ਮੁਹਾਲੀ ਪੁਲੀਸ ਵੱਲੋਂ ਅੰਤਰਰਾਜ਼ੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼, 9 ਮੁਲਜ਼ਮ ਕਾਬੂ

ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 52 ਲਗਜ਼ਰੀ ਗੱਡੀਆਂ ਬਰਾਮਦ: ਐਸਐਸਪੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਗਸਤ:
ਮੁਹਾਲੀ ਪੁਲੀਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਅੰਤਰਰਾਜ਼ੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਸ ਗੱਲ ਦਾ ਖੁਲਾਸਾ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 52 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮਾਂ ਖ਼ਿਲਾਫ਼ ਬਲੌਂਗੀ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਵਾਹਨ ਚੋਰੀ ਦੇ ਵੱਖ-ਵੱਖ ਮਾਮਲੇ ਸੁਲਝਾ ਲਏ ਗਏ ਹਨ। ਇਸ ਮਾਮਲੇ ਵਿੱਚ ਪੁਲੀਸ ਨੂੰ 13 ਹੋਰ ਮੁਲਜ਼ਮਾਂ ਦੀ ਭਾਲ ਹੈ, ਜੋ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਐਸਐਸਪੀ ਨੇ ਦੱਸਿਆ ਕਿ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਡੀ) ਗੁਰਚਰਨ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸੀ.ਆਈ.ਏ ਸਟਾਫ਼ ਮੁਹਾਲੀ ਦੀ ਟੀਮ ਨੇ ਪਹਿਲਾਂ ਚਾਰ ਮੁਲਜ਼ਮਾਂ ਰਾਮਜੀਤ ਸਿੰਘ ਉਰਫ਼ ਰਾਮ, ਚੰਨਪ੍ਰੀਤ ਸਿੰਘ ਉਰਫ਼ ਚੰਨੀ, ਗਿਰੀਸ਼ ਬੈਂਬੀ ਉਰਫ਼ ਗੈਰੀ ਵਾਸੀ ਸੋਧੀ ਮਹੱਲਾ, ਭਿੱਖੀਵਿੰਡ (ਤਰਨਤਾਰਨ) ਅਤੇ ਮਨਿੰਦਰ ਸਿੰਘ ਵਾਸੀ ਪਿੰਡ ਕਲਸ (ਤਰਨਤਾਰਨ) ਹਾਲ ਵਾਸੀ ਹਰਗੋਬਿੰਦ ਐਵੀਨਿਊਂ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 21 ਲਗਜ਼ਰੀ ਗੱਡੀਆ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਪ੍ਰਗਟ ਸਿੰਘ ਵਾਸੀ ਪਿੰਡ ਡੀਲਵਾਲ (ਪਟਿਆਲਾ) ਤੇ ਸਾਥੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਗੰਨ ਪੁਆਇੰਟ ’ਤੇ ਖੋਹ ਕੀਤੀਆਂ 9 ਗੱਡੀਆਂ ਬਰਾਮਦ ਕੀਤੀਆਂ ਗਈਆਂ। ਉਹ 9 ਦਸੰਬਰ 2020 ਨੂੰ ਸੋਹਾਣਾ ਥਾਣੇ ਵਿੱਚ ਧਾਰਾ 302,34 ਅਤੇ ਅਸਲਾ ਐਕਟ ਤਹਿਤ ਦਰਜ ਕੇਸ ਵਿੱਚ ਲੋੜੀਂਦੇ ਸੀ।
ਐਸਐਸਪੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਹੁਣ ਮੁਲਜ਼ਮ ਰਾਜੇਸ਼ ਕੱਕੜ ਉਰਫ਼ ਰਾਜਾ ਵਾਸੀ ਗੋਧੇਵਾਲੀ ਗਲੀ (ਮੋਗਾ) ਹਾਲ ਵਾਸੀ ਨੇੜੇ ਜਵੇਦੀਪੁਲ ਪੀਰ ਬਾਬਾ ਵਾਲੀ ਗਲੀ ਲੁਧਿਆਣਾ ਨੂੰ ਨਾਮਜ਼ਦ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਰਜੋਤ ਸਿੰਘ ਉਰਫ਼ ਜੋਤ ਵਾਸੀ ਰਿਆਸਤ ਐਵੀਨਿਊ (ਅੰਮ੍ਰਿਤਸਰ) ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਚੋਰੀ ਦੀਆਂ 22 ਹੋਰ ਲਗਜਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਰਜੋਤ ਸਿੰਘ ਨੇ ਬੀਟੈਕ ਇਲੈਕਟ੍ਰੋਨਿਕਸ ਦੀ ਪੜਾਈ ਕੀਤੀ ਹੋਈ ਹੈ ਅਤੇ ਰਾਜੇਸ਼ ਰਾਜਾ ਅੱਠਵੀਂ ਪਾਸ ਹੈ। ਇਹ ਦੋਵੇਂ ਕਾਫ਼ੀ ਲੰਮੇ ਸਮੇਂ ਤੋਂ ਚੋਰੀ ਦੇ ਵਹੀਕਲਾ ਤੇ ਐਕਸੀਡੈਂਟਲ ਟੋਟਲ ਲੋਸ ਗੱਡੀਆ ਦੇ ਇੰਜਣ ਨੰਬਰ, ਚਾਸੀ ਨੰਬਰ ਟੈਂਪਰ ਕਰਵਾ ਕਿ ਅਤੇ ਜਾਅਲੀ ਕਾਗਜਾਤ ਤਿਆਰ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਮੁਲਾਜ਼ਮਾਂ ਨੇ ਮਨਦੀਪ ਸਿੰਘ ਉਰਫ਼ ਬਾਬਾ ਵਾਸੀ ਦਿੱਲੀ ਨਾਲ ਮਿਲਕੇ ਚੋਰੀ ਕੀਤੀਆਂ ਲਗਜਰੀ ਗੱਡੀਆਂ ਨੂੰ ਪੰਜਬ ਤੋਂ ਇਲਾਵਾ ਪਾਂਡਵ ਨਗਰ ਪੂੰਨਾ ਮਹਾਰਾਸਟਰ ਅਤੇ ਬਿਹਾਰ ਵਿੱਚ ਆਪਣੇ ਹੋਰ ਗਰੋਹ ਮੈਂਬਰਾਂ ਨਾਲ ਮਿਲਕੇ ਵੇਚੀਆਂ ਹਨ। ਮਨਦੀਪ ਉਰਫ਼ ਬਾਬਾ ਹੁਣ ਪੂਨੇ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਿੱਚ ਸਰਗਰਮ ਹੈ।

ਮੁਲਾਜ਼ਮਾਂ ਵੱਲੋਂ ਤਕਨੀਕੀ ਯੰਤਰਾਂ ਦਾ ਇਸਤੇਮਾਲ ਕਰਕੇ ਪੰਜਾਬ, ਦਿੱਲੀ, ਚੰਡੀਗੜ੍ਹ, ਹਰਿਆਣਾ ਅਤੇ ਯੂਪੀ ਦੇ ਵੱਖ-ਵੱਖ ਸਹਿਰਾਂ ਤੋਂ ਵਾਹਨ ਚੋਰੀ ਕਰਨ ਦਾ ਤਰੀਕਾਂ ਵਾਰਦਾਤ ਇਹ ਹੈ ਕਿ ਇਹ ਸਕੇਲ ਨਾਲ ਕਾਰ ਖੋਲ੍ਹਦੇ ਸਨ ਜਾਂ ਪਿਛਲੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਗੱਡੀ ਖੋਲ੍ਹਦੇ ਸੀ। ਗੱਡੀਆਂ ਖੋਲ੍ਹਣ ਤੋਂ ਬਾਅਦ ਜੀਰੋ ਕੀਤਾ ਹੋਇਆ ਆਪਣਾ ਈਸੀਐਮ ਵਰਤ ਕੇ ਗੱਡੀ ਦੇ ਈਸੀਐਮ ਨੂੰ ਬਾਈਪਾਸ ਕਰਕੇ ਗੱਡੀ ਸਟਾਰਟ ਕਰਕੇ ਲੈ ਜਾਂਦੇ ਸਨ ਅਤੇ ਚੋਰੀ ਕੀਤੀ ਗੱਡੀ ਦਾ ਈਸੀਐਮ ਡੀ-ਕੋਡ ਕਰਕੇ ਅਗਲੀ ਗੱਡੀ ਚੋਰੀ ਕਰਨ ਲਈ ਵਰਤਦੇ ਸਨ। ਇੱਕ ਇਨ੍ਹਾਂ ਪਾਸੋਂ ਇੱਕ ਇਲੈਕਟ੍ਰੋਨਿਕ ਡਿਵਾਇਸ ਫੜੀ ਜਾ ਚੁੱਕੀ ਹੈ ਜੋ ਕਿ ਕਾਰ ਨੂੰ ਚੋਰੀ ਕਰਨ ਲਈ ਵਰਤੋਂ ਕਰਦੇ ਸਨ। ਸਤਵੰਤ ਸਿੰਘ ਉਰਫ਼ ਬਿੱਟੂ ਅਤੇ ਕਰਮਜੀਤ ਸਿੰਘ ਉਰਫ਼ ਲੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਰੋਹ ਦੇ ਮੈਂਬਰਾਂ ਦੀ ਪੁੱਛਗਿੱਛ ਤੋਂ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਮਿਲ ਕੇ ਲਗਪਗ 100 ਕਾਰਾਂ ਚੋਰੀ ਕੀਤੀਆ ਹਨ। ਤਫ਼ਤੀਸ਼ ਦੌਰਾਨ ਇਨ੍ਹਾਂ ਮੁਲਜ਼ਮਾਂ ਤੋਂ ਇਲਾਵਾ 13 ਹੋਰ ਮੁਲਜ਼ਮ ਉਕਤ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਹਨ। ਜਿਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Business

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …