nabaz-e-punjab.com

ਮੁੱਖ ਮੰਤਰੀ ਵੱਲੋਂ ਸਾਰਾਗੜੀ ਜੰਗ ਦੀ 121ਵੀਂ ਵਰੇਗੰਢ ਮੌਕੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ

ਅਗਲੀ ਵਰੇਗੰਢ ਤੋਂ ਪਹਿਲਾਂ ਅਤਿ ਆਧੁਨਿਕ ਯਾਦਗਾਰ ਬਣਾਉਣ ਦਾ ਵਾਅਦਾ

ਨਬਜ਼-ਏ-ਪੰਜਾਬ ਬਿਊਰੋ, ਫਿਰੋਜ਼ਪੁਰ, 12 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸਾਰਾਗੜੀ ਜੰਗ ਦੀ 121 ਵਰ•ੇਗੰਢ ਮੌਕੇ ਇਸ ਜੰਗ ਵਿੱਚ ਹਿੱਸਾ ਲੈਣ ਵਾਲੇ ਫੌਜੀਆਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਅਤੇ ਅਗਲੀ ਵਰ•ੇਗੰਢ ਤੋਂ ਪਹਿਲਾਂ ਅਤਿ ਆਧੁਨਿਕ ਸਾਰਾਗੜੀ ਯਾਦਗਾਰ ਬਣਾਉਣ ਦਾ ਭਰੋਸਾ ਦਿਵਾਇਆ ਹੈ।
ਸਾਰਾਗੜੀ ਗੁਰਦੁਆਰੇ ਵਿਖੇ ਨਤਮਸਤਕ ਹੋਣ ਤੋਂ ਬਾਅਦ ਅੱਜ ਇਥੇ ਇਕ ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਮੁੱਖ ਮੰਤਰੀ ਉਨ•ਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਬਰਕੀ ਸੁਕਏਅਰ ਵਿਖੇ ਗਏ ਜਿਨ•ਾਂ ਭਾਰਤ-ਪਾਕਿ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ।
ਸਾਰਾਗੜੀ ਗੁਰਦੁਆਰਾ ਕੰਪਲੈਕਸ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਸਮਾਣਾ ਰਿੱਜ (ਹੁਣ ਪਾਕਿਸਤਾਨ) ਨੇੜੇ ਬਹਾਦਰੀ ਦੀ ਮਿਸਾਲ ਕਾਇਮ ਕਰਦੇ ਹੋਏ ਆਪਣੀ ਜਾਨਾਂ ਨਿਛਾਵਰ ਕਰਨ ਵਾਲੇ 36 ਸਿੱਖ ਦੇ 22 ਫੌਜੀਆਂ ਨੂੰ ਯਾਦ ਕੀਤਾ। ਇਨ•ਾਂ ਫੌਜੀਆਂ ਨੇ 12 ਸਤੰਬਰ, 1897 ਵਿੱਚ ਤਕਰੀਬਨ 10 ਹਜ਼ਾਰ ਅਫਗਾਨਾਂ ਨਾਲ ਲੜਦੇ ਹੋਏ ਸ਼ਹੀਦੀ ਪਾਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਨਾਇਕ ਲਾਲ ਸਿੰਘ, ਲਾਂਸ ਨਾਇਕ ਚੰਦਾ ਸਿੰਘ ਦੇ ਨਾਲ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਸਿੱਖ ਰੈਜੀਮੈਂਟ ਦੇ ਫੌਜੀਆਂ ਨੇ ਮਿਸਾਲੀ ਬਹਾਦਰੀ ਅਤੇ ਨਾਇਕਾਂ ਵਾਲੀ ਭੂਮਿਕਾ ਨਿਭਾਉਂਦੇ ਹੋਏ 10 ਹਜ਼ਾਰ ਅਫਗਾਨਾਂ ਨਾਲ ਆਪਣੇ ਅੰਤਿਮ ਸਾਹਾਂ ਤੱਕ ਲੜਾਈ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ•ਾਂ ਸ਼ਹੀਦਾਂ ਦੀ ਯਾਦ ਵਿੱਚ ਅਤਿ ਆਧੁਨਿਕ ਯਾਦਗਾਰ ਦੇ ਮਾਡਲ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ 7ਵੀ ਇਨਫੈਂਟਰੀ ਡਿਵੀਜ਼ਨ ਦੇ ਮੇਜਰ ਜਨਰਲ ਜੇ ਐਸ ਸੰਧੂ ਦੀ ਅਗਵਾਈ ਵਿੱਚ ਸਾਰਾਗੜੀ ਯਾਦਗਾਰ ਪ੍ਰਬੰਧਕ ਕਮੇਟੀ ਇਸ ਯਾਦਗਾਰ ਦੇ ਸਮੁੱਚੇ ਨਿਰਮਾਣ ਕਾਰਜਾਂ ਨੂੰ ਦੇਖੇਗੀ। ਉਨ•ਾਂ ਪ੍ਰਬੰਧਕੀ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਉਨ•ਾਂ ਦੀ ਸਰਕਾਰ ਸਾਰਾਗੜੀ ਸ਼ਹੀਦਾਂ ਨੂੰ ਵਧੀਆ ਤਰੀਕੇ ਨਾਲ ਸ਼ਰਧਾਂਜਲੀ ਭੇਟ ਕਰਨ ਵਾਸਤੇ ਤਿਆਰ ਕੀਤੇ ਜਾ ਰਹੇ ਇਸ ਸ਼ਾਨਾਮੱਤੇ ਪ੍ਰਾਜੈਕਟ ਦੇ ਵਾਸਤੇ ਪੂਰਾ ਸਹਿਯੋਗ ਅਤੇ ਸਮਰਥਨ ਦੇਵੇਗੀ।
ਫਿਰੋਜ਼ਪੁਰ ਵਿਖੇ ਮੁਕਾਬਲੇਬਾਜ਼ੀ ਦੇ ਇਮਤਿਹਾਨਾਂ ਵਾਸਤੇ ਸਾਰਾਗੜੀ ਮੈਮੋਰੀਅਲ ਇੰਸਟੀਚਿਊਟ ਸਥਾਪਤ ਕਰਨ ਬਾਰੇ ਸਥਾਨਕ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਉਠਾਈ ਗਈ ਮੰਗ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਦਾ ਪੂਰੀ ਤਰ•ਾਂ ਜਾਇਜ਼ਾ ਲੈਣ ਤੋਂ ਬਾਅਦ ਇਸ ਸਬੰਧੀ ਜਰੂਰੀ ਕਦਮ ਚੁੱਕੇਗੀ। ਉਨ•ਾਂ ਨੇ ਸਾਰਾਗੜੀ ਕਲੱਬ ਸਥਾਪਤ ਕਰਨ ਦੀ ਮੰਗ ਨੂੰ ਪੂਰਾ ਕਰਨ ਦਾ ਵੀ ਭਰੋਸਾ ਦਿਵਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਪਣੀ ਨਸ਼ਾ ਵਿਰੋਧੀ ਜੰਗ ਦੇ ਹਿੱਸੇ ਵਜੋਂ ਅਤਿ ਆਧੁਨਿਕ ਮੁੜ ਵਸੇਬਾ ਸੈਂਟਰ ਸਥਾਪਤ ਕਰਨ ਦੀ ਮੰਗ ਦਾ ਜ਼ਾਇਜਾ ਲਵੇਗੀ। ਮੁੱਖ ਮੰਤਰੀ ਨੇ ਫਿਰੋਜਪੁਰ ਛਾਉਣੀ ਵਿੱਚ ਫੌਜ ਵੱਲੋਂ ਵਿਸ਼ੇਸ਼ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਲਈ ਸੂਬਾ ਸਰਕਾਰ ਦੀ ਤਰਫੋ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਆਪਣੇ ਸਵਾਗਤੀ ਭਾਸ਼ਣ ਵਿਚ ਜੀ.ਓ.ਸੀ ਜੇ.ਐਸ ਸੰਧੂ ਨੇ ਸਾਰਾਗੜੀ ਯਾਦਗਾਰ ਨੂੰ ਸ਼ਾਨਾਮੱਤੇ ਪ੍ਰਾਜੈਕਟ ਵਜੋਂ ਵਿਕਸਤ ਕਰਨ ਲਈ ਨਿੱਜੀ ਦਿਲਚਸਪੀ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ•ਾਂ ਕਿਹਾ ਕਿ ਇਹ ਪ੍ਰਾਜੈਕਟ ਨੌਜਵਾਨਾਂ ਵਿਚ ਦੇਸ਼ ਭਗਤੀ ਤੇ ਕੌਮੀਅਤ ਦੇ ਜਜਬੇ ਪ੍ਰਤੀ ਪ੍ਰੇਰਿਤ ਕਰੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸਾਰਾਗੜੀ ਗੁਰਦੁਆਰੇ ਵਿਚ ਨਤਮਸਤਕ ਹੋਏ ਜਿੱਥੇ ਉਨ•ਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤਾ ਗਿਆ। ਮੁੱਖ ਮੰਤਰੀ ਨੇ ਸਾਰਾਗੜੀ ਸ਼ਹੀਦਾਂ ਦੇ 11 ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਤੇ ਲੋਈ ਨਾਲ ਸਨਮਾਨਿਤ ਕੀਤਾ। ਇਨ•ਾਂ ਵਿੱਚ ਹਵਾਲਦਾਰ ਈਸ਼ਰ ਸਿੰਘ ਦੇ ਵਾਰਸ ਸੰਤੋਖ ਸਿੰਘ, ਨਾਇਕ ਲਾਲ ਸਿੰਘ ਦੇ ਵਾਰਸ ਬਲਰਾਜ ਸਿੰਘ, ਕਾਬਲ ਸਿੰਘ ਤੇ ਸਰਬਜੀਤ ਸਿੰਘ, ਲਾਂਸ ਨਾਇਕ ਚੰਦਾ ਸਿੰਘ ਦੇ ਵਾਰਸ ਹਰਬੰਸ ਸਿੰਘ, ਸਿਪਾਹੀ ਉੱਤਮ ਸਿੰਘ ਦੇ ਵਾਰਸ ਗੁਰਨੇਕ ਸਿੰਘ, ਸਿਪਾਹੀ ਨਰੈਣ ਸਿੰਘ ਦੇ ਵਾਰਸ ਮਹਿੰਦਰ ਸਿੰਘ, ਭਗਵਾਨ ਸਿੰਘ ਦੇ ਵਾਰਸ ਜੋਗਿੰਦਰ ਸਿੰਘ, ਸਿਪਾਹੀ ਸਾਹਿਬ ਸਿੰਘ ਦੇ ਵਾਰਸ ਬਲਵਿੰਦਰ ਸਿੰਘ, ਰਘੁਬੀਰ ਸਿੰਘ ਤੇ ਜਸਪਾਲ ਸਿੰਘ ਸ਼ਾਮਲ ਹਨ।
ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਰੈਜੀਮੈਂਟਾਂ ਦੇ ਜਵਾਨਾਂ ਵੱਲੋਂ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਸ਼ਹੀਦ ਹੋਣ ਵਾਲੇ 28 ਸੈਨਿਕਾਂ ਦੇ ਪਰਿਵਾਰ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿਚ ਸਿੱਖ ਰੈਜੀਮੈਂਟ, ਸਿੱਖ ਐਲ ਆਈ, ਬਹਾਦਰ ਕੋਰ, ਪੰਜਾਬ ਰੈਜੀਮੈਂਟ, 16 ਗਾਰਡ, ਮਾਹਰ ਰੈਜੀਮੈਂਟ, ਬੀ.ਈ.ਜੀ. ਕਿਰਕੀ, ਆਰਟਿਲਰੀ (282 ਮੱਧ ਰੈਜੀਮੈਂਟ), ਆਰਮਡ ਰੈਜੀਮੈਂਟ, 8 ਸਿੱਖ, 10 ਸਿਖ, 4 ਜੇ.ਏ.ਕੇ ਆਰ.ਆਈ.ਐਫ (28 ਆਰ ਆਰ), 51 ਫੀਲਡ ਰੈਜੀਮੈਂਟ (ਆਰਟਿਲਰੀ), 113 ਇੰਜੀਨੀਅਰਜ਼ ਰੈਜੀਮੈਂਟ, 13 ਸਿੱਖ ਐਲ ਆਈ, 2 ਸਿੱਖ, 21 ਸਿੱਖ, 92 ਫੀਲਡ ਰੇਜਿਮੇਂਟ (ਆਰਟਿਲਰੀ), 19 ਪੰਜਾਬ ਅਤੇ 332 ਮੱਧ ਰੈਜੀਮੈਂਟ ਸ਼ਾਮਲ ਹਨ। ਇਸ ਮੌਕੇ ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ) ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਜ਼ੀਰਾ ਕੁਲਬੀਰ ਜ਼ੀਰਾ, ਜੀ.ਓ.ਸੀ ਜੇ.ਐਸ ਸੰਧੂ, ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਸੁਮੇਰ ਸਿੰਘ ਗੁਰਜਰ, ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ.ਐਸ.ਪੀ ਪ੍ਰੀਤਮ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …