nabaz-e-punjab.com

ਸਿਟੀਜਨ ਵੈਲਫੇਅਰ ਫੋਰਮ ਵੱਲੋਂ ਨਵੀਂ ਨੀਡ ਬੇਸਡ ਪਾਲਿਸੀ ਰੱਦ, ਸ਼ਹਿਰ ਵਾਸੀਆਂ ਦੀ ਭਲਾਈ ਲਈ ਮੁੜ ਤੋਂ ਸੋਧੀ ਜਾਵੇ ਨੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਨਾਗਰਿਕ ਭਲਾਈ ਜੱਥੇਬੰਦੀਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਐਸ ਏ ਐਸ ਨਗਰ ਨੇ ਗਮਾਡਾ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੀ ਗਈ ਨੀਡ ਬੇਸਡ ਪਾਲਸੀ ਨੂੰ ਮੂਲੋਂ ਰੱਦ ਕਰਦਿਆਂ ਇਸ ਵਿੱਚ ਲੋੜੀਂਦੀਆਂ ਸੋਧਾਂ ਕਰਨ ਦੀ ਮੰਗ ਕੀਤੀ ਹੈ। ਫੋਰਮ ਦੇ ਪ੍ਰਧਾਨ ਪਰਮਜੀਤ ਸਿੰਘ ਹੈਪੀ ਦੀ ਅਗਵਾਈ ਵਿੱਚ ਸੰਸਥਾ ਦੇ ਇੱਕ ਵਫ਼ਦ ਨੇ ਅੱਜ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਦੇ ਸ੍ਰੀ ਰਵੀ ਭਗਤ ਨੂੰ ਮਿਲ ਕੇ ਇਸ ਪਾਲਸੀ ਬਾਰੇ ਆਪਣਾ ਰੋਸ ਜਾਹਿਰ ਕੀਤਾ ਅਤੇ ਇਸ ਵਿੱਚ ਲੋੜੀਂਦੀਆਂ ਸੋਧਾਂ ਕਰਨ ਦੀ ਮੰਗ ਕੀਤੀ।
ਫੋਰਮ ਦੇ ਜਨਰਲ ਸਕੱਤਰ ਸ੍ਰੀ ਕੇ ਐਲ ਸ਼ਰਮਾ ਨੇ ਦਸਿਆ ਕਿ ਇਸ ਮੌਕੇ ਸੰਸਥਾ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਜਿਸ ਵਿੱਚ ਕਿਹਾ ਗਿਆ ਹੈ ਕਿ ਫੋਰਮ ਵੱਲੋਂ ਪਿਛਲੇ 2 ਸਾਲਾਂ ਤੋੱ ਗਮਾਡਾ ਅਧਿਕਾਰੀਆਂ ਨੂੰ ਮਿਲ ਕੇ ਲਿਖਤੀ ਅਤੇ ਜਬਾਨੀ ਮੰਗ ਕਰਕੇ ਨੀਡ ਬੇਸ ਪਾਲਸੀ ਲਾਗੂ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ ਤਾਂ ਜੋ ਸ਼ਹਿਰ ਦੇ ਵੱਖੋ ਵੱਖਰੇ ਫੇਜ਼ਾਂ ਦੇ ਵਸਨੀਕਾਂ ਵੱਲੋੱ ਆਪਣੇ ਘਰਾਂ ਵਿੱਚ ਲੋੜ ਅਨੁਸਾਰ ਕੀਤੀਆਂ ਗਈਆਂ ਉਸਾਰੀਆਂ ਨੂੰ ਰੈਗੁਲਾਈਜ ਕੀਤਾ ਜਾਵੇ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਗਮਾਡਾ ਵੱਲੋੱ ਬੀਤੀ 4 ਜੁਲਾਈ ਨੂੰ ਨੋਟੀਫਿਕੇਸ਼ਨ ਕਰਕੇ ਨਵੀਂ ਪਾਲਸੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਐਲ ਆਈ ਜੀ, ਐਚ ਈ ਅਤੇ ਈ ਡਬਲਿਊ ਐਸ ਮਕਾਨਾਂ ਲਈ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ। ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੀਆਂ 42 ਨਾਗਰਿਕ ਭਲਾਈ ਜੱਥੇਬੰਦੀਆਂ ਨੇ ਇੱਕ ਮਤ ਹੋ ਕੇ ਗਮਾਡਾ ਦੀ ਇਸ ਨਵੀਂ ਪਾਲਸੀ ਨੂੰ ਨਾਮਨਜ਼ੂਰ ਕਰਦਿਆਂ ਇਸ ਸਬੰਧੀ ਆਪਣਾ ਰੋਸ ਜਾਹਿਰ ਕੀਤਾ ਹੈ ਕਿਉਂਕਿ ਗਮਾਡਾ ਵੱਲੋੱ ਤਿਆਰ ਕੀਤੀ ਗਈ ਇਹ ਅੱਧੀ ਅਧੂਰੀ ਪਾਲਸੀ ਉਲਟਾ ਲੋਕਾਂ ਤੇ ਭਾਰ ਪਾਉਣ ਵਾਲੀ ਹੈ।
ਇਸ ਮੌਕੇ ਵਫ਼ਦ ਨੇ ਮੁੱਖ ਪ੍ਰਸ਼ਾਸਕ ਦੇ ਧਿਆਨ ਵਿੱਚ ਲਿਆਂਦਾ ਕਿ ਗਮਾਡਾ ਦੀ ਨਵੀਂ ਪਾਲਸੀ ਵਿੱਚ ਐਚ ਈ ਦੇ ਮਕਾਨਾਂ ਲਈ ਵਿਹੜੇ ਦੀ ਥਾਂ ਤੇ ਕਮਰਾ ਅਤੇ ਲੋਹੇ ਦੀ ਪੌੜੀ (ਹਟਾਉਣਯੋਗ) ਲਗਾਉਣ ਦੀ ਇਜਾਜ਼ਤ ਦਿੱਤੀ ਹੈ ਜਦੋਂ ਕਿ ਇਹਨਾਂ ਮਕਾਨਾਂ ਵਿੱਚ ਵਾਧੂ ਕਮਰਾ ਅਤੇ ਪੱਕੀ ਪੌੜੀ ਬਣਾਉਣ ਦੀ ਗਮਾਡਾ ਵੱਲੋਂ ਪਹਿਲਾਂ ਹੀ ਇਜਾਜ਼ਤ ਦਿੱਤੀ ਹੋਈ ਹੈ ਜਿਸਦੇ ਗਮਾਡਾ ਵੱਲੋਂ ਬਾਕਾਇਦਾ ਨਕਸ਼ੇ ਵੀ ਪਾਸ ਕੀਤੇ ਗਏ ਹਨ।
ਵਫਦ ਨੇ ਕਿਹਾ ਕਿ ਐਚ ਈ, ਐਲ ਆਈ ਜੀ ਅਤੇ ਈ ਡਬਲਿਊ ਐਸ ਮਕਾਨਾਂ ਦੇ ਵਸਨੀਕਾਂ ਵਿੱਚ 99 ਫੀਸਦੀ ਨੇ ਪਹਿਲਾਂ ਹੀ ਲੋੜ ਅਨੁਸਾਰ ਉਸਾਰੀਆਂ ਕੀਤੀਆਂ ਹੋਈਆਂ ਹਨ ਅਤੇ ਨਵੀਂ ਪਾਲਸੀ ਲਾਗੂ ਕਰਕੇ ਗਮਾਡਾ ਨੇ ਇਹਨਾਂ ਗਰੀਬ ਲੋਕਾਂ ਤੇ ਜੁਰਮਾਨਾ ਲਗਾਉਣ ਦੀ ਗੱਲ ਕੀਤੀ ਹੈ ਜੋ ਕਿਸੇ ਵੀ ਪੱਖੋਂ ਬਰਦਾਸ਼ਤਯੋਗ ਨਹੀਂ ਹੈ। ਵਫ਼ਦ ਨੇ ਮੰਗ ਕੀਤੀ ਕਿ ਗਮਾਡਾ ਵੱਲੋਂ ਇਹਨਾਂ ਮਕਾਨਾਂ ਨੂੰ ਇੰਨ ਬਿੰਨ ਰੈਗੂਲਾਈਜ਼ ਕੀਤਾ ਜਾਵੇ।
ਸ੍ਰੀ ਸ਼ਰਮਾ ਨੇ ਦੱਸਿਆਂ ਕਿ ਮੁੱਖ ਪ੍ਰਸ਼ਾਸ਼ਕ ਨੇ ਵਫ਼ਦ ਦੀਆਂ ਦਲੀਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਦਾ ਭਰੋਸਾ ਦਿਤਾ। ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਸਤਵੀਰ ਸਿੰਘ ਧਨੋਆ ਅਤੇ ਕਮਲਜੀਤ ਸਿੰਘ ਰੂਬੀ (ਦੋਵੇਂ ਅਕਾਲੀ ਕੌਂਸਲਰ), ਬਲਜੀਤ ਸਿੰਘ ਕੁੰਭੜਾ, ਸ੍ਰੀ ਰਮੇਸ਼ ਵਰਮਾ, ਡਾ. ਯਾਦਵਿੰਦਰ ਸਿੰਘ, ਸ੍ਰੀ ਮੋਹਣ ਸਿੰਘ, ਸ੍ਰੀ ਡੀ ਐਸ ਸ਼ਰਮਾ, ਸ੍ਰੀ ਸ਼ੇਰ ਸਿੰਘ, ਸ੍ਰੀ ਖੇਮ ਚੰਦ, ਸ੍ਰੀ ਦੀਪਕ ਮਲਹੋਤਰਾ, ਸ੍ਰੀ ਪੀ.ਡੀ. ਵਧਵਾ, ਸ੍ਰੀ ਜੈ ਸਿੰਘ ਸੈਂਭੀ, ਸ੍ਰੀ ਉ.ਪੀ. ਰੁਟਾਨੀ, ਸ੍ਰੀ ਮਨਮੋਹਨ ਸਿੰਘ ਅਤੇ ਸ੍ਰੀ ਰਜਿੰਦਰ ਸਿੰਘ ਵੀ ਸ਼ਾਮਿਲ ਹਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…