
ਚੋਲਟਾ ਖੁਰਦ ਕੁਸ਼ਤੀ ਦੰਗਲ: ਬਰਾਬਰ ਰਹੀਆਂ ਝੰਡੀ ਦੀਆਂ ਕੁਸ਼ਤੀਆਂ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਸਤੰਬਰ:
ਖਰੜ ਦੇ ਨੇੜਲੇ ਪਿੰਡ ਚੋਲਟਾ ਖੁਰਦ ਦੇ ਨਿਰਪੱਖ ਯੂਥ ਵੈਲਫੇਅਰ ਸਪੋਰਟਸ ਕਲੱਬ ਵਲੋਂ ਗੁੱਗਾ ਮਾੜੀ ਮੇਲੇ ਤੇ ਕੁਸ਼ਤੀ ਦੰਗਲ ਕਰਵਾਇਆ। ਜਿਸ ਵਿਚ ਦੂਰ ਦਰਾਡੇ ਤੋਂ ਇਸ ਕੁਸ਼ਤੀ ਦੰਗਲ ਵਿੱਚ ਪਹਿਲਵਾਨਾਂ ਨੇ ਪੁੱਜ ਕੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਕੁਸ਼ਤੀ ਦੰਗਲ ਵਿਚ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੰਜੀਵ ਕੁਮਾਰ ਰੂਬੀ ਅਤੇ ਮਾਸਟਰ ਪ੍ਰੇਮ ਸਿੰਘ ਖਰੜ ਨੇ ਹਾਜਰੀ ਲਗਵਾਈ ਅਤੇ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ। ਕਲੱਬ ਦੇ ਪ੍ਰਧਾਨ ਮੋਹਨ ਸਿੰਘ ਰਾਣਾ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਰਣਬੀਰ ਡੂਮਛੇੜੀ ਅਤੇ ਸੋਨੂੰ ਖੂਨੀਮਾਜਰਾ ਤੇ ਦੂਸਰੀ ਝੰਡੀ ਦੀ ਕੁਸ਼ਤੀ ਪਰੀਤ ਫਿਰੋਜ਼ਪੁਰ ਅਤੇ ਮੰਗਤ ਸੋਹਾਣਾ ਦਰਮਿਆ ਹੋਈ ਅਤੇ ਦੋਵੇ ਝੰਡੀ ਦੀਆਂ ਕੁਸ਼ਤੀਆਂ ਬਰਾਬਰ ਰਹੀਆਂ। ਇਸ ਮੌਕੇ ਨਿਰਮਲ ਸਿੰਘ ਸਰਪੰਚ, ਬਹਾਦਰ ਸਿੰਘ, ਸੁਭਾਸ ਰਾਣਾ, ਰਵੀ ਰਾਣਾ, ਸੋਨੂੰ ਰਾਣਾ, ਜਸਪਾਲ ਰਾਣਾ ਸਰਪੰਚ ਰੰਗੀਆਂ, ਮਾਨ ਸਿੰਘ ਰਾਣਾ ਸਮੇਤ ਹੋਰ ਪਿੰਡ ਨਿਵਾਸੀ ਅਤੇ ਦਰਸ਼ਕ ਹਾਜ਼ਰ ਸਨ।