
ਸਿਨੇ ਮੀਡੀਆ ਪੰਜਾਬੀ ਐਵਾਰਡ-2025: ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ
ਨਬਜ਼-ਏ-ਪੰਜਾਬ, ਮੁਹਾਲੀ, 25 ਮਾਰਚ:
ਪੰਜਾਬੀ ਫਿਲਮ ਇੰਡਸਟਰੀ ਦਾ ‘ਸਿੰਪਾ ਐਵਾਰਡ-2025’ (ਸਿਨੇ ਮੀਡੀਆ ਪੰਜਾਬੀ ਐਵਾਰਡ) ਸੀਜੀਸੀ ਝੰਜੇੜੀ ਕਾਲਜ ਮੁਹਾਲੀ ਵਿਖੇ ਕਰਵਾਇਆ ਗਿਆ। ਪੰਜਾਬੀ ਫਿਲਮਾਂ ਦੇ ਡਾਇਰੈਕਟਰ ਕੁਲਵੰਤ ਗਿੱਲ, ਐਨਐਸ ਲਹਿਲ ਅਤੇ ਤੇਜਿੰਦਰ ਕੌਰ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਪੰਜਾਬੀ ਸਿਨੇਮਾ, ਸੰਗੀਤ ਅਤੇ ਫਿਲਮ ਮੀਡੀਆ ਨੂੰ ਸਮਰਪਿਤ ਵੱਖ-ਵੱਖ ਸ਼ਖ਼ਸੀਅਤਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬੀ ਫਿਲਮਾਂ ਦੇ ਅਦਾਕਾਰ ਯੋਗਰਾਜ ਸਿੰਘ, ਜੈ ਰੰਧਾਵਾ, ਨਾਮੀ ਨਿਰਮਾਤਾ ਆਸ਼ੂ ਮੁਨੀਸ਼ ਸਾਹਨੀ ਅਤੇ ਗਾਇਕ ਮੁਹੰਮਦ ਸਦੀਕ ਨੇ ਸਾਂਝੇ ਤੌਰ ’ਤੇ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਨਿਭਾਈ। ਇਸ ਮੌਕੇ ਜੈ ਰੰਧਾਵਾ, ਗਾਇਕ ਪੰਮੀ ਬਾਈ, ਅਮਰ ਨੂਰੀ, ਅਮਰਦੀਪ ਸਿੰਘ ਗਿੱਲ, ਅਸ਼ੋਕ ਮਸਤੀ, ਹਰਦੀਪ ਗਿੱਲ, ਅਲਾਪ ਸਿਕੰਦਰ, ਏਕਮ ਚੰਨੋਲੀ, ਸਾਰੰਗ ਸਿਕੰਦਰ, ਹਰਦੀਪ ਸਿੰਘ (ਹਰਦੀਪ ਫਿਲਮਜ਼), ਗਾਇਕ ਜੈਲੀ, ਰਾਖੀ ਹੁੰਦਲ, ਰਾਜ ਜੁਨੇਜਾ, ਦੀਪ ਸਹਿਗਲ, ਮੁਹੰਮਦ ਸਾਦਿਕ, ਕਵੀ ਸਿੰਘ, ਸਤਵਿੰਦਰ ਸਿੰਘ ਧੜਾਕ, ਤਿਲਕ ਰਾਜ, ਬਿੱਲ ਸਿੰਘ, ਪੰਜ ਦਰਿਆ ਸੱਭਿਆਚਾਰਕ ਮੰਚ ਤੋਂ ਲੱਖਾ ਸਿੰਘ, ਸੀਜੀਸੀ ਕਾਲਜ ਤੋਂ ਇੰਦਰਪ੍ਰੀਤ ਸਿੰਘ, ਕੰਵਰਦੀਪ ਸਿੰਘ, ਮਿਊਜ਼ਿਕ ਡਾਇਰੈਕਟਰ ਕੁਲਜੀਤ, ਅੰਮ੍ਰਿਤਪਾਲ ਬਿੱਲਾ, ਹਰਜੀਤ ਵਾਲੀਆ, ਮਨੀ ਬੋਪਾਰਾਏ, ਸ਼ਵੇਤਾ ਗੋਰਸ਼, ਅਰਸ਼ ਗਿੱਲ, ਟਾਇਗਰ ਅਤੇ ਸਾਹਿਬ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਅਦਾਕਾਰ ਜੈ ਰੰਧਾਵਾ, ਧੀਰਜ ਕੁਮਾਰ, ਜਿੰਮੀ ਸ਼ਰਮਾ, ਕਵੀ ਸਿੰਘ, ਦਰਸ਼ਨ ਅੌਲਖ, ਪ੍ਰੋਡਿਊਸਰ ਸੁਵਿਦਾ ਸ਼ਾਹਨੀ, ਨਿਰਦੇਸ਼ਕ ਸਿਮਰਜੀਤ ਹੁੰਦਲ, ਬਨਿੰਦਰ ਬੰਨੀ, ਕੁੱਲ ਸਿੱਧੂ, ਡੈਵੀ ਸਿੰਘ, ਹਾਰਭੀ ਸੰਘਾ, ਪਰਮਵੀਰ ਸਿੰਘ, ਕੁਲਜਿੰਦਰ ਸਿੰਘ ਸਿੱਧੂ, ਪਲਵਿੰਦਰ ਧਾਮੀ, ਬੋਬ ਖਹਿਰਾ, ਸਤਵੰਤ ਕੌਰ, ਜਸਵੀਰ ਗਿੱਲ, ਯੂਐਸਏ ਦੀ ਅਦਾਕਾਰਾ ਰੇਖਾ ਪ੍ਰਭਾਕਰ, ਐਕਸ਼ਨ ਡਾਇਰੈਕਟਰ ਪੰਮਾ ਢਿਲੋੱ, ਦੇਵਗਨ ਫੈਮਲੀ, ਅਦਾਕਾਰਾ ਕਿਰਨ ਸ਼ੇਰਗਿੱਲ, ਫਿਦਾ ਗਿੱਲ, ਮੁਹੰਦਮ ਨਾਜਿਮ, ਗੁਰਨਾਜ, ਕਹਾਣੀਕਾਰ ਜੱਸੀ ਲੋਖਾ, ਫਿਲਮ ਐਡੀਟਰ ਰੋਹਿਤ ਧੀਮਾਨ, ਡਾਇਲਾਗ ਰਾਈਟਰ ਤੇ ਗੀਤਕਾਰ ਗੁਰਪ੍ਰੀਤ ਰਟੋਲ, ਕਾਸਟਿੰਗ ਡਾਇਰੈਕਟਰ ਰੋਮਾ ਰੇਖੀ, ਸਿਨੇ ਸਾਜ ਪ੍ਰੋਡਕਸ਼ਨ ਤੋਂ ਅੰਗਦ ਸਚਦੇਵਾ, ਧਰਮਿੰਦਰ ਸੋਨੂ ਅਤੇ ਗਰੀਬ ਦਾਸ ਆਦਿ ਸ਼ਖ਼ਸੀਅਤਾਂ ਨੂੰ ਵੱਖ-ਵੱਖ ਕੈਟਾਗਰੀ ਅਧੀਨ ‘ਸਿੰਪਾ ਐਵਾਰਡ-2025’ ਨਾਲ ਨਿਵਾਜਿਆ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਅਤੇ ਝੰਜੇੜੀ ਕੈਂਪਸ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਵਿਸ਼ੇਸ਼ ਸਹਿਯੋਗ ਪਾਇਆ।