ਪਟਿਆਲਾ ਵਿੱਚ ਗਣਤੰਤਰ ਦਿਵਸ ਮੌਕੇ ਡੀਐਸਪੀ ਚੰਦ ਸਿੰਘ ਦਾ ਮੁੱਖ ਮੰਤਰੀ ਪੁਲੀਸ ਮੈਡਲ ਨਾਲ ਵਿਸ਼ੇਸ਼ ਸਨਮਾਨ ਅੱਜ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 25 ਜਨਵਰੀ:
ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਮਨਾਏ ਜਾ ਰਹੇ ਸਟੇਟ ਪੱਧਰੀ ਗਣਤੰਤਰ ਦਿਵਸ ਮੌਕੇ ਪੰਜਾਬ ਪੁਲੀਸ ਵਿੱਚ ਵਧੀਆਂ ਸੇਵਾਵਾਂ ਲਈ ਡੀਐਸਪੀ ਚੰਦ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਮੁੱਖ ਮੰਤਰੀ ਮੈਡਲ’ ਨਾਲ ਸਨਮਾਨਿਤ ਕੀਤਾ ਜਾਵੇਗਾ। ਸ੍ਰੀ ਚੰਦ ਸਿੰਘ ਇਸ ਵੇਲੇ ਸਬ ਡਿਵੀਜ਼ਨ ਨਾਭਾ ਵਿੱਚ ਡੀਐਸਪੀ ਦੇ ਅਹੁਦੇ ’ਤੇ ਤਾਇਨਾਤ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪਿਛਲੇ ਸਾਲ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਆ ਜਾ ਚੁੱਕਾ ਹੈ। ਸ੍ਰੀ ਚੰਦ ਸਿੰਘ ਨੇ ਜਿੱਥੇ ਪੰਜਾਬ ਪੁਲੀਸ ਵਿੱਚ ਵਧੀਆਂ ਸੇਵਾਵਾਂ ਲਈ ਵੱਖਰੀ ਪਹਿਚਾਣ ਬਣਾਈ ਹੈ, ਉੱਥੇ ਉਨ੍ਹਾਂ ਨੇ ਡੀਐਸਪੀ ਅਤੇ ਇਸ ਤੋਂ ਪਹਿਲਾਂ ਇੰਸਪੈਕਟਰ ਵਜੋਂ ਬਹੁਤ ਸਾਰੇ ਇਲਾਕਿਆਂ ਵਿੱਚ ਵਧੀਆ ਕੰਮ ਕਰਦੇ ਹੋਏ ਪਹਿਚਾਣ ਬਣਾਈ। ਉਹ ਖਰੜ ਸਦਰ ਥਾਣਾ ਦੇ ਵੀ ਐਸਐਚਓ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਬਦਲੀ ਜ਼ਿਲ੍ਹਾ ਪਟਿਆਲਾ ਦੇ ਥਾਣਾ ਜੁਲਕਾ ਵਿੱਚ ਹੋ ਗਈ। ਡੀਐਸਪੀ ਵਜੋਂ ਤਰੱਕੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਵਿੱਚ ਵੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਜਿਨ੍ਹਾਂ ਨੂੰ ਸਬੰਧਤ ਇਲਾਕਿਆਂ ਦੇ ਲੋਕ ਅੱਜ ਵੀ ਬੇਹੱਦ ਪਿਆਰ ਕਰਦੇ ਹਨ। ਅਦਾਰਾ ਰੋਜ਼ਾਨਾ ਆਨਲਾਈਨ ਅਖ਼ਬਾਰ ਨਬਜ਼-ਏ-ਪੰਜਾਬ.ਡਾਟਕਾਮ ਗਣਤੰਤਰ ਦਿਵਸ ਦੇ ਮੌਕੇ ਡੀਐਸਪੀ ਚੰਦ ਸਿੰਘ ਨੂੰ ਵਿਸ਼ੇਸ਼ ਸਨਮਾਨ ਮਿਲਣ ’ਤੇ ਸੁੱਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…