Share on Facebook Share on Twitter Share on Google+ Share on Pinterest Share on Linkedin ਸਰਕਾਰੀ ਪ੍ਰਾਇਮਰੀ ਸਕੂਲ ਕੁਰਾਲੀ ਵਿੱਚ ‘ਬਾਲ ਦਿਵਸ’ ਮਨਾਇਆ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਨਵੰਬਰ: ਸਥਾਨਕ ਸ਼ਹਿਰ ਦੇ ਵਾਰਡ ਨੰਬਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇੰਟਰਨੇਸ਼ਨਲ ਹਿਊਮਨ ਰਾਈਟਸ ਪੰਜਾਬ ਦੇ ਜਨਰਲ ਸੈਕਟਰੀ ਹਰਪ੍ਰੀਤ ਸਿੰਘ ਗੁਰਨ ਨੇ ਬਾਲ ਦਿਵਸ ਦੇ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਬੱਚਿਆਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਬੱਚਿਆਂ ਨੂੰ ਚੌਕਲੇਟ ਤੇ ਟੋਫੀਆਂ ਵੰਡ ਕੇ ਬਾਲ ਦਿਵਸ ਮਨਾਇਆ। ਹਰਪ੍ਰੀਤ ਸਿੰਘ ਗੁਰਨ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਬੱਚਿਆ ਨਾਲ ਬਾਲ ਦਿਵਸ ਮਨਾਉਣਾਂ ਬੱਚਿਆਂ ਲਈ ਇਸ ਤੋਂ ਵੱਡਾ ਤੋਹਫਾ ਨਹੀ ਹੋ ਸਕਦਾ। ਉਨ੍ਹਾਂ ਕਿਹਾ ਕਿ ਅਜਿਹੇ ਮੋਕਿਆਂ ਤੇ ਕਿਸੇ ਨਾ ਕਿਸੇ ਸੰੰਸਥਾਂ ਜਾਂ ਜਥੇਬੰਦੀ ਨੂੰ ਅੱਗੇ ਆ ਕੇ ਬੱਚਿਆਂ ਨਾਲ ਬਾਲ ਦਿਵਸ ਮਨਾਉਣਾ ਬੱਚਿਆਂ ਨੂੰ ਪੜਾਈ ਲਈ ਉਤਸਾਹਿਤ ਕਰਨ ਦੇ ਨਾਲ ਨਾਲ ਬੱਚਿਆਂ ਦਾ ਮਨੋਬਲ ਵਧਾਉਣ ਵਿੱਚ ਵੀ ਸਹਾਈ ਸਿੱਧ ਹੋ ਸਕਦਾ ਹੈ ਜਿਸ ਨਾਲ ਬੱਚੇ ਊਚ ਮਿਆਰੀ ਸਿਖਿਆ ਹਾਸਿਲ ਕਰ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਹਰਦੀਪ ਸਿੰਘ ਫੌਜੀ, ਮਹਾਂਵੀਰ ਸਿੰਘ, ਹਰਪ੍ਰੀਤ ਸਿੰਘ, ਅਜੇ ਕੁਮਾਰ, ਸਕੂਲ ਸਟਾਫ ਪ੍ਰਿੰਸੀ. ਸੁਖਜੀਤ ਕੌਰ, ਅਧਿਆਪਕਾ ਅਮਰਜੀਤ ਕੌਰ, ਮੋਨਿਕਾ ਗਿੱਲ, ਮਨਪ੍ਰੀਤ ਕੌਰ, ਰਜ਼ਨੀ ਪਟਿਆਲ, ਰੇਵਾ ਰਾਣੀ, ਜਤਿੰਦਰ ਕੌਰ, ਸੁਖਦੀਪ ਕੌਰ ਆਦਿ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ