Nabaz-e-Punjab.com

ਗਰਮੀਆਂ ਦੀਆਂ ਛੁੱਟੀਆਂ ਦੌਰਾਨ ਚੌਥੇ ਵਿਰਾਸਤੀ ਅਖਾੜੇ ਵਿੱਚ ਬੱਚਿਆਂ ਦਾ ਸਮਰ ਕੈਂਪ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਯੂਨੀਵਰਸਲ ਆਰਟ ਐੱਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਫੇਜ਼-1 ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕਾਰਾਤਮਿਕ ਅਤੇ ਸਿਰਜਣਾਤਮਿਕ ਵਰਤੋਂ ਦੇ ਉਦੇਸ਼ ਨਾਲ ਕਰਵਾਇਆ ਸਮਰ ਕੈਂਪ ਮਹੀਨਾਵਾਰ ਪ੍ਰੋਗਰਾਮ ਦੇ ਚੌਥੇ ਵਿਰਾਸਤੀ ਅਖਾੜੇ ਵਿੱਚ ਕਲਾ ਪ੍ਰਦਰਸ਼ਨ ਕਰਦੇ ਹੋਏ ਸਮਾਪਤ ਹੋਇਆ। ਮਾਹਰਾਂ ਦੀ ਨਿਗਰਾਨੀ ਵਿੱਚ ਕਰੀਬ 50 ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਅਖੀਰਲੇ ਦਿਨ ਬੱਚਿਆਂ ਨੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਜਿਨ੍ਹਾਂ ਵਿੱਚ ਨਾਚ, ਨਾਟਕ, ਸ਼ਬਦ, ਲੋਕ ਗੀਤ, ਲੁੱਡੀ, ਗੱਤਕਾ ਤੇ ਭੰਗੜਾ ਆਦਿ ਵਿਸ਼ੇਸ਼ ਸਨ। ਕੈਂਪ ਵਿੱਚ 3 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਗੱਭਰੂਆਂ ਵੱਲੋਂ ਹਿਸਾ ਲੈਂਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਮੰਚ ਸੰਚਾਲਨ ਤਨੀਸ਼ਾ ਨੇ ਬਾਖੂਬੀ ਨਿਭਾਇਆ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਫਿਲਮ ਅਤੇ ਰੰਗਮੰਚ ਕਲਾਕਾਰ ਨਰਿੰਦਰ ਨੀਨਾ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਵਿੱਚ ਉਤਸ਼ਾਹ ਭਰਨ ਅਤੇ ਕਲਾ ਸਿਖਾਉਣ ਲਈ ਗੋਪਾਲ ਸ਼ਰਮਾ, ਅਮ੍ਰਿਤਪਾਲ, ਰਜਿੰਦਰ ਮੋਹਣੀ, ਭੁਪਿੰਦਰ ਬੱਬਲ, ਕਰਮਜੀਤ ਬੱਗਾ, ਸੁਖਬੀਰਪਾਲ, ਅਰਵਿੰੰਦਰਜੀਤ, ਸ਼ਗਨਪ੍ਰੀਤ, ਹਰਮਨ, ਹਰਕਿਰਤ, ਮਨਦੀਪ, ਗੁਰਸਿਮਰਨ, ਅਨੁਰੀਤ, ਪਲਵਿੰਦਰ ਖਾਂਬਾ ਤੇ ਬਲਵੀਰ ਢੋਲੀ ਆਦਿ ਕਲਾਕਾਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ।
ਇਸ ਮੌਕੇ ਕੈਂਪ ਵਿੱਚ ਹਿੱਸਾ ਲੈ ਰਹੇ ਬੱਚਿਆਂ ਦਾ ਡਰਾਇੰਗ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਦਾ ਵਿਸ਼ਾ ਵਾਤਾਵਰਣ ਬਚਾਓ, ਧਰਤੀ ਬਚਾਓ, ਪਾਣੀ ਬਚਾਓ, ਬੇਟੀ ਬਚਾਓ ਸਨ। ਜਿਸ ਵਿੱਚ ਕ੍ਰਮਵਾਰ ਪਹਿਲੇ ਸਥਾਨ ਤੇ ਸੰਜਨਾ ਦੂਸਰੇ ਤੇ ਗੁਰਨੂਰ ਕੌਰ ਤੀਸਰੇ ਸਥਾਨ ਤੇ ਗੁਨਤਾਸ ਕੌਰ ਰਹੇ।
ਇਸ ਮੌਕੇ ਲੈਂਬਰ ਸਿੰਘ ਪਾਬਲਾ, ਯੂ.ਐਸ.ਏ ਮੁੱਖ ਮਹਿਮਾਨ, ਫਿਲਮ ਡਾਇਰੈਕਟਰ ਤੇ ਅਦਾਕਾਰਾ ਤੇਜੀ ਸੰਧੂ ਤੇ ਸਾਗਰ ਗੋਇਲ ਪਵਿੱਤਰਾ ਜਿਊੂਲਰਜ਼ ਨੇ ਵਿਸ਼ੇਸ਼ ਮਹਿਮਾਨ ਵੱਜੋੱ ਪਹੁੰਚ ਕੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਬੱਚਿਆਂ ਦੇ ਸ਼ਾਨਦਾਰ ਕਲਾ ਪ੍ਰਦਰਸ਼ਨ, ਮਿਹਨਤ ਦੀ ਸਿਫਤ ਕਰਦੇ ਹੋਏ ਚੰਗੇ ਭਵਿੱਖ ਤੇ ਅੱਛੇ ਦੇਸ਼ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਸੁਸਾਇਟੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਕੈਂਪ ਵਿੱਚ ਭਾਗ ਲੈ ਰਹੇ ਬੱਚਿਆਂ ਨੂੰ ਵਾਤਾਵਰਣ ਨੂੰ ਪ੍ਰ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪੌਦੇ ਵੀ ਵੰਡੇ ਗਏ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…