ਸਾਹਿਤਕ ਖੇਤਰ ਤੇ ਨਵੀਂ ਪਨੀਰੀ ਦੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਣਗੇ ਬਾਲ ਰਸਾਲੇ

ਹੱਥ ਲਿਖਤ ਬਾਲ ਰਸਾਲਿਆਂ ਨੇ ਸਾਹਿਤਕ ਲਹਿਰ ਵਿੱਚ ਨਵੀਂ ਰੂਹ ਫੂਕੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਪੰਜਾਬ ਦੇ 13 ਹਜ਼ਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੰਬਰ ਮਹੀਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਹਿੱਤ ਹਰ ਹਫ਼ਤੇ ਕੀਤੀਆਂ ਜਾਣ ਵਾਲੀਆਂ ਬਾਲ ਸਭਾਵਾਂ ਵਿੱਚ ਬੱਚਿਆਂ ਦੀ ਭਾਸ਼ਾ ਪੱਖੋਂ ਮਜ਼ਬੂਤ ਨੀਂਹ ਤਿਆਰ ਕਰਨ ਲਈ ਉਲੀਕੇ ਗਏ ਆਖਰੀ ਹਫ਼ਤੇ ਦੇ ਤਹਿਤ ਵੱਖ-ਵੱਖ ਪੰਜਾਬੀ ਭਾਸ਼ਾ ਦੀ ਸਾਹਿਤਕ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ। ਸਾਹਿਤ ਦੇ ਵੱਲ ਕੇਂਦਰਿਤ ਕਰਕੇ ਬਹੁ-ਪੱਖੀ ਸ਼ਖ਼ਸੀਅਤ ਨਿਰਮਾਣ ਦੇ ਉਦੇਸ਼ ਨਾਲ ਅੱਜ ਸਕੂਲਾਂ ਦੇ ਭੋਲੇ-ਭੋਲੇ ਬੱਚਿਆਂ ਨੇ ਆਪਣੇ ਮਿਹਨਤੀ ਅਧਿਆਪਕਾਂ ਨਾਲ ਮਿਲ ਕੇ ਤਿਆਰ ਕੀਤੇ ਹੱਥ ਲਿਖਤ ਬਾਲ ਰਸਾਲੇ ਜਾਰੀ ਕਰਕੇ ਸਾਹਿਤਕ ਖੇਤਰ ਅਤੇ ਨਵੀਂ ਪਨੀਰੀ ਦੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਕਰਵਾਈਆ ਗਈਆਂ ਬਾਲ ਸਭਾਵਾਂ ਵਿੱਚ ਰੰਗ-ਬਰੰਗੇ ਚਿੱਤਰਾ ਨਾਲ ਸਜੇ ਅਤੇ ਬਾਲ ਕਵਿਤਾਵਾਂ-ਕਹਾਣੀਆਂ ਦੇ ਰਸ ਨਾਲ ਭਰੇ ਹੱਥ ਲਿਖਤ ਬਾਲ ਰਸਾਲਿਆਂ ਨੂੰ ਹਾਜ਼ਰ ਮਹਿਮਾਨਾਂ ਨੇ ਬੱਚਿਆਂ ਨਾਲ ਮਿਲ ਕੇ ਜਾਰੀ ਕੀਤਾ। ਸੁੰਦਰ ਜ਼ਿਲਦ ਪੰਨਿਆਂ ਨਾਲ ਸੁਸੱਜਿਤ ਅਤੇ ਆਸ਼ਾਵਾਦੀ ਸੁਨੇਹਿਆੱ ਨਾਲ ਲਬਰੇਜ਼ ਇਹ ਬਾਲ ਰਸਾਲੇ ਨਵੇਂ-ਨਵੇਂ ਨਾਵਾਂ ਫੁਲਵਾੜੀ, ਨਿੱਕੀਆਂ ਪੁਲਾਂਘਾਂ, ਨਵੇਂ ਸਵੇਰੇ, ਨੰਨ੍ਹੀ ਉਡਾਣ, ਨਿੱਕੇ ਕਦਮ ਵੱਡੀਆਂ ਪੁਲਾਂਘਾਂ, ਕੋਮਲ ਭਾਵ, ਭਵਿੱਖ ਦੇ ਵਾਰਿਸ, ਚਿਰਾਗ, ਬੇਫ਼ਿਕਰੇ ਪੰਛੀ, ਨਵੀਂ ਉਡਾਣ, ਤਾਰਿਆਂ ਦੇ ਸਿਰਨਾਵੇਂ ਆਦਿ ਸੈਂੱਕੜੇ ਨਾਮ ਸਾਹਮਣੇ ਆਏ ਹਨ। ਇਸ ਸਭ ਲਈ ਮਿਹਨਤੀ ਅਤੇ ਸਿਰੜੀ ਅਧਿਆਪਕ ਵਧਾਈ ਦੇ ਪਾਤਰ ਹਨ।
ਉਧਰ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਵਿਲੱਖਣ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਸਖ਼ਤ ਮਿਹਨਤੀ ਅਤੇ ਸਿਰੜੀ ਅਧਿਆਪਕ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਨਵੰਬਰ ਮਹੀਨੇ ਵਿੱਚ ਬੱਚਿਆਂ ਨੂੰ ਬਾਲ ਸਾਹਿਤ ਨਾਲ ਜੋੜ ਕੇ ਉਨ੍ਹਾਂ ਤੋਂ ਸਾਹਿਤ ਦੀ ਰਚਨਾ ਕਰਵਾ ਕੇ ਉਸਾਰੂ ਸਾਹਿਤ ਲਿਖਣ ਵਾਲੇ ਬਾਲ ਲੇਖਕ ਪੈਂਦਾ ਕਰਨਾ ਹੱਥ ਲਿਖਤ ਬਾਲ ਰਸਾਲਿਆਂ ਦਾ ਮੁੱਖ ਮਨੋਰਥ ਹੈ। ਬੱਚਿਆਂ ਵੱਲੋਂ ਅਧਿਆਪਕਾਂ ਦੀ ਅਗਵਾਈ ਵਿੱਚ ਜਿਲਦ ਪੰਨੇ ਬਹੁਤ ਹੀ ਰੰਗਦਾਰ ਅਤੇ ਸੂਝ-ਬੂਝ ਨਾਲ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦੇ ਵਿਚਾਰਾਂ ਨੂੰ ਲੇਖ ਦਾ ਰੂਪ ਦੇਣ ਅਤੇ ਅਤੇ ਸ਼ਖ਼ਸੀਅਤ ਦੇ ਵਿਕਾਸ ਵਿੱਚ ਵਾਧਾ ਕਰਨ ਲਈ ਇਹ ਬਾਲ ਰਸਾਲੇ ਬਹੁਤ ਹੀ ਲਾਭਦਾਇਕ ਸਾਬਤ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…