ਨਗਰ ਨਿਗਮ ਤੇ ਗਮਾਡਾ ਵੱਲੋਂ ਇੱਕ ਦੂਜੇ ’ਤੇ ਜ਼ਿੰਮੇਵਾਰੀ ਸੁੱਟਣ ਕਾਰਨ ਫੇਜ਼-10 ਵਿੱਚ ਸਿਨੇਮਾ ਸਾਈਟ ਬਣੀ ਜੰਗਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ:
ਗਮਾਡਾ ਅਤੇ ਨਗਰ ਨਿਗਮ ਮੁਹਾਲੀ ਦੀ ਆਪਸੀ ਖਹਿਬਾਜੀ ਕਾਰਨ ਅਤੇ ਦੋਵਾਂ ਦੇ ਅਧਿਕਾਰੀਆਂ ਵਲੋੱ ਇਕ ਦੂਜੇ ਉਪਰ ਹੀ ਜਿੰਮੇਵਾਰੀ ਸੁੱਟੇ ਜਾਣ ਕਾਰਨ ਫੇਜ਼-10 ਦੇ ਸਿਲਵੀ ਪਾਰਕ ਦੇ ਸਾਹਮਣੇ ਵਾਲੀ ਮਾਰਕੀਟ ਵਿਚ ਸਥਿਤ ਸਿਨੇਮਾ ਸਾਈਟ ਇੱਕ ਜੰਗਲ ਦਾ ਰੂਪ ਧਾਰਨ ਕਰ ਗਈ ਹੈ। ਇਸ ਸਿਨੇਮਾ ਸਾਈਟ ਦੀ ਨਾ ਤਾਂ ਗਮਾਡਾ ਸਫਾਈ ਕਰਵਾ ਰਿਹਾ ਹੈ ਅਤੇ ਨਾ ਹੀ ਨਗਰ ਨਿਗਮ ਸਫਾਈ ਕਰਵਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਮਾਨ ਨੇ ਦਸਿਆ ਕਿ ਬਹੁਤ ਸਾਲਾਂ ਤੋਂ ਇਸ ਮਾਰਕੀਟ ਵਿਚ ਸਿਨੇਮਾ ਸਾਈਟ ਖਾਲੀ ਪਈ ਹੈ। ਇਸ ਖਾਲੀ ਪਈ ਥਾਂ ਵਿੱਚ 5-5 ਫੁੱਟ ਉਚੀ ਗਾਜਰ ਬੂਟੀ ਅਤੇ ਹੋਰ ਜਹਿਰੀਲੀਆਂ ਬੂਟੀਆਂ ਉਗੀਆਂ ਹੋਈਆਂ ਹਨ। ਇਥੋੱ ਹੀ ਬੱਚੇ ਅਤੇ ਬਜੁਰਗ ਲੰਘ ਕੇ ਸਿਲਵੀ ਪਾਰਕ ਵਿਚ ਖੇਡਣ ਅਤੇ ਸੈਰ ਕਰਨ ਜਾਂਦੇ ਹਨ, ਇੱਥੋਂ ਲੰਘਣ ਸਮੇੱ ਲੋਕ ਇਸ ਗਾਜਰ ਬੂਟੀ ਦੇ ਸੰਪਰਕ ਵਿਚ ਆ ਜਾਂਦੇ ਹਨ, ਜਿਸ ਕਾਰਨ ਉਹਨਾਂ ਨੂੰ ਚਮੜੀ ਦੇ ਰੋਗ ਲੱਗ ਰਹੇ ਹਨ। ਇਸ ਗਾਜਰ ਬੁੂਟੀ ਅਤੇ ਹੋਰ ਘਾਹ ਫੂਸ ਵਿਚ ਕਈ ਤਰਾਂ ਜਹਿਰੀਲੇ ਜਾਨਵਰ ਵੀ ਪੈਦਾ ਹੋ ਗਏ ਹਨ ਜੋ ਕਿ ਕਦੇ ਵੀ ਕਿਸੇ ਵੀ ਵਿਅਕਤੀ ਖਾਸ ਕਰਕੇ ਬਚਿਆਂ ਨੂੰ ਕੱਟ ਸਕਦੇ ਹਨ ।
ਉਹਨਾਂ ਕਿਹਾ ਕਿ ਇਸ ਥਾਂ ਦੀ ਸਫਾਈ ਲਈ ਉਹਨਾਂ ਨੇ ਗਮਾਡਾ ਦੇ ਅਧਿਕਾਰੀਆਂ ਤੱਕ ਕਈ ਵਾਰ ਪਹੁੰਚ ਕੀਤੀ ਹੈ ਤੇ ਹਰ ਵਾਰ ਹੀ ਗਮਾਡਾ ਦੇ ਅਧਿਕਾਰੀ ਇਹ ਕਹਿ ਦਿੰਦੇ ਹਨ ਕਿ ਇਥੇ ਸਫਾਈ ਕਰਵਾਉਣ ਦਾ ਕੰਮ ਨਗਰ ਨਿਗਮ ਮੁਹਾਲੀ ਦਾ ਹੈ। ਜਦੋੱ ਉਹ ਇਥੇ ਸਫਾਈ ਕਰਵਾਉਣ ਲਈ ਨਗਰ ਨਿਗਮ ਅਧਿਕਾਰੀਆਂ ਕੋਲ ਜਾਂਦੇ ਹਨ ਤਾਂ ਨਗਰ ਨਿਗਮ ਦੇ ਅਧਿਕਾਰੀ ਉਹਨਾਂ ਨੂੰ ਇਹ ਕਹਿ ਕੇ ਮੋੜ ਦਿੰਦੇ ਹਨ ਕਿ ਇਹ ਥਾਂ ਸਿਨੇਮਾ ਦੀ ਸਾਈਟ ਹੈ ਜਿਸ ਦੀ ਸਫਾਈ ਕਰਵਾਉਣ ਦਾ ਕੰਮ ਗਮਾਡਾ ਦੇ ਅਧੀਨ ਹੈ ਅਤੇ ਗਮਾਡਾ ਵਲੋੱ ਹੀ ਇਸ ਥਾਂ ਦੀ ਸਫਾਈ ਕਰਵਾਈ ਜਾਵੇਗੀ। ਉਹਨਾ ਕਿਹਾ ਕਿ ਗਮਾਡਾ ਅਤੇ ਨਗਰ ਨਿਗਮ ਦੇ ਇਸ ਰੇੜਕੇ ਕਾਰਨ ਇਸ ਥਾਂ ਦੀ ਸਫਾਈ ਨਹੀਂ ਹੋ ਰਹੀ ਅਤੇ ਇਹ ਥਾਂ ਜੰਗਲ ਦਾ ਰੂਪ ਧਾਰ ਗਈ ਹੈ, ਜਿਸ ਤੋੱ ਇਸ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਹਨਾਂ ਮੰਗ ਕੀਤੀ ਕਿ ਇਸ ਸਿਨੇਮਾ ਸਾਈਟ ਦੀ ਸਫਾਈ ਕਰਵਾਉਣ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਇਸ ਥਾਂ ਦੀ ਤੁਰੰਤ ਸਫਾਈ ਕਰਵਾਈ ਜਾਵੇ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਨਿਰੰਕਾਰ ਸਿੰਘ ਸਰਾਓ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…