ਕੋਰੀਆ, ਇੰਡੋਨੇਸ਼ੀਆ ਤੋਂ ਤਸਕਰੀ ਕਰ ਕੇ ਲਿਆਂਦੀਆਂ ਸਿਗਰਟਾਂ ਦੀ ਧੜੱਲੇ ਨਾਲ ਹੋ ਰਹੀ ਹੈ ਵਿਕਰੀ: ਉਪਿੰਦਰਜੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਪੰਜਾਬ ਦੇ ਆਬਕਾਰੀ ਤੇ ਕਰ ਕਮਿਸ਼ਨਰ ਨੇ ਸੂਬੇ ਵਿੱਚ ਗੈਰ ਕਾਨੂੰਨੀ ਤੰਬਾਕੂ ਉਤਪਾਦਾਂ ਨੂੰ ਵੇਚਣ ਵਾਲੇ ਥੋਕ ਵਪਾਰੀਆਂ ’ਤੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਵਿਭਾਗ ਵੱਲੋਂ ਆਪਣੇ ਸਾਰੇ ਜ਼ਿਲ੍ਹਿਆਂ ਦੇ ਸਹਾਇਕ ਕਰ ਅਤੇ ਅਬਕਾਰੀ ਕਮਿਸ਼ਨਰਾਂ ਨੂੰ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਪੱਤਰ ਭੇਜ ਕੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਹ ਹੁਕਮ ਤੰਬਾਕੂ ਦੀ ਵਰਤੋਂ ਵਿਰੁੱਧ ਕੰਮ ਕਰ ਰਹੀ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਵਿਭਾਗ ਕੋਲ ਚੁੱਕੇ ਮੁੱਦੇ ਦੇ ਆਧਾਰ ਤੇ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਉਪਿੰਦਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਸੁਗੰਧਿਤ, ਸੁਆਦੀ ਅਤੇ ਚੱਬਣ ਵਾਲੇ ਤੰਬਾਕੂ ਦੇ ਨਾਲ ਨਾਲ ਬਿਨਾਂ ਸਿਹਤ ਚਿਤਾਵਨੀ ਵਾਲੇ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਪਾਬੰਦੀ ਹੈ ਪਰੰਤੂ ਦੋਵੇੱ ਕਿਸਮ ਦੇ ਉਤਪਾਦ ਹਰੇਕ ਜਿਲ੍ਹੇ ਵਿੱਚ ਧੜੱਲੇ ਨਾਲ ਵੇਚੇ ਜਾ ਰਹੇ ਹਨ ਅਤੇ ਹਰ ਛੋਟੀ ਤੋਂ ਛੋਟੀ ਦੁਕਾਨ ਤੇ ਮੌਜੂਦ ਹਨ। ਉਹਨਾਂ ਦੱਸਿਆ ਕਿ ਸੰਸਥਾ ਦੇ ਨੁਮਾਇੰਦਿਆਂ ਨੇ ਦੋ ਵੱਖ ਵੱਖ ਪੱਤਰਾਂ ਰਾਹੀਂ ਵਿਭਾਗ ਦੀ ਡਾਇਰੈਕਟਰ ਰਵਨੀਤ ਭਿੰਡਰ ਕੋਲ ਇਹ ਮੁੱਦਾ ਉਠਾਇਆ ਸੀ। ਮੀਟਿੰਗ ਦੌਰਾਨ ਤਸਕਰੀ ਕਰ ਕੇ ਵੇਚੀਆਂ ਜਾ ਰਹੀਆਂ ਸਿਗਰਟਾਂ ਦੇ ਪੈਕਟ ਅਤੇ ਸੁਗੰਧਿਤ, ਸੁਆਦੀ ਅਤੇ ਚੱਬਣ ਵਾਲੇ ਤੰਬਾਕੂ ਦੇ ਸੈਂਪਲ ਵਿਭਾਗ ਨੂੰ ਸਪੁਰਦ ਕੀਤੇ ਸਨ।
ਇਸ ਤੋਂ ਇਲਾਵਾ ਸੂਬੇ ਵਿੱਚ ਇੰਡੋਨੇਸ਼ੀਆ, ਕੋਰੀਆ ਅਤੇ ਹੋਰ ਦੇਸ਼ਾਂ ਤੋਂ ਤਸਕਰੀ ਕਰ ਕੇ ਲਿਆਂਦੀਆਂ ਸਿਗਰਟਾਂ ਦੀ ਵਿਕਰੀ ਇਸ ਵੇਲੇ ਜ਼ੋਰਾਂ ਤੇ ਹੈ। ਇਹਨਾਂ ਸਿਗਰਟਾਂ ਦੇ ਪੈਕਟਾਂ ਤੇ ਕਾਨੂੰਨ ਮੁਤਾਬਕ 85 ਫੀਸਦੀ ਸਿਹਤ ਸੰਬੰਧੀ ਚਿਤਾਵਨੀ ਵੀ ਨਹੀਂ ਹੁੰਦੀ ਜਿਸ ਕਾਰਨ ਇਹ ਗੈਰਕਾਨੂੰਨੀ ਹਨ। ਉਹਨਾਂ ਦੱਸਿਆ ਕਿ ਦੂਜੇ ਦੇਸ਼ਾਂ ਤੋੱ ਤਸਕਰੀ ਰਾਹੀਂ ਪੰਜਾਬ ਵਿੱਚ ਲਿਆਂਦੀਆਂ ਸਿਗਰਟਾਂ ਵਿੱਚ ਬਲੈਕ, ਰੂਲੀ ਰਿਵਰ, ਗੁਦਾਂਗ ਗਰਾਮ, ਮੌਂਡ, ਪਾਈਨ, ਮਰਸੋ, ਫਿਲੀਜ਼, ਲੀਜੈਂਡ, ਡਨਹਿਲ, ਮੋਰ, ਕਿੰਗ ਐਡਵਰਡ ਆਦਿ ਨਾਂ ਸ਼ਾਮਲ ਹਨ।
ਬ੍ਰਾਂਡ ‘ਬਲੈਕ’ ਤੇ ਸਪੱਸ਼ਟ ‘ਮੇਡ ਇਨ ਇੰਡੋਨੇਸ਼ੀਆ’ ਲਿਖਿਆ ਹੋਇਆ ਹੈ ਜਦਕਿ ‘ਪਾਈਨ’ ਕੋਰੀਆ ਵਿੱਚ ਬਣਿਆ ਹੈ। ਇਸ ਤੋਂ ਇਲਾਵਾ ‘ਗੋਦਾਂਗ ਗਰਾਮ’ ਵੀ ਇੰਡੋਨੇਸ਼ੀਆ ਵਿੱਚ ਬਣਿਆ ਹੈ। ਇਸ ਤੋੱ ਸੁਗੰਧਿਤ, ਫਲੇਵਰਡ ਅਤੇ ਚੱਬਣ ਵਾਲੇ ਤੰਬਾਕੂ ਵਿਚ ਐਸ-10, ਐਸ-4, ਦਬੰਗ, ਆਦਰ, ਐਸ-ਪਲੱਸ ਆਦਿ ਸ਼ਾਮਲ ਹਨ। ਉਹਨਾਂ ਮੰਗ ਕੀਤੀ ਕਿ ਇਹਨਾਂ ਵਿਕ ਰਹੇ ਪਦਾਰਥਾਂ ਨੂੰ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…