ਗੁਰਦੁਆਰਾ ਸਾਹਿਬ ਪਿੰਡ ਰੁੜਕਾ ਵਿੱਚ ਬੱਚਿਆਂ ਦੇ ਦਸਤਾਰਬੰਦੀ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਖਾਲਸਾ ਪੰਥ ਦੀ ਸਿਰਜਣਾ ਦਿਸਵ ਨੂੰ ਸਮਰਪਿਤ ਸਿੱਖ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਮੋਹਾਲੀ ਦੇ ਪਿੰਡ ਰੁੜਕਾ ਦੇ ਗੁਰਦੁਆਰਾ ਸਾਹਿਬ ਵਿੱਚ ਅੱਜ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆਂ ਦੁਆਰਾ ਬੜੇ ਉਤਸ਼ਾਹ ਦੇ ਨਾਲ ਹਿੱਸਾ ਲਿਆ ਗਿਆ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦਸਤਾਰ ਕੋਚ ਮਹਿਤਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ਰੁੜਕਾ ਦੇ ਵਸਨੀਕਾਂ ਦੇ ਸਹਿਯੋਗ ਨਾਲ 2 ਅਪ੍ਰੈਲ ਤੋਂ 7 ਅਪ੍ਰੈਲ ਤੱਕ ਬੱਚਿਆਂ ਦੇ ਲਈ ਮੁਫਤ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਬੱਚਿਆਂ ਦੁਆਰਾ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਸਿਖਲਾਈ ਕੈਂਪ ਵਿੱਚ ਬੱਚਿਆਂ ਨੂੰ ਹਰ ਤਰ੍ਹਾਂ ਦੀ ਦਸਤਾਰ ਬੰਨਣੀ ਸਿਖਾਈ ਗਈ। ਜਿਨ੍ਹਾਂ ਬੱਚਿਆਂ ਦੁਆਰਾ ਸਿਖਲਾਈ ਕੈਂਪ ਵਿੱਚ ਹਿੱਸਾ ਲਿਆ ਗਿਆ ਸੀ ਉਨ੍ਹਾਂ ਦੇ ਅੱਜ ਦਸਤਾਰ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਥਾਨ ਤੇ ਰਹੇ ਬੱਚਿਆਂ ਨੂੰ ਨਕਦ ਇਨਾਮ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਜੀਤ ਸਿੰਘ, ਸਰਪੰਚ, ਭੁਪਿੰਦਰ ਸਿੰਘ ਸੋਢੀ, ਗੁਰਮੇਲ ਸਿੰਘ ਸੋਢੀ, ਸ਼ਾਨਦੀਪ ਸਿੰਘ ਸੋਢੀ, ਗੁਰਪ੍ਰੀਤ ਸਿੰਘ ਬੈਦਵਾਣ, ਪਰਵਿੰਦਰ ਸਿੰਘ ਬੈਦਵਾਣ, ਗੁਰਜੀਤ ਸਿੰਘ ਸੋਢੀ, ਸੁਖਵਿੰਦਰ ਕੌਰ, ਜਰਨੈਲ ਸਿੰਘ ਜੈਲੀ, ਦਿਲਬਰ ਸਿੰਘ, ਪ੍ਰਧਾਨ, ਮਨਜੀਤ ਸਿੰਘ ਅਤੇ ਲਵੀ ਉਪੱਲ ਦੁਆਰਾ ਵਿਸ਼ੇਸ ਤੌਰ ਹਾਜ਼ਰ ਹੋ ਕੇ ਬੱਚਿਆਂ ਦੀ ਹੌਸਲਾ ਹਫਜਾਈ ਕੀਤੀ ਅਤੇ ਦਸਤਾਰ ਕੋਚ ਮਹਿਤਾਬ ਸਿੰਘ ਦਾ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ ਗਿਆ।
ਇਸ ਮੌਕੇ ਜੂਨੀਅਰ ਵਿੰਗ ’ਚੋਂ ਇੰਸ਼ਤਾ ਸਾਹੂ ਨੂੰ ਮਿਸ ਫੇਅਰਵੈਲ ਅਤੇ ਅਖਿਲ ਸੈਣੀ ਨੂੰ ਮਿਸਟਰ ਫੇਅਰਵੈਲ ਐਲਾਨਿਆ ਗਿਆ, ਜਦੋਂਕਿ ਅਵਨੀਤ ਸਿੰਘ ਨੂੰ ਮਿਸਟਰ ਹੈਂਡਸਮ ਅਤੇ ਈਸ਼ਾ ਰਾਨੀ ਭਗਤ ਨੂੰ ਮਿਸ ਇੰਨਟੈਲੀਜ਼ੈਂਟ ਐਲਾਨਿਆ ਗਿਆ। ਸੀਨੀਅਰ ਵਿੰਗ ਵਿੱਚ ਮਾਨਵੀ ਜਾਮਵਾਲ ਨੂੰ ਮਿਸ ਫੇਅਰਵੈਲ ਅਤੇ ਸ਼ੁਭਮ ਰੈਣਾ ਨੂੰ ਮਿਸਟਰ ਫੇਅਰਵੈਲ ਐਲਾਨਿਆ ਗਿਆ। ਅਖੀਰ ਵਿੱਚ ਡਾ. ਅਨੀਤ ਬੇਦੀ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …