
ਮੁਹਾਲੀ ਵਿੱਚ ਛੇਤੀ ਹੀ ਸਿਟੀ ਬੱਸ ਸਰਵਿਸ ਚਾਲੂ ਕੀਤੀ ਜਾਵੇਗੀ: ਵਿਧਾਇਕ ਕੁਲਵੰਤ ਸਿੰਘ
‘ਆਪ’ ਵਿਧਾਇਕ ਨੇ ਪਿੰਡ ਕੈਲੋਂ ਤੇ ਤੜੌਲੀ ਸੜਕ ਨੂੰ ਚੌੜਾ ਕਰਨ ਦਾ ਨੀਂਹ ਪੱਥਰ ਰੱਖਿਆ
ਮੁਹਾਲੀ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ
ਨਬਜ਼-ਏ-ਪੰਜਾਬ, ਮੁਹਾਲੀ, 11 ਅਗਸਤ:
ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਨਜ਼ਦੀਕੀ ਪਿੰਡ ਕੈਲੋਂ ਲਿੰਕ ਸੜਕ ਨੂੰ 18 ਫੁੱਟ ਚੌੜਾ ਤੇ ਮਜ਼ਬੂਤ ਬਣਾਉਣ ਦਾ ਨੀਂਹ ਰੱਖਿਆ ਗਿਆ। ਇਸ ਲਿੰਕ ਸੜਕ ਦੀ ਕੁੱਲ ਲੰਬਾਈ 0.750 ਕਿੱਲੋਮੀਟਰ ਹੈ ਅਤੇ ਇਹ ਕੰਮ ਸ਼ਿਵਾ ਬਿਲਡਰਜ਼ ਨੂੰ 2 ਅਗਸਤ ਨੂੰ ਅਲਾਟ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸੜਕ ਨਿਰਮਾਣ ’ਤੇ 50.55 ਲੱਖ ਰੁਪਏ ਖ਼ਰਚੇ ਜਾਣਗੇ। ਮੌਜੂਦਾ 10 ਫੁੱਟ ਚੌੜੀ ਇਸ ਸੜਕ ਨੂੰ ਦੋਵੇਂ ਪਾਸਿਓਂ 4-4 ਫੁੱਟ ਵਧਾ ਕੇ 18 ਫੁੱਟ ਚੌੜਾ ਅਤੇ ਮਜ਼ਬੂਤ ਕੀਤਾ ਜਾਵੇਗਾ। ਇਸ ਦੌਰਾਨ ਵਿਧਾਇਕ ਪਿੰਡ ਤੜੌਲੀ ਸੜਕ ਨੂੰ ਚੌੜਾ ਕਰਨ ਲਈ ਨੀਂਹ ਪੱਥਰ ਰੱਖਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਐਲਾਨ ਕੀਤਾ ਕਿ ਮੁਹਾਲੀ ਹਲਕੇ ਦੇ ਲੋਕਾਂ ਦੀ ਚਿਰਕੌਣੀ ਮੰਗ ਨੂੰ ਪੂਰਾ ਕਰਦੇ ਹੋਏ ਜਲਦੀ ਹੀ ਸਿਟੀ ਬੱਸ ਸਰਵਿਸ ਚਾਲੂ ਕੀਤੀ ਜਾਵੇਗੀ। ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਨੂੰ ਦਫ਼ਤਰ ਲਈ ਜਗ੍ਹਾ ਮਿਲਣ ਸਬੰਧੀ ਪੁੱਛੇ ਜਾਣ ’ਤੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਪ ਹੁਣ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਅਤੇ ਪੰਜਾਬ ਵਿੱਚ ਆਪ ਸਰਕਾਰ ਹੈ। ਜਦੋਂਕਿ ਬਾਕੀ ਪਾਰਟੀਆਂ ਦੇ ਦਫ਼ਤਰ ਵੀ ਚੰਡੀਗੜ੍ਹ ਵਿੱਚ ਹਨ। ਇਸ ਲਈ ਆਪ ਨੂੰ ਵੀ ਆਪਣਾ ਦਫ਼ਤਰ ਬਣਾਉਣ ਲਈ ਯੂਟੀ ਵਿੱਚ ਥਾਂ ਮਿਲਣੀ ਚਾਹੀਦੀ ਹੈ।
ਕੁਲਵੰਤ ਸਿੰਘ ਨੇ ਦਾਅਵਾ ਕੀਤਾ ਕਿ ਮੁਹਾਲੀ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ ਅਤੇ ਉਹ ਖ਼ੁਦ ਵਿਕਾਸ ਕੰਮਾਂ ਦੀ ਨਜ਼ਰਸਾਨੀ ਕਰ ਰਹੇ ਹਨ।
ਇਸ ਮੌਕੇ ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਆਪ ਵਲੰਟੀਅਰ ਹਰਮੇਸ਼ ਸਿੰਘ, ਨੰਬਰਦਾਰ ਹਰਸੰਗਤ ਸਿੰਘ, ਸਤਵਿੰਦਰ ਸਿੰਘ ਮਿੱਠੂ, ਅਕਬਿੰਦਰ ਸਿੰਘ ਗੋਸਲ, ਡਾ. ਕੁਲਦੀਪ ਸਿੰਘ, ਤਰਲੋਚਨ ਸਿੰਘ ਕੈਲੋਂ, ਧਨਵੰਤ ਸਿੰਘ ਰੰਧਾਵਾ, ਚੇਤਨ ਰਾਣਾ, ਜਸਪਾਲ ਮਸੀਹ, ਰਾਜੇਸ਼ ਰਾਣਾ, ਸੁਭਕਰਨ ਰਾਣਾ, ਕੰਵਰਪਾਲ ਰਾਣਾ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਮਨਜੀਤ ਰਾਣਾ, ਮਨਪ੍ਰੀਤ ਸਿੰਘ, ਤਰਨਜੀਤ ਸਿੰਘ, ਐਸਐਚਓ ਬਲੌਂਗੀ ਪੈਰੀਵਿੰਕਲ ਗਰੇਵਾਲ, ਤਰਲੋਚਨ ਸਿੰਘ ਕਾਹਲੋਂ, ਨਿੰਦਰੀ ਕਾਹਲੋਂ, ਜਸਪ੍ਰੀਤ ਸਿੰਘ, ਸਿਮਰਨ ਸਿੰਘ, ਕੁਲਦੀਪ ਸਿੰਘ, ਡਾ. ਕੁਲਦੀਪ ਸਿੰਘ, ਐਕਸੀਅਨ ਪੀਡਬਲਿਊਡੀ ਐਸਐਸ ਭੁੱਲਰ, ਨਿੰਦੀ ਕੈਲੋਂ, ਜਸਪ੍ਰੀਤ ਸਿੰਘ, ਕੁਲਦੀਪ ਡੰਮੀ ਅਤੇ ਹੋਰ ਪਤਵੰਤੇ ਮੌਜੂਦ ਸਨ।