ਸਰਕਾਰੀ ਪ੍ਰਾਇਮਰੀ ਸਕੂਲ ਲੰਬਿਆ ਵਿੱਚ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਇੱਥੋਂ ਦੇ ਵਾਰਡ ਨੰਬਰ 23 ਦੇ ਸਰਕਾਰੀ ਪ੍ਰਾਇਮਰੀ ਸਕੂਲ ਲੰਬਿਆ ਵਿਖੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ। ਸਕੂਲ ਇੰਚਾਰਜ ਸ਼ ਜਸਵੀਰ ਸਿੰਘ ਦੀ ਅਗਵਾਈ ਵਿੱਚ ਹੋਏ ਮੁਕਾਬਲਿਆਂ ਵਿੱਚ ਕ੍ਰਮਵਾਰ ਪਹਿਲੇ ਸਥਾਨ ਤੇ ਪੂਨਮ ਰਾਣੀ, ਦੂਜੇ ਸਥਾਨ ’ਤੇ ਸੋਨੂੰ ਕੁਮਾਰ ਅਤੇ ਰੌਸ਼ਨੀ ਤੀਜੇ ਸਥਾਨ ਆਈ। ਇਸ ਮੌਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਕਮੇਟੀ ਦੇ ਚੇਅਰਮੈਨ ਅਤੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਬੱਚਿਆਂ ਦੀ ਡਰਾਇੰਗ ਕਲਾ ਦੇ ਨਮੂਨਿਆਂ ਦੀ ਸਰਾਹਣਾ ਕਰਦੇ ਹੋਏ ਇਨਾਮ ਵੰਡੇ। ਉਹਨਾਂ ਕਿਹਾ ਕਿ ਸਰਕਾਰੀ ਸਕੂਲ ਲੰਬਿਆ (ਜੋ ਕਿ ਇਥੇ ਪ੍ਰਵਾਸੀ ਮਜਦੂਰਾਂ ਦੀ ਐਨਕਰੋਚਮੈਂਟ ਹੋਣ ਕਾਰਨ ਹਮੇਸ਼ਾ ਅਣਗੌਲਿਆ ਰਿਹਾ ਹੈ) ਦੀ ਦਿੱਖ ਸਵਾਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰਵਾਸੀ ਮਜਦੂਰਾਂ ਦੀ ਐਨਕਰੋਚਮੈਂਟ ਹਟਾ ਦਿੱਤੀ ਗਈ ਹੈ। ਇਸ ਜਗ੍ਹਾ ਉੱਤੇ ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਤਿਆਰ ਕਰਵਾਇਆ ਜਾ ਰਿਹਾ ਹੈ। ਸਕੂਲ ਸਟਾਫ ਦੀ ਮਿਹਨਤ ਸਦਕਾ ਇਸ ਸਕੂਲ ਦੇ ਬੱਚੇ ਜਿਲ੍ਹੇ ਅਤੇ ਬਲਾਕ ’ਚੋਂ ਅਵੱਲ ਆਉੱਦੇ ਹਨ। ਉਹਨਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਲੰਬਿਆਂ ਸਕੂਲ ਵਿੱਚ ਬੈਂਚ ਨਹੀਂ ਹਨ। ਉਹਨਾਂ ਦੀ ਵਿਵਸਥਾ ਕੀਤੀ ਜਾਵੇ, ਉਹਨਾਂ ਕਿਹਾ ਕਿ ਸਕੂਲ ਸਟਾਫ ਇੰਚਾਰਜ ਜਸਵੀਰ ਸਿੰਘ, ਹਰਵਿੰਦਰ ਕੌਰ, ਹਰਸਿਮਰਨ ਕੌਰ, ਅੰਨੂ ਅਤੇ ਈਸ਼ਾ ਮੈਡਮ ਅਤੇ ਕਮੇਟੀ ਦੇ ਸਹਿਯੋਗ ਨਾਲ ਇਸ ਸਕੂਲ ਨੂੰ ਸ਼ਹਿਰ ਦੇ ਅਵੱਲ ਸਕੂਲਾਂ ਵਿੱਚ ਸ਼ਾਮਿਲ ਕਰਵਾਉਣ ਲਈ ਪੂਰੀ ਵਾਹ ਲਾਈ ਜਾਵੇਗੀ। ਇਸ ਮੌਕੇ ਪਰਵਿੰਦਰ ਸਿੰਘ ਸਮੇਤ ਸਮੁੱਚੀ ਸਕੂਲ ਕਮੇਟੀ ਹਾਜ਼ਰ ਸੀ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…