Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 27 ਹੋਰ ਨਵੇਂ ਕੇਸ ਸਾਹਮਣੇ ਆਏ, 11 ਮਰੀਜ਼ਾਂ ਨੂੰ ਮਿਲੀ ਛੁੱਟੀ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 798 ’ਤੇ ਪੁੱਜੀ, 303 ਕੇਸ ਐਕਟਿਵ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ: ਮੁਹਾਲੀ ਜ਼ਿਲ੍ਹੇ ਵਿੱਚ ਅੱਜ 27 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਤਿੰਨ ਸਾਲ ਦੀ ਬੱਚੀ ਸਮੇਤ 17 ਪੁਰਸ਼ ਅਤੇ 9 ਅੌਰਤਾਂ ਸ਼ਾਮਲ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 798 ’ਤੇ ਪਹੁੰਚ ਗਈ ਹੈ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਫੇਜ਼-1 ਵਿੱਚ 53 ਸਾਲ ਦਾ ਪੁਰਸ਼, ਫੇਜ਼-3ਬੀ1 ਵਿੱਚ 55 ਸਾਲਾ ਪੁਰਸ਼, ਸੈਕਟਰ-70 ਵਿੱਚ 22 ਸਾਲਾ ਨੌਜਵਾਨ, ਸੈਕਟਰ-75 ਵਿੱਚ 37 ਸਾਲਾ ਪੁਰਸ਼, ਸੈਕਟਰ-82 ਵਿੱਚ 26 ਸਾਲਾ ਨੌਜਵਾਨ, ਫੇਜ਼-8 ਵਿੱਚ 48 ਸਾਲਾ ਪੁਰਸ਼, ਕਸਬਾ ਬਲੌਂਗੀ ਵਿੱਚ 47 ਸਾਲਾ ਅੌਰਤ, ਨਵਾਂ ਗਾਉਂ ਵਿੱਚ 73 ਸਾਲ ਦੀ ਅੌਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇੰਜ ਹੀ ਤਰੌਲੀ ਵਿੱਚ 31 ਸਾਲਾ ਪੁਰਸ਼, ਪਿੰਡ ਢਕੋਲੀ ਵਿੱਚ 19-19 ਸਾਲ ਦੇ ਦੋ ਨੌਜਵਾਨ ਅਤੇ 21 ਸਾਲਾ ਨੌਜਵਾਨ ਸਮੇਤ 16 ਸਾਲ ਦੀ ਲੜਕੀ ਅਤੇ 42 ਸਾਲ ਤੇ 50 ਸਾਲ ਦੀਆਂ ਦੋ ਅੌਰਤਾਂ, ਖਰੜ ਵਿੱਚ 36 ਸਾਲਾ ਪੁਰਸ਼, ਪਾਲਮ ਕਲੋਨੀ ਖਰੜ ਵਿੱਚ 31 ਸਾਲਾ ਪੁਰਸ਼ ਤੇ ਭਾਂਖਰਪੁਰ ਵਿੱਚ 25 ਸਾਲਾ ਨੌਜਵਾਨ, ਜ਼ੀਰਕਪੁਰ ਵਿੱਚ 31 ਸਾਲ ਦੀ ਅੌਰਤ, ਬਲਟਾਣਾ ਵਿੱਚ ਤਿੰਨ ਸਾਲ ਦੀ ਮਾਸੂਮ ਬੱਚੀ ਸਮੇਤ 30 ਸਾਲ ਦਾ ਪੁਰਸ਼ ਅਤੇ 32 ਸਾਲ ਦੀ ਅੌਰਤ, ਡੇਰਾਬੱਸੀ ਵਿੱਚ 22 ਸਾਲਾ ਨੌਜਵਾਨ ਤੇ 38 ਸਾਲ ਦੀ ਅੌਰਤ, ਰਤੌਲੀ ਵਿੱਚ 30 ਸਾਲ ਦਾ ਪੁਰਸ਼, ਐਸਬੀਪੀ ਡੇਰਾਬੱਸੀ ਵਿੱਚ 61 ਸਾਲ ਦੀ ਅੌਰਤ ਤੇ 66 ਸਾਲ ਦਾ ਪੁਰਸ਼ ਕਰੋਨਾ ਤੋਂ ਪੀੜਤ ਪਾਇਆ ਗਿਆ ਹੈ। ਉਧਰ, ਮੁਹਾਲੀ, ਪਿੰਡ ਦਾਊਂ, ਖਰੜ ਤੇ ਘੜੂੰਆਂ ਨਾਲ ਸਬੰਧਤ 11 ਪੀੜਤ ਮਰੀਜ਼ਾਂ ਠੀਕ ਹੋਣ ਦੀ ਖ਼ਬਰ ਹੈ। ਅੱਜ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 798 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ ਹੁਣ ਤੱਕ 481 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 303 ਨਵੇਂ ਕੇਸ ਐਕਟਿਵ ਹਨ। ਪਿਛਲੇ 16 ਦਿਨਾਂ ਵਿੱਚ 405 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ