ਸੀਆਈਏ ਮੁਹਾਲੀ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 5 ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਸੀਆਈਏ ਮੁਹਾਲੀ ਨੇ ਇਕ ਅੰਨ੍ਹੇ ਕਤਲ ਕੇਸ ਦੀ ਗੁੱਝੀ ਨੂੰ ਸੁਲਝਾਉਂਦੇ ਹੋਏ ਪੰਜ ਮੁਲਜ਼ਮਾਂ ਬਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਅਬਰਾਵਾਂ (ਬਨੂੜ), ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਦੋਵੇਂ ਵਾਸੀ ਪਿੰਡ ਕੰਡਾਲਾ (ਮੁਹਾਲੀ) ਅਤੇ ਰਵਿੰਦਰ ਸਿੰਘ ਉਰਫ਼ ਰਵੀ ਵਾਸੀ ਦਾਤਪੁਰਾ ਮੁਹੱਲਾ, ਡੇਰਾਬੱਸੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਬੀਤੀ 3 ਜੂਨ ਨੂੰ ਰਾਕੇਸ਼ ਕੁਮਾਰ ਵਾਸੀ ਪੰਚਕੂਲਾ ਵੱਲੋਂ ਵਰੁਣ ਸੋਂਧੀ ਦੀ ਗੁੰਮਸੂਦਗੀ ਬਾਰੇ ਰਿਪੋਰਟ ਦਰਜ ਕਰਵਾਈ ਗਈ। ਇਸ ਸਬੰਧੀ ਸੋਹਾਣਾ ਥਾਣਾ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 346 ਕੇਸ ਦਰਜ ਕਰਕੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ, ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਥਾਣਾ ਮੁਖੀ ਇੰਸਪੈਕਟਰ ਭਗਵੰਤ ਸਿੰਘ ਅਤੇ ਸੀਆਈਏ ਸਟਾਫ਼ ਦੀ ਸਾਂਝੀ ਟੀਮ ਵੱਲੋਂ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ ਇਸ ਅੰਨ੍ਹੇ ਕਤਲ ਕੇਸ ਨੂੰ ਹੱਲ ਕਰਦੇ ਹੋਏ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਦੀ ਲਾਸ਼ ਬੀਤੀ 9 ਜੂਨ ਨੂੰ ਪਿੰਡ ਭਟੀਰਸ (ਪਟਿਆਲਾ) ਤੋਂ ਲਾਵਾਰਿਸ਼ ਸ਼ੈੱਡ ’ਚੋਂ ਬਰਾਮਦ ਕੀਤੀ ਗਈ ਸੀ।
ਐਸਐਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਵਰੁਣ ਸੋਂਧੀ ਸਾਂਈ ਪ੍ਰਾਪਰਟੀ ਸੈਕਟਰ-82 (ਮੁਹਾਲੀ) ਵਿਖੇ ਨੌਕਰੀ ਕਰਦਾ ਸੀ। ਉੱਥੇ ਹੀ ਮੁਲਜ਼ਮ ਬਿੰਦਰ ਸਿੰਘ ਚਪੜਾਸੀ ਲੱਗਾ ਹੋਇਆ ਸੀ। ਬਿੰਦਰ ਸਿੰਘ ਨੂੰ ਪ੍ਰਾਪਰਟੀ ਸਬੰਧੀ ਪੈਸਿਆਂ ਦੇ ਲੈਣ-ਦੇਣ ਬਾਰੇ ਪਤਾ ਹੁੰਦਾ ਸੀ। ਬੀਤੀ 1 ਜੂਨ ਨੂੰ ਬਿੰਦਰ ਸਿੰਘ ਨੂੰ ਇਹ ਸ਼ੱਕ ਸੀ ਕਿ ਵਰੁਣ ਸੋਂਧੀ ਕੋਲ 7 ਤੋਂ 8 ਲੱਖ ਰੁਪਏ ਦੀ ਨਗਦੀ ਹੈ। ਪੈਸੇ ਖੋਹਣ ਦੇ ਇਰਾਦੇ ਨਸੀ ਬਿੰਦਰ ਨੇ ਆਪਣੇ ਸਾਥੀਆਂ ਨੂੰ ਫੋਨ ਕਰਕੇ ਦੁਪਹਿਰ ਵੇਲੇ ਹੀ ਸੈਕਟਰ-82 ਵਿੱਚ ਸੱਦ ਲਿਆ ਸੀ। ਸ਼ਾਮ ਨੂੰ ਜਦੋਂ ਵਰੁਣ ਆਪਣੀ ਕਾਰ ਵਿੱਚ ਘਰ ਜਾਣ ਲਈ ਦਫ਼ਤਰ ਤੋਂ ਚੱਲਿਆ ਤਾਂ ਮੁਲਜ਼ਮਾਂ ਨੇ ਮੋਟਰ ਸਾਈਕਲਾਂ ’ਤੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿੰਡ ਛੱਤ ਨੇੜੇ ਲਾਲ ਬੱਤੀ ਪੁਆਇੰਟ ’ਤੇ ਉਨ੍ਹਾਂ ਨੇ ਵਰੁਣ ਸੋਂਧੀ ਦੀ ਕਾਰ ਘੇਰ ਲਈ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ ਪਏ ਪ੍ਰੰਤੂ ਕਾਰ ਚਾਲਕ ਕੋਲੋਂ ਪੈਸੇ ਨਹੀਂ ਮਿਲੇ ਲੇਕਿਨ ਵਰੁਣ ਨੇ ਮੁਲਜ਼ਮਾਂ ਨੂੰ ਪਛਾਣ ਲਿਆ ਸੀ। ਇਸ ਕਰਕੇ ਉਨ੍ਹਾਂ ਨੇ ਪਿੰਡ ਝੰਜੇੜੀ ਦ।ੇ ਰਸਤੇ ਬਨੂੜ ਪਹੁੰਚ ਗਏ। ਜਿੱਥੇ ਮੌਕਾ ਮਿਲਦੇ ਹੀ ਮੁਲਜ਼ਮਾਂ ਨੇ ਵਰੁਣ ਦਾ ਕਤਲ ਕਰਕੇ ਉਸ ਦੀ ਲਾਸ਼ ਐਸਵਾਈਐਲ ਨਹਿਰ ਦੇ ਕਿਨਾਰੇ ਸੁੱਟ ਦਿੱਤੀ ਅਤੇ ਮਾਰੂ ਹਥਿਆਰ ਖੇਤਾਂ ਵਿੱਚ ਸੁੱਟ ਦਿੱਤੇ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਮ੍ਰਿਤਕ ਦੀ ਗੱਡੀ ਅਤੇ ਐਪਲ ਦਾ ਫੋਨ ਵੀ ਬਰਾਮਦ ਕਰ ਲਿਆ ਹੈ। ਤਫ਼ਤੀਸ਼ ਇਹ ਗੱਲ ਵੀ ਸਾਹਮਣੇ ਆਈ ਕਿ ਮੁਲਜ਼ਮਾਂ ਵੱਲੋਂ ਮੁਹਾਲੀ, ਡੇਰਾਬੱਸੀ, ਜ਼ੀਰਕਪੁਰ ਅਤੇ ਨੇੜਲੇ ਇਲਾਕੇ ’ਚੋਂ ਪਿਛਲੇ ਲੰਮੇ ਸਮੇਂ ਤੋਂ ਵਾਹਨ ਚੋਰੀ ਦੀਆਂ ਵਾਰਦਾਤਾਂ ਵੀ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨੇ ਕਰੀਬ 13-14 ਮੋਟਰ ਸਾਈਕਲ ਅਤੇ 2-3 ਐਕਟਿਵਾ ਚੋਰੀ ਕੀਤੀਆਂ ਹਨ ਜੋ 3-4 ਹਜ਼ਾਰ ਰੁਪਏ ਦੇ ਹਿਸਾਬ ਨਾਲ ਜਾਅਲੀ ਨੰਬਰ ਪਲੇਟਾਂ ਲਗਾ ਕਿ ਅੱਗੇ ਵੇਚ ਦਿੰਦੇ ਸਨ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 5 ਮੋਟਰ ਸਾਈਕਲ ਅਤੇ 2 ਐਕਟਿਵਾ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 302, 365 ਅਤੇ 201 ਦੇ ਜੁਰਮ ਦਾ ਵਾਧਾ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …