Share on Facebook Share on Twitter Share on Google+ Share on Pinterest Share on Linkedin ???????????????????????????????????? ਮੁੱਖ ਮੰਤਰੀ ਵੱਲੋਂ ਤਰਨਤਾਰਨ ਸਰਹੱਦੀ ਖੇਤਰ ’ਚ ਉਦਯੋਗ ਲਈ ਸਬਸਿਡੀ ਜਾਰੀ ਕਰਨ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਜਾਰੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਮਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨ ਤਾਰਨ, ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿੱਚ ਸਨਅਤੀ ਵਿਕਾਸ ਲਈ ਲੰਬਿਤ ਪਈ ਸੱਤ ਕਰੋੜ ਰੁਪਏ ਦੀ ਸਬਸਿਡੀ ਜਾਰੀ ਕਰਨ ਵਿੱਚ ਤੇਜ਼ੀ ਲਿਆਉਣ ਲਈ ਆਪਣੇ ਪ੍ਰਮੁੱਖ ਸਕੱਤਰ ਨੂੰ ਹਦਾਇਤ ਜਾਰੀ ਕੀਤੀ ਹੈ। ਪੀ.ਐਚ.ਡੀ ਚੈਂਬਰ ਆਫ ਕਮਰਸ ਅਤੇ ਇੰਡਸਟਰੀ (ਪੀ.ਐਚ.ਡੀ.ਸੀ.ਸੀ.ਆਈ) ਦੇ ਵਫਦ ਵੱਲੋਂ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਇਹ ਸਬਸਿਡੀ ਤੁਰੰਤ ਜਾਰੀ ਕਰਨ ਦੀ ਕੀਤੀ ਗਈ ਬੇਨਤੀ ਤੋਂ ਬਾਅਦ ਇਹ ਹਦਾਇਤ ਦਿੱਤੀ ਗਈ। ਇਹ ਵਫਦ ਸੂਬੇ ਵਿੱਚ ਰੀਂਘ ਰਹੇ ਉਦਯੋਗ ਨੂੰ ਸੁਰਜੀਤ ਕਰਨ ਲਈ ਵਿਚਾਰ ਵਟਾਂਦਰਾ ਕਰਨ ਵਾਸਤੇ ਆਇਆ ਸੀ। ਸੂਬੇ ਵਿੱਚ ਆਰਥਿਕ ਸੁਰਜੀਤੀ ਅਤੇ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਵਾਸਤੇ ਉਦਯੋਗਿਕ ਵਿਕਾਸ ਨੂੰ ਲੀਹ ਤੇ ਲਿਆਉਣ ਲਈ ਸਮੂਹਿਕ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਉਨ੍ਹਾਂ ਦੀ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਦੀ ਪੂਰੀ ਮਦਦ ਦੇਣ ਅਤੇ ਉਦਯੋਗ ਦੇ ਲਈ ਕਫਾਇਤੀ ਦਰਾਂ ’ਤੇ ਬਿਨ੍ਹਾਂ ਅੜਚਣ ਬਿਜਲੀ ਮੁਹੱਈਆ ਕਰਵਾਉਣ ਦਾ ਵਫਦ ਨੂੰ ਭਰੋਸਾ ਦਵਾਇਆ। ਉਦਯੋਗਾਂ ਪੱਖੀ ਸਰਕਾਰੀ ਨੀਤੀਆਂ ਤਿਆਰ ਕਰਨ ਲਈ ਪੀਐਚਡੀਸੀਸੀਆਈ ਦੀ ਖੋਜ ਅਧਾਰਿਤ ਸਲਾਹਕਾਰੀ ਭੂਮਿਕਾ ਨੂੰ ਪ੍ਰਵਾਨਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਵਫਦ ਨੂੰ ਅਪੀਲ ਕੀਤੀ ਕਿ ਉਹ ਉਦਯੋਗ ਦੀ ਸੁਰਜੀਤੀ ਲਈ ਨਵੀਨਤਮ ਸੁਝਾਵਾਂ ਦੇ ਨਾਲ ਅੱਗੇ ਆਵੇ ਜੋ ਕਿ ਪਿਛਲੀ ਸਰਕਾਰ ਦੀਆਂ ਉਦਯੋਗ ਵਿਰੋਧੀ ਨੀਤੀਆਂ ਦੇ ਨਤੀਜੇ ਵਜੋਂ ਤਬਾਹ ਹੋ ਗਏ ਹਨ। ਮÎੁੱਖ ਮੰਤਰੀ ਨੇ ਵਫਦ ਨੂੰ ਦੱਸਿਆ ਕਿ ਸਰਕਾਰ ਵੱਲੋਂ ਨਵੀਂ ਸਨਅਤੀ ਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਸ ਵਿੱਚ ਦੇਸ਼ ਭਰ ਦੇ ਉਦਯੋਗਪਤੀਆਂ ਨੂੰ ਅਕ੍ਰਸ਼ਿਤ ਕਰਨ ਲਈ ਅਨੇਕਾਂ ਵਿਵਸਥਾਵਾਂ ਕੀਤੀਆਂ ਜਾਣਗੀਆਂ। ਇਸਦੇ ਨਾਲ ਹੀ ਸੂਬੇ ਵਿੱਚ ਨਿਵੇਸ਼ ਲਈ ਵਧੀਆ ਮਾਹੌਲ ਪੈਦਾ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ ਜਿਵੇਂ ਕਿ ਪਹਿਲਾਂ ਕਿਸੇ ਵੇਲੇ ਸੂਬੇ ਨੂੰ ਨਿਵੇਸ਼ ਦੇ ਪੱਖ ਤੋਂ ਪਸੰਦੀਦਾ ਸੂਬਾ ਮੰਨਿਆ ਜਾਂਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਉਹਨਾਂ ਨੂੰ ਮੁੰਬਈ ਦੇ ਹਾਲ ਹੀ ਦੌਰੇ ਦੌਰਾਨ ਦੇਸ਼ ਦੇ ਉੱਘੇ ਉਦਯੋਗਪਤੀਆਂ ਵੱਲੋਂ ਵੱਡਾ ਹੁੰਗਾਰਾ ਮਿਲਿਆ ਹੈ ਜਿਨ੍ਹਾਂ ਵਿੱਚ ਟਾਟਾਜ਼, ਅੰਬਾਨੀਜ਼, ਗੋਇਨਕਾਜ਼, ਮਹਿੰਦਰਾਜ਼, ਬਜਾਜ ਅਤੇ ਹੋਰ ਸ਼ਾਮਲ ਸ਼ਨ। ਇਨ੍ਹਾਂ ਨੇ ਸੂਬੇ ਵਿੱਚ ਨਿਵੇਸ਼ ਲਈ ਵੱਡਾ ਉਤਸ਼ਾਹ ਵਿਖਾਇਆ। ਪੰਜਾਬ ਵਿੱਚ ਵਾਧੂ ਬਿਜਲੀ ਦੀ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਾਕਿਸਤਾਨ ਅਤੇ ਨੇਪਾਲ ਵਰਗੇ ਗਵਾਂਢੀ ਦੇਸ਼ਾਂ ਨੂੰ ਵਾਧੂ ਬਿਜਲੀ ਵੇਚਣ ਦੇ ਵੱਖ-ਵੱਖ ਪੱਖਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਇੱਕ ਨੀਤੀ ਤਿਆਰ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਵਫਦ ਨੂੰ ਇਹ ਵੀ ਦੱਸਿਆ ਕਿ ਅੰਬਾਨੀਜ਼ ਸੂਬੇ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਸਪਲਾਈ ਕਰਨ ਲਈ ਤਿਆਰ ਹਨ ਜੋ ਕਿ ਪੰਜਾਬ ਵਿੱਚ ਬਿਜਲੀ ਪੈਦਾ ਕਰਨ ’ਤੇ ਆ ਰਹੀ ਅਸਲ ਲਾਗਤ ਨਾਲੋਂ ਕਾਫੀ ਸਸਤੀ ਹੈ। ਪੀਐਚਡੀਸੀਸੀਆਈ ਦੇ ਚੇਅਰਮੈਨ ਆਰਐਸ ਸਚਦੇਵਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਦ੍ਰਿਸ਼ਟੀ ਵਾਲੀ ਯੋਗਤਾ ਅਤੇ ਅਗਵਾਈ ਵਿੱਚ ਚੈਂਬਰ ਵੱਲੋਂ ਪੂਰਾ ਵਿਸ਼ਵਾਸ ਵਿਖਾਇਆ ਜਿਸ ਨਾਲ ਪੰਜਾਬ ਨੂੰ ਮੌਜੂਦਾ ਸੰਕਟ ਵਿੱਚੋਂ ਕਢਿਆ ਜਾ ਸਕਦਾ ਹੈ ਜੋ ਕਿ ਇਸ ਨੂੰ ਪਿਛਲੀ ਸਰਕਾਰ ਤੋਂ ਵਿਰਾਸਤ ਵਿੱਚ ਮਿਲਿਆ ਹੈ। ਵਫਦ ਨੇ ਮੁੱਖ ਮੰਤਰੀ ਨੂੰ ਚੈਂਬਰ ਦੇ ਅੰਮ੍ਰਿਤਸਰ ਵਿੱਖੇ ਸੱਤ ਦਸੰਬਰ 2017 ਨੂੰ ਹੋਣ ਵਾਲੇ ਸਲਾਨਾ ਸਮਾਗਮ ‘ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ’ (ਪੀ.ਆਈ.ਟੀ.ਈ.ਐਕਸ) ਦਾ ਉਦਘਾਟਨ ਕਰਨ ਦਾ ਸੱਦਾ ਦਿੱਤਾ ਜਿਸ ਨੂੰ ਮੁੱਖ ਮੰਤਰੀ ਨੇ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਹੈ ਕਿ ਇਹ ਅੰਮ੍ਰਿਤਸਰ ਨੂੰ ਵਪਾਰ ਅਤੇ ਸੈਰ-ਸਪਾਟੇ ਦਾ ਇੱਕ ਵਧੀਆ ਸਥਾਨ ਵਜੋਂ ਪੇਸ਼ ਕਰੇਗਾ ਅਤੇ ਇਸ ਤੋਂ ਇਲਾਵਾ ਇਸ ਨਾਲ ਇਸ ਖਿੱਤੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਮੁੱਖ ਮੰਤਰੀ ਨੇ ਚੈਂਬਰ ਦੇ ਚੰਡੀਗੜ੍ਹ ਵਿਖੇ ਸਥਿਤ ਦਫਤਰ ਵਿੱਚ 23 ਮਈ ਨੂੰ ਹੋਣ ਵਾਲੇ ਸਮਾਰੋਹ ਦੀ ਪ੍ਰਧਾਨਗੀ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ ਜਿੱਥੇ ਉਹ ਉਦਯੋਗਪਤੀਆਂ ਅਤੇ ਉਦਮੀਆਂ ਨੂੰ ਮੁਖਾਤਬ ਹੋਣਗੇ ਅਤੇ ਉਹਨਾਂ ਨੂੰ ਨਵੀਂ ਸਨਅਤੀ ਨੀਤੀ ਬਾਰੇ ਦੱਸਣਗੇ ਜੋ ਕਿ ਛੇਤੀ ਹੀ ਜਾਰੀ ਹੋਣ ਦੀ ਸੰਭਾਵਨਾ ਹੈ। ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਵੀ ਹਾਜ਼ਰ ਸਨ। ਵਫਦ ਵਿੱਚ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਮਰਜੀਤ ਗੋਇਲ, ਸਾਬਕਾ ਪ੍ਰਧਾਨ ਆਸ਼ੋਕ ਖੰਨਾ ਅਤੇ ਆਰ. ਕੇ ਸਾਬੂ ਚੇਅਰਮੈਨ ਚੰਡੀਗੜ੍ਹ ਕਮੇਟੀ ਵਿਕਰਮ ਸਹਿਗਲ, ਚੇਅਰਮੈਨ ਪੰਜਾਬ ਕਮੇਟੀ ਆਰ.ਐਸ ਸਚਦੇਵਾ, ਰੈਜ਼ਿਡੈਂਟ ਡਾਇਰੈਕਟਰ ਮੱਧੂ ਪਿਲੇ ਅਤੇ ਅਡਿਸ਼ਨਲ ਰੈਜ਼ਿਡੈਂਟ ਡਾਇਰੈਕਟਰ ਪ੍ਰਦੀਪ ਰਤਨ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ