Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਪਾਬੰਦੀ ਦੇ ਬਾਵਜੂਦ ਸ਼ਰੇਆਮ ਵੇਚੇ ਜਾ ਰਹੇ ਹਨ ਬੀੜੀ, ਸਿਗਰਟ ਅਤੇ ਜਰਦਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਭਾਵੇਂ ਸਰਕਾਰ ਨੇ ਜਨਤਕ ਥਾਵਾਂ ਉੱਤੇ ਸਿਗਰਟ ਬੀੜੀ ਵੇਚਣ ਅਤੇ ਪੀਣ ਉੱਪਰ ਪਾਬੰਦੀ ਲਗਾਈ ਹੋਈ ਹੈ, ਪਰ ਫਿਰ ਵੀ ਨਾਜਾਇਜ਼ ਰੇਹੜੀਆਂ ਫੜੀਆਂ ਅਤੇ ਖੋਖੇ ਲਗਾ ਕੇ ਮੁਹਾਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਕੁੱਝ ਵਿਅਕਤੀਆਂ ਵੱਲੋਂ ਸ਼ਰੇਆਮ ਬੀੜੀ ਸਿਗਰਟ, ਜਰਦਾ ਅਤੇ ਨਸ਼ੇ ਦਾ ਹੋਰ ਸਮਾਨ ਵੇਚਿਆ ਜਾ ਰਿਹਾ ਹੈ। ਕਾਂਗਰਸੀ ਆਗੂ ਅਤੁਲ ਸ਼ਰਮਾ ਨੇ ਅੱਜ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਥਾਨਕ ਫੇਜ਼ 2 ਉਦਯੌਗਿਕ ਦੇ ਚੌਂਕ ਕਿਨਾਰੇ ਇਕ ਵਿਅਕਤੀ ਆਪਣਾ ਖੋਖਾ ਲਗਾ ਕੇ ਸ਼ਰੇਆਮ ਬੀੜ੍ਹੀ, ਸਿਗਰਟ, ਜਰਦਾ ਅਤੇ ਨਸ਼ੇ ਦਾ ਹੋਰ ਸਮਾਨ ਵੇਚ ਰਿਹਾ ਹੈ। ਇਹ ਵਿਅਕਤੀ ਦਿਨ ਚੜਦੇ ਸਾਰ ਹੀ ਇਸ ਥਾਂ ਆ ਕੇ ਆਪਣੀ ਦੁਕਾਨ ਸਜਾ ਲੈਂਦਾ ਹੈ ਅਤੇ ਹਨੇਰਾ ਹੋਣ ਤੱਕ ਉੱਥੇ ਹੀ ਰਹਿੰਦਾ ਹੈ। ਇਸ ਵਿਅਕਤੀ ਤੋੱ ਬੀੜੀ ਸਿਗਰਟ ਪੀਣ ਦੇ ਚਾਹਵਾਨਾਂ ਦੇ ਨਾਲ ਨਾਲ ਨਾਬਾਲਗ ਬੱਚੇ ਵੀ ਬੀੜੀ ਸਿਗਰਟ ਤੇ ਹੋਰ ਸਮਾਨ ਖਰੀਦਦੇ ਵੇਖੇ ਜਾਂਦੇ ਹਨ ਜਦੋਂਕਿ ਨਬਾਲਗ ਬੱਚਿਆਂ ਨੂੰ ਬੀੜੀ ਸਿਗਰਟ ਤੇ ਜਰਦਾ ਵੇਚਣਾ ਕਾਨੂੰਨੀ ਅਪਰਾਧ ਹੈ, ਪਰ ਇਸ ਦੁਕਾਨਦਾਰ ਵੱਲੋਂ ਕਿਸੇ ਵੀ ਕਾਨੂੰਨ ਦੀ ਪਰਵਾਹ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਵਿਅਕਤੀ ਨੇ ਆਪਣੀ ਦੁਕਾਨ ਸਰਕਾਰੀ ਜਮੀਨ ਉੱਪਰ ਨਜਾਇਜ ਕਬਜਾ ਕਰਕੇ ਬਣਾਈ ਹੋਈ ਹੈ। ਇਸ ਨਜਾਇਜ ਕਬਜੇ ਨੂੰ ਹਟਾਉਣ ਲਈ ਨਗਰ ਨਿਗਮ ਨੇ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਇਸ ਵਿਅਕਤੀ ਵਲੋੱ ਘੇਰੀ ਜਾਣ ਵਾਲੀ ਥਾਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਿਅਕਤੀ ਕੋਲੋਂ ਬੀੜੀ ਸਿਗਰਟ ਪੀਣ ਦੇ ਬਹਾਨੇ ਨਸ਼ੇੜੀ ਕਿਸਮ ਦੇ ਵਿਅਕਤੀ ਸਾਰਾ ਦਿਨ ਹੀ ਝੁਰਮਟ ਪਾਈ ਰੱਖਦੇ ਹਨ। ਉਹਨਾਂ ਮੰਗ ਕੀਤੀ ਕਿ ਨਜਾਇਜ ਕਬਜਾ ਕਰਕੇ ਸ਼ਰੇਆਮ ਬੀੜੀ ਸਿਗਰਟ, ਜਰਦਾ ’ਤੇ ਹੋਰ ਨਸ਼ੇ ਦਾ ਸਮਾਨ ਵੇਚਣ ਵਾਲੇ ਇਸ ਵਿਅਕਤੀ ਦੀ ਦੁਕਾਨ ਬੰਦ ਕਰਵਾਈ ਜਾਵੇ ਤਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ