
ਐਜੂਸਟਾਰ ਆਦਰਸ਼ ਸਕੂਲ ਵਿੱਚ ਧੂਮਧਾਮ ਨਾਲ ਮਨਾਇਆ ‘ਬਾਲ ਦਿਵਸ’
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਨਵੰਬਰ:
ਇੱਥੋਂ ਦੇ ਐਜੂਸਟਾਰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ‘ਬਾਲ ਦਿਵਸ‘ ਬੜੀ ਧੂਮ-ਧਾਮ ਮਨਾਇਆਂ ਗਿਆ। ਇਸ ਅਵਸਰ ਤੇ ਸਕੂਲ ਅਧਿਆਪਕਾਵਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਇਸ ਪ੍ਰੋਗਰਾਮ ਦਾ ਆਰੰਭ ਪ੍ਰਾਰਥਨਾ ਸਭਾ ਦੁਆਰਾ ਕੀਤਾ ਗਿਆ। ਇਸ ਤੋਂ ਬਾਅਦ ਬੜੇ ਹੀ ਵਿਅੰਗਮਈ ਢੰਗ ਨਾਲ ‘ਅੱਜ ਦਾ ਵਿਚਾਰ’ ਤੇ ਸਮਾਚਾਰ ਪੜ੍ਹੇ ਗਏ। ਇਸ ਤੋਂ ਬਾਅਦ ਅਧਿਆਪਕਾਵਾਂ ਨੇ ਵੱਖ-ਵੱਖ ਤਰ੍ਹਾਂ ਦਾ ਪ੍ਰੋਗਰਾਮ ਜਿਵੇਂ ਕਿ ਸਕਿੱਟ, ਨ੍ਰਿਤ ਆਦਿ ਪੇਸ਼ ਕਰਕੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ। ਪ੍ਰੀ-ਪ੍ਰਾਇਮਰੀ ਅਧਿਆਪਕਾਵਾਂ ਵੱਲੋਂ ਨ੍ਰਿਤ ਪੇਸ਼ ਕੀਤਾ ਗਿਆ। ਪ੍ਰਾਇਮਰੀ ਅਧਿਆਪਕਾਵਾਂ ਵੱਲੋਂ ਨ੍ਰਿਤ ਅਤੇ ‘ਮੋਟੂ ਪਤਲੂ‘ ਕਾਰਟੂਨ ਤੇ ਆਧਾਰਿਤ ਸਕਿੱਟ ਦੀ ਪੇਸ਼ਕਾਰੀ ਕੀਤੀ ਗਈ। ਮਿਡਲ ਵਿੰਗ ਵਲੋਂ ਪੇਸ਼ ਕੀਤੀ ਹਾਸੇ-ਭਰਪੂਰ ਸਕਿੱਟ ਨੂੰ ਦੇਖ ਕੇ ਸਾਰੇ ਆਪਣਾ ਹਾਸਾ ਨਾ ਰੋਕ ਸਕੇ। ਇਸ ਬਾਰੇ ਪ੍ਰੋਗਰਾਮ ਦਾ ਪ੍ਰਬੰਧ ਸ਼੍ਰੀਮਤੀ ਮੀਨਾ ਸ਼ਰਮਾ ਤੇ ਐਕਟੀਵਿਟੀ ਇੰਨਚਾਰਜ ਸ੍ਰੀਮਤੀ ਸਪਨਾ ਸ਼ਰਮਾ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਨੂ ਸ਼ਰਮਾ ਨੇ ਵਿਦਿਆਰਥੀਆਂ ਨੂੰ ‘ਬਾਲ ਦਿਵਸ’ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।