nabaz-e-punjab.com

ਮੁੱਖ ਮੰਤਰੀ ਵੱਲੋਂ ਵੀਆਈਵੀ ਸੁਰੱਖਿਆ ਦੀ ਸਮੀਖਿਆ ਲਈ 19 ਅਪਰੈਲ ਨੂੰ ਸੱਦੀ ਅਹਿਮ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਅਪਰੈਲ:
ਸਿਆਸਤਦਾਨਾਂ ਤੇ ਹੋਰਨਾਂ ਵੀ.ਆਈ.ਪੀਜ਼ ਨੂੰ ਦਿੱਤੀ ਜਾਂਦੀ ਸੁਰੱਖਿਆ ਦੀ ਸਮੀਖਿਆ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਡਾਇਰੈਕਟਰ ਜਨਰਲ ਪੁਲੀਸ ਅਤੇ ਦੂਸਰੇ ਸਬੰਧਤ ਅਧਿਕਾਰੀਆਂ ਦੀ ਮੀਟਿੰਗ 19 ਅਪਰੈਲ ਨੂੰ ਬੁਲਾਈ ਹੈ। ਪੰਜਾਬ ਸਰਕਾਰ ਦੇ ਇੱਕ ਬੁਲਾਰੇ ਅਨੁਸਾਰ ਇਸ ਮੀਟਿੰਗ ਵਿੱਚ ਇਸ ਗੱਲ ਦਾ ਨਿਰਣਾ ਕੀਤਾ ਜਾਵੇਗਾ ਕਿ ਵੀ.ਆਈ.ਪੀਜ਼ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ, ਉਨ੍ਹਾਂ ਨੂੰ ਦਰਪੇਸ਼ ਖਤਰੇ ਅਤੇ ਜ਼ਰੂਰਤ ਦੇ ਮੁਤਾਬਕ ਕਿਸ ਪੱਧਰ ਤੱਕ ਸੁਰੱਖਿਆ ਦਿੱਤੀ ਜਾਣੀ ਹੈ। ਬੁਲਾਰੇ ਅਨੁਸਾਰ ਰਾਜਨੀਤਕ ਰਸੂਖ ਅਤੇ ਦਖਲ ਅੰਦਾਜ਼ੀ, ਅਜਿਹੇ ਕਿਸੇ ਵੀ ਨਿਰਣੇ ਜਿਸ ਮੁਤਾਬਕ ਸੁਰੱਖਿਆ ਕੇਵਲ ਦਰਪੇਸ਼ ਖਤਰੇ ਅਤੇ ਜ਼ਰੂਰਤ ਮੁਤਾਬਕ ਦਿੱਤੀ ਜਾਣੀ ਹੈ, ਨੂੰ ਪ੍ਰਭਾਵਿਤ ਨਹੀਂ ਕਰੇਗੀ। ਬੁਲਾਰੇ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਦਰਪੇਸ਼ ਖਤਰੇ ਸਮੇਂ ਦੇ ਮੁਤਾਬਕ ਤਬਦੀਲ ਹੁੰਦੇ ਰਹਿੰਦੇ ਹਨ, ਉਸੇ ਤਰ੍ਹਾਂ ਇਹ ਸੁਰੱਖਿਆ ਛਤਰੀ ਦੀ ਸਮੀਖਿਆ ਵੀ ਨਿਯਮਤ ਅਤੇ ਨਿਸ਼ਚਤਾਲੀਨ ਬਣਾਈ ਜਾਵੇਗੀ। ਸਰਕਾਰ ਦੇ ਤਰਜਮਾਨ ਅਨੁਸਾਰ ਸਮੇਂ-ਸਮੇਂ ’ਤੇ ਰਾਜਨੀਤਕਾਂ ਤੇ ਹੋਰ ਵੀ.ਆਈ.ਪੀਜ਼ ਦੀ ਸੁਰੱਖਿਆ ਛਤਰੀ ਨੂੰ ਤਰਕਸੰਗਤ ਅਤੇ ਲੋੜ ਦੇ ਅਧਾਰ ’ਤੇ ਜਾਂਚ ਕੇ, ਸੂਬੇ ਦੇ ਉਸ ਖਜ਼ਾਨੇ ’ਤੇ ਪੈਂਦੇ ਬੋਝ ਨੂੰ ਵੀ ਘੱਟ ਕਰਨ ਵਿੱਚ ਮੱਦਦ ਮਿਲੇਗੀ ਜੋ ਕਿ ਮੌਜੂਦਾ ਰਾਜ ਸਰਕਾਰ ਨੂੰ ਪਿਛਲੀ ਸਰਕਾਰ ਤੋਂ ਕੰਗਾਲੀ ਦੇ ਰੂਪ ਵਿੱਚ ਵਿਰਾਸਤ ਵਿੱਚ ਮਿਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ ਪਹਿਲ…