nabaz-e-punjab.com

ਨਿੱਤ ਨਵੀਆਂ ਕਾਢਾਂ ਕੱਢਦਾ ਹੈ ਬਾਲ ਰੰਗਕਰਮੀ ਓਦੈਰਾਗ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ
ਕੀ ਤੁਸੀਂ ਸੋਚ ਸਕਦੇ ਹੋ ਕਿ ਤੁਹਾਡਾ ਸੈਲ ਫੋਨ ਦਾ ਚਾਰਜਰ ਬਿਨ੍ਹਾਂ ਬਿਜਲੀ ਦੇ ਪਲੱਗ ਤੋਂ ਵੀ ਕੰਮ ਕਰ ਸਕਦਾ ਹੈ।ਸ਼ਾਇਦ ਤੁਹਾਡਾ ਉਤਰ ਨਾਂਹ ਵਿਚ ਹੋਵੇ। ਪਰ ਤੁਹਾਡਾ ਸੈਲ ਫੋਨ ਦਾ ਚਾਰਜਰ ਸੈਲਾ ਦੀ ਮਦਦ ਨਾਲ ਵੀ ਕੰਮ ਕਰ ਸਕਦਾ ਹੈ। ਇਹ ਫੁਰਨਾ ਫੁਰਿਆ 12 ਸਾਲ ਦੇ ਓਦੈਰਾਗ ਸਿੰਘ ਨੂੰ ਜੋ ਸੈਂਟ ਜ਼ੈਵੀਅਰ ਸਕੂਲ, ਸੈਕਟਰ-44, ਚੰਡੀਗੜ੍ਹ ਦਾ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਨੇ ਸੈਲਾਂ ਦੀ ਮਦਦ ਨਾਲ ਸੈਲ ਫੋਨ ਦਾ ਚਾਰਜਰ (ਪਾਵਰ ਬੈਂਕ) ਤਿਆਰ ਕੀਤਾ ਹੈ। ਜੋ ਤੁਹਾਡੇ ਸੈਲ ਫੋਨ ਨੂੰ ਚਾਰਜ ਕਰ ਸਕਦਾ ਹੈ।
ਇਸੇ ਤਰ੍ਹਾਂ ਓਦੈਰਾਗ ਸਿੰਘ ਨੇ ਡੋਰ ਅਲਾਰਮ ਵੀ ਤਿਆਰ ਕੀਤਾ ਹੈ ਜੋ ਤੁਹਾਡੇ ਘਰੋਂ ਬਾਹਰ ਹੋਣ ਦੇ ਬਾਵਜੂਦ ਵੀ ਤੁਹਾਡੇ ਘਰ ਵਾਪਰ ਵਾਲੀ ਅਣਸੁਖਾਵੀ ਘਟਨਾਂ ਬਾਰੇ ਤੁਹਾਨੂੰ ਸੁਚੇਤ ਕਰ ਦਿੰਦਾ ਹੈ।ਡੋਰ ਅਲਾਰਮ ਦਰਵਾਜ਼ੇ ਦੇ ਅੰਦਰ ਫਿਟ ਹੋ ਜਾਂਦਾ ਹੈ।ਅਤੇ ਬਾਹਰੋ ਤੁਸੀਂ ਜਿੰਦਾ ਲਗਾ ਸਕਦੇ ਹੋ। ਜਦ ਕੋਈ ਅਣਚਾਹਿਆ ਵਿਆਕਤੀ ਮਾੜੀ ਘਟਨਾਂ ਨੂੰ ਅੰਜ਼ਾਮ ਦੇਣ ਦੀ ਨੀਅਤ ਨਾਲ ਘਰ ਦਾ ਦਰਵਾਜ਼ਾ ਖੋਲਣ ਦਾ ਯਤਨ ਕਰੇਗਾ ਤਾਂ ਤੁਹਾਡੇ ਸੈਲ ਫੋਨ ਦੀ ਬੈਲ ਵੱਜ ਜਾਵੇਗੀ। ਹੋਰ ਵੀ ਅਜਿਹੀਆਂ ਕਾਢਾਂ ਕੱਢਣ ਦਾ ਇੱਛੁਕ ਸਾਹਿਤਕ ਅਤੇ ਰੰਗਮੰਚੀ ਮਾਹੌਲ ਵਿਚ ਪਲਿਆ ਓਦੈਰਾਗ ਸਿੰਘ ਇੰਜਨੀਅਰ ਬਣਨਾਂ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਓਦੈਰਾਗ ਸਿੰਘ ਫੁੱਟਬਾਲ ਦਾ ਵਧੀਆਂ ਖਿਡਾਰੀ ਹੋਣ ਦੇ ਨਾਲ ਨਾਲ ਸਰਘੀ ਕਲਾ ਕੇਂਦਰ ਦੇ ਕਈ ਨਾਟਕਾਂ ਵਿਚ ਚਾਰ-ਪੰਜ ਸਾਲ ਦੀ ਉਮਰ ਤੋਂ ਵੱਖ-ਵੱਖ ਰੋਲ ਕਰਦਾ ਆ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…