Share on Facebook Share on Twitter Share on Google+ Share on Pinterest Share on Linkedin ਸੀਆਈਡੀ ਮੁਲਾਜ਼ਮ ਕਤਲਕਾਂਡ: ਦਫ਼ਤਰੀ ਮਹਿਲਾ ਮੁਲਾਜ਼ਮ ਤੇ ਦੋਸਤ ਗ੍ਰਿਫ਼ਤਾਰ, 4 ਦਿਨ ਦਾ ਪੁਲੀਸ ਰਿਮਾਂਡ ਨਾਜਾਇਜ਼ ਸਬੰਧਾਂ ਦੀ ਗੱਲ ਸਾਹਮਣੇ ਆਈ, ਮ੍ਰਿਤਕ ਕੋਲੋਂ ਲੱਖਾਂ ਰੁਪਏ ਹੜੱਪਣਾ ਚਾਹੁੰਦੇ ਸੀ ਦੋਵੇਂ ਮੁਲਜ਼ਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ: ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ (ਇੰਟੈਲੀਜੈਂਸ ਵਿੰਗ) ਦੇ ਮੁੱਖ ਦਫ਼ਤਰ ਵਿੱਚ ਤਾਇਨਾਤ ਸੀਨੀਅਰ ਸਹਾਇਕ ਕੁਲਵਿੰਦਰ ਸਿੰਘ (50) ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਮੁਹਾਲੀ ਪੁਲੀਸ ਨੇ ਸੀਆਈਡੀ ਦਫ਼ਤਰ ਵਿੱਚ ਤਾਇਨਾਤ ਮਹਿਲਾ ਮੁਲਾਜ਼ਮ ਸ਼ੀਤਲ ਸ਼ਰਮਾ ਅਤੇ ਉਸ ਦੇ ਦੋਸਤ ਇਕਬਾਲ ਸਿੰਘ ਵਾਸੀ ਧੂਰੀ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਸੂਤਰ ਦੱਸਦੇ ਹਨ ਕਿ ਇਕਬਾਲ ਸਿੰਘ ਨੂੰ ਅੰਬਾਲਾ ’ਚੋਂ ਕਾਬੂ ਕੀਤਾ ਗਿਆ ਹੈ। ਪੁਲੀਸ ਜਾਂਚ ਦੌਰਾਨ ਨਾਜਾਇਜ਼ ਸਬੰਧਾਂ ਦੀ ਗੱਲ ਸਾਹਮਣੇ ਆਈ ਹੈ। ਕੁਲਵਿੰਦਰ ਹੋਲੀ ਵਾਲੀ ਸ਼ਾਮ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਸੀ ਅਤੇ ਬੀਤੇ ਕੱਲ੍ਹ ਮੁਹਾਲੀ ਹਵਾਈ ਅੱਡਾ ਚੌਕ ਤੋਂ ਪਿੰਡ ਦੈੜੀ ਨੂੰ ਜਾਂਦੀ ਮੁੱਖ ਸੜਕ ਕਿਨਾਰੇ ਝਾੜੀਆਂ ਪਿੱਛੇ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਲਾਸ਼ ਨੂੰ ਬੰਨ੍ਹ ਕੇ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਬੰਦ ਕਰਕੇ ਝਾੜੀਆਂ ਪਿੱਛੇ ਸੁੱਟਿਆਂ ਗਿਆ ਸੀ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਸੀਤਲ ਸ਼ਰਮਾ ਨੂੰ ਸ਼ੱਕ ਦੇ ਆਧਾਰ ’ਤੇ ਬੀਤੇ ਦਿਨ ਪੁੱਛਗਿੱਛ ਲਈ ਥਾਣੇ ਸੱਦਿਆ ਗਿਆ ਸੀ। ਉਸ ਦੇ ਖੁਲਾਸੇ ਤੋਂ ਬਾਅਦ ਹੀ ਸ਼ੀਤਲ ਅਤੇ ਉਸ ਦੇ ਦੋਸਤ ਇਕਬਾਲ ਸਿੰਘ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਅੱਜ ਇਕਬਾਲ ਸਿੰਘ ਨੂੰ ਪਿੰਡ ਸਨੇਟਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਆਈਡੀ ਕਰਮਚਾਰੀ ਦੀ ਹੱਤਿਆ ਤੋਂ ਅਗਲੇ ਦਿਨ ਹੀ ਇਕਬਾਲ ਸਿੰਘ ਨੇ 20 ਲੱਖ ਰੁਪਏ ਦਾ ਚੈੱਕ ਧੂਰੀ ਸਥਿਤ ਆਪਣੇ ਬੈਂਕ ਖ਼ਾਤੇ ਵਿੱਚ ਕੈਸ਼ ਕਰਵਾਉਣ ਲਈ ਲਗਾਇਆ ਗਿਆ ਸੀ। ਪ੍ਰੰਤੂ ਕੁਲਵਿੰਦਰ ਦਾ ਬੈਂਕ ਖ਼ਾਤਾ ਉਸ ਦੇ ਭਰਾ ਨਾਲ ਸਾਂਝਾ ਹੋਣ ਕਾਰਨ ਉਸ ਨੂੰ ਫੋਨ ’ਤੇ ਮੈਸਿਜ ਆ ਗਿਆ ਕਿ ਖਾਤੇ ’ਚੋਂ 20 ਲੱਖ ਰੁਪਏ ਨਿਕਲੇ ਹਨ। ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੋ ਗਿਆ ਅਤੇ ਪੁਲੀਸ ਨੂੰ ਸਾਰੀ ਗੱਲ ਦੱਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸੀਡੀਆਈ ਵਿੰਗ ਦੇ ਇਕ ਹੌਲਦਾਰ ਨੇ ਉਕਤ ਵਿਅਕਤੀਆਂ ਦੀ ਆਪਸ ਵਿੱਚ ਗੱਲਬਾਤ ਕਰਵਾਈ ਸੀ ਬਾਅਦ ਵਿੱਚ ਉਹ ਚੰਗੇ ਦੋਸਤ ਬਣ ਗਏ। ਸ਼ੀਤਲ ਸ਼ਰਮਾ ਵਿਧਵਾ ਅੌਰਤ ਹੈ ਜਦੋਂਕਿ ਮ੍ਰਿਤਕ ਕੁਲਵਿੰਦਰ ਦੀ ਪਤਨੀ ਵੀ ਮਰ ਚੁੱਕੀ ਹੈ। ਇਕਬਾਲ ਅਤੇ ਸ਼ੀਤਲ ਸ਼ਰਮਾ ਦੀ ਬੇਟੀਆਂ ਅੰਮ੍ਰਿਤਸਰ ਸਥਿਤ ਯੂਨੀਵਰਸਿਟੀ ਵਿੱਚ ਇਕੱਠੀਆਂ ਹੀ ਪੜ੍ਹਦੀਆਂ ਹਨ ਅਤੇ ਇੱਕ ਹੀ ਰੂਮ ਵਿੱਚ ਰਹਿੰਦੀਆਂ ਹਨ। ਮੁਲਜ਼ਮ ਦੀ ਯੋਜਨਾ ਮ੍ਰਿਤਕ ਕੁਲਵਿੰਦਰ ਕੋਲੋਂ ਲੱਖਾਂ ਰੁਪਏ ਹੜੱਪਣ ਦੀ ਸੀ। ਸ਼ੀਤਲ ਨੇ ਡਰਾ ਧਮਕਾ ਕੇ ਕੁਲਵਿੰਦਰ ਦੇ ਪੈਸਿਆਂ ਨਾਲ ਖਰੜ ਵਿੱਚ ਇਕ ਪਲਾਟ ਵੀ ਖਰੀਦਿਆਂ ਸੀ। ਅੰਮ੍ਰਿਤਸਰ ਯੂਨੀਵਰਸਿਟੀ ਵਿੱਚ ਬੱਚੇ ਇਕੱਠੇ ਪੜ੍ਹਨ ਨਾਲ ਸ਼ੀਤਲ ਦਾ ਝੁਕਾਅ ਹੁਣ ਇਕਬਾਲ ਵੱਲ ਹੋ ਗਿਆ ਸੀ ਅਤੇ ਉਹ ਹੁਣ ਕੁਲਵਿੰਦਰ ਤੋਂ ਉਸ ਦਾ ਖਹਿੜਾ ਛੱਡਣ ਲਈ ਇਕ ਕਰੋੜ ਦੀ ਮੰਗ ਕਰ ਰਹੀ ਸੀ। ਪੁਲੀਸ ਅਨੁਸਾਰ ਦੋਵਾਂ ਧਿਰਾਂ ਵਿੱਚ 50 ਲੱਖ ਵਿੱਚ ਸੌਦਾ ਤੈਅ ਹੋ ਗਿਆ ਸੀ। ਪੁਲੀਸ ਅਨੁਸਾਰ ਹੋਲੀ ਵਾਲੇ ਦਿਨ ਇਕਬਾਲ ਅਤੇ ਸ਼ੀਤਲ ਨੇ ਯੋਜਨਾ ਤਹਿਤ ਕੁਲਵਿੰਦਰ ਨੂੰ ਘਰੋਂ ਬਾਹਰ ਸੱਦਿਆ ਅਤੇ ਚੰਡੀਗੜ੍ਹ ਦੇ ਇਕ ਹੋਟਲ ਵਿੱਚ ਕੁਲਵਿੰਦਰ ਅਤੇ ਇਕਬਾਲ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ। ਇਸ ਦੌਰਾਨ ਇਕਬਾਲ ਨੇ ਸਮਝੌਤੇ ਤਹਿਤ ਉਸ ਨੂੰ ਪੈਸੇ ਦੇਣ ਲਈ ਕਿਹਾ ਪ੍ਰੰਤੂ ਕੁਲਵਿੰਦਰ ਇਸ ਜਿੱਦ ’ਤੇ ਅੜਿਆ ਹੋਇਆ ਸੀ ਕਿ ਉਹ ਚੈੱਕ ਸ਼ੀਤਲ ਨੂੰ ਹੀ ਦੇਵੇਗਾ। ਜਾਣਕਾਰੀ ਅਨੁਸਾਰ ਕੁਲਵਿੰਦਰ ਨੂੰ ਸ਼ੱਕ ਹੋ ਗਿਆ ਸੀ ਕਿ ਕਿਤੇ ਇਕਬਾਲ ਹੀ ਇਕੱਲਾ ਸਾਰੇ ਪੈਸੇ ਨਾ ਹੜੱਪ ਜਾਵੇ। ਇਸ ਤਰ੍ਹਾਂ ਇਕਬਾਲ ਨੇ ਉਸ ਨੂੰ ਗੱਲਾਂ ਵਿੱਚ ਲਗਾ ਕੇ ਹੋਰ ਸ਼ਰਾਬ ਪਿਲਾਈ ਗਈ। ਇਸ ਮਗਰੋਂ ਉਹ ਉਸ ਨੂੰ ਘਰ ਛੱਡਣ ਲਈ ਕਹਿ ਕੇ ਆਪਣੀ ਕਾਰ ਵਿੱਚ ਬਿਠਾ ਕੇ ਮੁਹਾਲੀ ਏਅਰਪੋਰਟ ਚੌਕ ਤੋਂ ਪਿੰਡ ਦੈੜੀ ਵੱਲ ਗੱਡੀ ਮੋੜ ਲਈ ਅਤੇ ਰਸ਼ਤੇ ਵਿੱਚ ਰੁਕ ਕੇ ਇਕਬਾਲ ਨੇ ਜਬਰਦਸਤੀ ਨਾਲ ਖਾਲੀ ਚੈੱਕ ਕੇ ਦਸਤਖ਼ਤ ਕਰਵਾ ਲਏ। ਜਿਸ ਕਾਰਨ ਦੋਵਾਂ ਵਿੱਚ ਝਗੜਾ ਕਾਫੀ ਵਧ ਗਿਆ। ਇਸ ਤਰ੍ਹਾਂ ਪਹਿਲਾਂ ਇਕਬਾਲ ਨੇ ਕੁਲਵਿੰਦਰ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕੁਲਵਿੰਦਰ ਵੀ ਸਿਹਤ ਪੱਖੋਂ ਤਕੜਾ ਸੀ। ਇਸ ਮਗਰੋਂ ਇਕਬਾਲ ਸੜਕ ਤੋਂ ਇੱਟ ਚੁੱਕ ਕੇ ਕੁਲਵਿੰਦਰ ਦੇ ਸਿਰ ’ਤੇ ਕਈ ਵਾਰ ਕੀਤੇ। ਜਿਸ ਕਾਰਨ ਉਸ ਦੀ ਮੌਤ ਹੋ ਗਈ। (ਬਾਕਸ ਆਈਟਮ) ਸੋਹਾਣਾ ਪੁਲੀਸ ਨੇ ਮੁਲਜ਼ਮ ਸ਼ੀਤਲ ਸ਼ਰਮਾ ਦੇ ਮੋਬਾਈਲ ਫੋਨ ’ਤੇ ਇਕਬਾਲ ਨਾਲ ਚੈਟ ਕਰਕੇ ਉਸ ਨੂੰ ਮਿਲਣ ਲਈ ਸੱਦਿਆ ਸੀ। ਸ਼ੀਤਲ ਨੇ ਇਕਬਾਲ ਨੂੰ ਮੋਬਾਈਲ ਫੋਨ ’ਤੇ ਮੈਸਿਜ ਭੇਜਿਆ ਗਿਆ ਸੀ ਉਹ ਸ਼ਹਿਰ ਅਤੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਤਰ੍ਹਾਂ ਜਿਵੇਂ ਹੀ ਇਕਬਾਲ ਸੱਦੀ ਥਾਂ ’ਤੇ ਪੁੱਜਾ ਤਾਂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ