਨੇ ਕਾਂਗਰਸ ਦੇ ਦੂਜੀ ਕਤਾਰ ਦੀ ਲੀਡਰਸ਼ਿਪ ਨੂੰ ਹਮੇਸ਼ਾ ਹੀ ਅਣਗੌਲਿਆਂ ਕੀਤਾ ਹੈ।
ਇਸ ਸਮੇਂ ਕੈਪਟਨ ਸਿੱਧੂ ਨੇ ਕਿਹਾ ਕਿ ਵਾਰ-ਵਾਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਕਾਰਜ ਕਰਵਾਉਣ ਦੀਆਂ ਗੱਲਾਂ ਕਰਨ ਵਾਲੇ ਮਨੀਸ਼ ਤਿਵਾੜੀ ਇਹ ਦੱਸਣ ਕੇ ਉਹ ਕੇਂਦਰ ਵਿਚ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਵਜ਼ੀਰ ਰਹਿਣ ਸਮੇਂ ਪੰਜਾਬ ਜਾਂ ਆਪਣੇ ਹਲਕਾ ਲੁਧਿਆਣਾ ਲਈ ਕਿਹੜੇ-ਕਿਹੜੇ ਪ੍ਰੋਜੈਕਟ ਲੈ ਕੇ ਆਏ? ਕੈਪਟਨ ਸਿੱਧੂ ਨੇ ਕਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਨੇ ਝੂਠ ਬੋਲਣ ਦੇ ਸਿਵਾਏ ਕੂਝ ਨਹੀਂ ਕੀਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …