Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਜਲਦੀ ਸ਼ੁਰੂ ਹੋਵੇਗੀ ਸਿਟੀ ਬੱਸ ਸਰਵਿਸ ਡੀਟੀਓ ਦਫ਼ਤਰ ਨੇ ਰੂਟਾਂ ਦੇ ਸਰਵੇ ਉਪਰੰਤ ਆਰਟੀਏ ਨੂੰ ਭੇਜੀ ਰਿਪੋਰਟ, ਸਟੇਟ ਟ੍ਰਾਂਸਪੋਰਟ ਅਥਾਰਟੀ ਵੱਲੋਂ ਛੇਤੀ ਜਾਰੀ ਹੋਣਗੇ ਰੂਟ ਪਰਮਿਟ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਵਾਸੀਆਂ ਨੂੰ ਛੇਤੀ ਹੀ ਸਿਟੀ ਬੱਸ ਸਰਵਿਸ ਦੀ ਸਹੂਲਤ ਮਿਲਣੀ ਆਰੰਭ ਹੋ ਸਕਦੀ ਹੈ ਅਤੇ ਜੇਕਰ ਸਭ ਕੁੱਝ ਯੋਜਨਾ ਮੁਤਾਬਕ ਠੀਕ ਠਾਕ ਰਿਹਾ ਤਾਂ ਅਗਲੇ ਇੱਕ ਦੋ ਮਹੀਨਿਆਂ ਵਿੱਚ ਸ਼ਹਿਰ ਵਾਸੀਆਂ ਨੂੰ ਸਿਟੀ ਬੱਸ ਸਰਵਿਸ ਦੀ ਸੁਵਿਧਾ ਮਿਲ ਸਕਦੀ ਹੈ। ਇਸ ਸਬੰਧੀ ਰੀਜਨਲ ਟ੍ਰਾਂਸਪਰੋਟ ਅਥਾਰਟੀ ਵੱਲੋਂ ਡੀਟੀਓ ਦਫਤਰ ਮੁਹਾਲੀ ਤੋਂ ਪ੍ਰਸਤਾਵਿਤ ਸਿਟੀ ਬੱਸ ਸਰਵਿਸ ਦੇ ਸਾਰੇ 14 ਰੂਟਾਂ ਦਾ ਸਰਵੇ ਕਰਵਾਇਆ ਜਾ ਚੁੱਕਿਆ ਹੈ। ਜਿਸ ਦੀ ਰਿਪੋਰਟ ਡੀਟੀਓ ਦਫ਼ਤਰ ਵੱਲੋਂ ਸਕੱਤਰ ਆਰਟੀਏ ਨੂੰ ਭੇਜੀ ਜਾ ਚੁੱਕੀ ਹੈ ਅਤੇ ਅਗਲੇ ਕੁੱਝ ਦਿਨਾਂ ਵਿੱਚ ਟ੍ਰਾਂਸਪੋਰਟ ਵਿਭਾਗ ਵੱਲੋਂ ਨਗਰ ਨਿਗਮ ਮੁਹਾਲੀ ਨੂੰ ਸਿਟੀ ਬੱਸ ਚਲਾਉਣ ਲਈ ਪਰਮਿਟ ਜਾਰੀ ਕੀਤਾ ਜਾ ਸਕਦਾ ਹੈ। ਇਸ ਸਬੰਧੀ ਨਗਰ ਨਿਗਮ ਵੱਲੋਂ ਪਹਿਲਾਂ ਹੀ ਬਜਟ ਵਿੱਚ 1 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਜਾ ਚੁੱਕੀ ਹੈ ਅਤੇ ਟ੍ਰਾਂਸਪੋਰਟ ਵਿਭਾਗ ਵੱਲੋਂ ਪਰਮਿਟ ਜਾਰੀ ਹੋਣ ਤੋਂ ਬਾਅਦ ਇਹ ਬੱਸ ਸਰਵਿਸ ਸ਼ੁਰੂ ਹੋ ਸਕਦੀ ਹੈ। ਇੱਥੇ ਇਹ ਜਿਕਰਯੋਗ ਹੈ ਕਿ ਪਿਛਲੇ ਸਾਢੇ ਤਿੰਨ ਸਾਲਾਂ ਤੋੱ ਸ਼ਹਿਰ ਵਿੱਚ ਆਪਣੀ ਸਿਟੀ ਬਸ ਸਰਵਿਸ ਚਲਾਉਣ ਦਾ ਪ੍ਰੋਜੈਕਟ ਕਿਸੇ ਨਾ ਕਿਸੇ ਕਾਰਨ ਬਦਲਦਾ ਆ ਰਿਹਾ ਹੈ। ਨਗਰ ਨਿਗਮ ਦੀ ਚੋਣ ਤੋਂ ਪਹਿਲਾਂ (ਜਨਵਰੀ 2014 ਵਿੱਚ) ਨਿਗਮ ਵੱਲੋਂ ਕੇਂਦਰ ਸਰਕਾਰ ਦੀ ਸ਼ਹਿਰੀ ਵਿਕਾਸ ਯੋਜਨਾ ਤਹਿਤ ਮੁਹਾਲੀ, ਜੀਕਰਪੁਰ, ਖਰੜ ਅਤੇ ਕੁਰਾਲੀ ਦੇ ਖੇਤਰ ਵਿੱਚ ਲੋਕਲ ਬਸ ਚਲਾਉਣ ਸੰਬੰਧੀ ਮਤਾ ਪਾਸ ਕੀਤਾ ਸੀ ਪ੍ਰੰਤੂ ਮਈ 2014 ਵਿੱਚ ਕੇੱਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ ਇਹ ਸਕੀਮ ਵਿਚਾਲੇ ਹੀ ਰਹਿ ਗਈ। ਬਾਅਦ ਵਿੱਚ ਨਗਰ ਨਿਗਮ ਦੀ ਚੋਣ ਹੋਣ ਤੋੱ ਬਾਅਦ ਸਿਟੀ ਬਸ ਸਰਵਿਸ ਦਾ ਪ੍ਰੋਜੈਕਟ ਨਵੇੱ ਸਿਰੇ ਤੋੱ ਆਰੰਭ ਹੋਇਆ ਅਤੇ ਇਸ ਨੂੰ ਸਿਰਫ ਗਮਾਡਾ (ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਦੇ ਖੇਤਰ ਤਕ ਹੀ ਸੀਮਿਤ ਰੱਖਣ ਦਾ ਫੈਸਲਾ ਕੀਤਾ ਗਿਆ। ਇਸ ਸੰਬੰਧੀ ਮਾਰਚ 2016 ਵਿੱਚ ਉਸ ਵੇਲੇ ਦੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਏ.ਕੇ. ਸਿਨਹਾ ਦੀ ਨਗਰ ਨਿਗਮ ਦੇ ਨਾਲ ਹੋਈ ਮੀਟਿੰਗ ਵਿੱਚ ਗਮਾਡਾ ਦੇ ਖੇਤਰ ਵਿੱਚ ਸਿਟੀ ਬਸ ਸਰਵਿਸਸ ਚਲਾਉਣ ਸੰਬੰਧੀ ਫੈਸਲਾ ਹੋਣ ਤੋਂ ਬਾਅਦ ਨਗਰ ਨਿਗਮ ਵੱਲੋਂ ਅਗਸਤ 2016 ਵਿੱਚ ਕੀਤੀ ਗਈ ਨਗਰ ਨਿਗਮ ਦੀ ਮੀਟਿੰਗ ਵਿੱਚ ਹਾਊਸ ਵੱਲੋਂ ਸ਼ਹਿਰ ਵਿੱਚ 14 ਰੂਟਾਂ ਤੇ ਸਿਟੀ ਬੱਸ ਚਲਾਉਣ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਸੀ। ਇਸ ਸੰਬੰਧੀ ਸਥਾਨਕ ਸਰਕਾਰ ਵਿਭਾਗ ਵੱਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਨਿਗਮ ਵੱਲੋੱ ਇਹ ਮਾਮਲਾ ਮੰਜੂਰੀ ਲਈ ਸਟੇਟ ਟ੍ਰਾਂਸਪੋਰਟ ਅਥਾਰਟੀ ਨੂੰ ਭੇਜਿਆ ਗਿਆ ਜਿੱਥੋੱ ਟ੍ਰਾਂਸਪੋਰਟ ਵਿਭਾਗ ਨੇ ਤੈਅਸ਼ੁਦਾ ਤਰੀਕੇ ਨਾਲ ਰੂਟ ਪਲਾਨ ਭੇਜਣ ਲਈ ਕਿਹਾ ਸੀ ਅਤੇ ਨਿਗਮ ਵੱਲੋ ਨਵੇੱ ਸਿਰੇ ਤੋੱ ਰੂਟ ਪਲਾਨ ਭੇਜੇ ਜਾਣ ਤੋੱ ਬਾਅਦ ਇਹ ਮਾਮਲਾ ਅਗਲੇਰੀ ਕਾਰਵਾਈ ਲਈ ਜੋਨਲ ਟ੍ਰਾਂਸਪੋਰਟ ਅਥਾਰਟੀ ਪਟਿਆਲਾ ਕੋਲ ਗਿਆ ਅਤੇ ਉਸਤੋੱ ਬਾਅਦ ਡੀਟੀਓ ਮੁਹਾਲੀ ਵਲੋੱ ਇਹਨਾਂ ਰੂਟਾਂ ਦਾ ਸਰਵੇ ਕਰਵਾਇਆ ਗਿਆ ਹੈ ਜਿਸ ਦੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਸੱਕਤਰ ਆਰਟੀਏ ਵੱਲੋਂ ਡੀਟੀਓ ਦੀ ਰਿਪੋਰਟ ਨੂੰ ਸਟੇਟ ਟ੍ਰਾਂਸਪੋਰਟ ਅਥਾਰਟੀ (ਐਸਟੀਏ) ਵਿੱਚ ਭੇਜਿਆ ਜਾਣਾ ਹੈ ਜਿਸ ਤੋਂ ਬਾਅਦ ਸਟੇਟ ਟ੍ਰਾਂਸਪੋਰਟ ਅਥਾਰਟੀ ਵਲੋੱ ਨਿਗਮ ਨੂੰ ਸਿਟੀ ਬੱਸ ਚਲਾਉਣ ਸਬੰਧੀ ਰੂਟ ਪਰਮਿਟ ਜਾਰੀ ਕਰ ਦਿੱਤੇ ਜਾਣਗੇ ਅਤੇ ਅਜਿਹਾ ਹੋਣ ਤੇ ਨਿਗਮ ਵੱਲੋਂ ਬੱਸਾਂ ਦੀ ਖਰੀਦ ਬਾਕੀ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਨਿਗਮ ਵੱਲੋਂ ਅਗਲੇ 2-3 ਮਹੀਨਿਆਂ ਵਿੱਚ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਦੀ ਆਸ ਹੈ। ਉਹਨਾਂ ਕਿਹਾ ਕਿ ਪ੍ਰੋਜੈਕਟ ਵਿੱਚ ਦੇਰੀ ਹੋਣ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਸ਼ਹਿਰ ਦਾ ਬੱਸ ਅੱਡਾ ਫੇਜ਼-8 ਤੋਂ ਫੇਜ਼-6 ਵਿੱਚ ਤਬਦੀਲ ਹੋ ਗਿਆ ਅਤੇ ਇਸ ਕਾਰਨ ਨਵੇੱ ਸਿਰੇ ਤੋੱ ਰੂਟ ਪਲਾਨ ਤਿਆਰ ਕਰਨ ਵਿੱਚ ਵੀ ਸਮਾਂ ਲੱਗਿਆ ਅਤੇ ਹੁਣ ਸਟੇਟ ਟ੍ਰਾਂਸਪੋਰਟ ਅਥਾਰਟੀ ਵਲੋੱ ਪ੍ਰਵਾਨਗੀ ਮਿਲਣ ਤੋੱ ਬਾਅਦ ਸਿਟੀ ਬੱਸ ਸਰਵਿਸ ਚਲਾਉਣ ਲਈ ਅਗਲੇਰੀ ਕਾਰਵਾਈ ਮੁਕੰਮਲ ਕੀਤੀ ਜਾਵੇਗੀ। ਸ਼ਹਿਰ ਵਾਸੀਆਂ ਨੂੰ ਮਿਲੇਗੀ ਸੁਰਖਿਅਤ ਅਤੇ ਮਿਆਰੀ ਬਸ ਸੇਵਾ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਸਿਟੀ ਬਸ ਸਰਵਿਸ ਦਾ ਇਹ ਪ੍ਰੋਜੈਕਟ ਬਹੁਤ ਹੀ ਅਹਿਮ ਹੈ ਅਤੇ ਇਸ ਦੇ ਚਾਲੂ ਹੋਣ ਤੋੱ ਬਾਅਦ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ, ਮਿਆਰੀ ਅਤੇ ਆਰਾਮਦਾਇਕ ਬੱਸ ਸੇਵਾ ਹਾਸਿਲ ਹੋਵੇਗੀ। ਉਹਨਾਂ ਕਿਹਾ ਕਿ ਇਸ ਸੰਬੰਧੀ ਜਿਆਦਾਤਰ ਕੰਮ ਮੁਕੰਮਲ ਹੋ ਗਿਆ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਇਸ ਸਾਲ ਦੇ ਵਿੱਚ ਉਹ ਸ਼ਹਿਰ ਵਿੱਚ ਸਿਟੀ ਬਸ ਸਰਵਿਸ ਚਲਾਉਣ ਵਿੱਚ ਕਾਮਯਾਬ ਹੋ ਜਾਣਗੇ। ਰੂਟਾਂ ਦਾ ਸਰਵੇ ਕਰਕੇ ਰਿਪੋਰਟ ਭੇਜੀ: ਡੀਟੀਓ ਉਧਰ, ਸੰਪਰਕ ਕਰਨ ’ਤੇ ਡੀਟੀਓ ਮੁਹਾਲੀ ਜਸਵੀਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਵੱਲੋਂ ਸਿਟੀ ਬਸ ਸਰਵਿਸ ਦੇ ਪ੍ਰਸਤਾਵਿਤ ਰੂਟਾਂ ਦਾ ਧਰਨੇ ਕਰਵਾਉਣ ਉਪਰੰਤ ਰਿਪੋਰਟ ਸਕੱਤਰ ਆਰਟੀਏ ਨੂੰ ਭੇਜੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 14 ’ਚੋਂ 2 ਰੂਟਾਂ ਵਿੱਚ ਮਾਮੂਲੀ ਫੇਰਬਦਲ ਕੀਤਾ ਗਿਆ ਹੈ ਜਿਹਨਾਂ ਵਿੱਚ ਇੱਕ ਰੂਟ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਲਿਜਾਣ ਅਤੇ ਦੂਜੇ ਰੂਟ ਵਿੱਚ ਮੁੰਡੀ ਖਰੜ ਵਾਲੇ ਰੂਟ ਨੂੰ ਬਦਲ ਕੇ ਸੰਨੀ ਇਨਕਲੇਵ ਤੱਕ ਕੀਤਾ ਗਿਆ ਹੈ। ਮੁਹਾਲੀ ਸਿਟੀ ਬੱਸ ਸਰਵਿਸ ਦੇ ਰੂਟਾਂ ਦਾ ਵੇਰਵਾ: – ਰੂਟ ਨੰਬਰ-1 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ਼-6 ਤੋਂ ਗੋਰਮਿੰਟ ਕਾਲਜ, ਸਿਵਲ ਹਸਪਤਾਲ, ਮੈਕਸ ਹਸਪਤਾਲ, ਫਰੈਕੋ ਹੋਟਲ, ਮਦਨਪੁਰ ਚੌਂਕ, ਚਾਵਲਾ ਚੌਂਕ, ਫੇਜ-7 ਚੌਂਕ, ਫੇਜ 9,10,11 ਹੁੰਦੀ ਹੋਈ ਰੇਲਵੇ ਸਟੇਸ਼ਨ ਮੁਹਾਲੀ ਜਾਵੇਗੀ। ਰੂਟ ਨੰਬਰ 2 ਵਾਲੀ ਬੱਸ ਰੇਲਵੇ ਸਟੇਸ਼ਨ ਮੁਹਾਲੀ ਤੋੱ ਬਾਵਾ ਵਾਈਟ ਹਾਊਸ,ਨਾਈਪਰ, ਕੁੰਭੜਾ ਚੌਂਕ, ਪੀ ਸੀ ਐਲ, ਸਪਾਈਸ ਚੌਂਕ, ਨਵਾਂ ਬੱਸ ਸਟੈਂਡ ਫੇਜ 6, ਗੋਰਮਿੰਟ ਕਾਲਜ ਸਿਵਲ ਹਸਪਤਾਲ, ਮੈਕਸ ਹਸਪਤਾਲ ਫੇਜ 6 ਜਾਵੇਗੀ। ਰੂਟ ਨੰਬਰ 3 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ 6 ਤੋੱ ਇੰਡਸਟਰੀਅਲ ਏਰੀਆ ਫੇਜ 1, 2, ਸਪਾਈਸ ਚੌਂਕ, ਓਲਡ ਅਮਰਟੈਕਸ ਚੌਂਕ, ਪੀ ਸੀ ਅ ੈਲ ਚੌਂਕ,70-61 ਚੌਂਕ, ਫੇਜ 7, ਵਾਈ ਪੀ ਐਸ ਚੌਂਕ, ਫੇਜ 7 ਚੌਂਕ, ਸੈਕਟਰ 70-61 ਚੌਂਕ , ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ, ਸੈਕਟਰ-78, 79, 80, ਐਰੋਸਿਟੀ ਜਾਵੇਗੀ। ਰੂਟ ਨੰਬਰ 4 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ 6 ਤੋੱ ਇੰਡਸਟਰੀਅਲ ਏਰੀਆ ਫੇਜ 1, 2, ਪੀਟੀਐਲ ਚੌਂਕ, ਫੇਜ਼-5, ਫੇਜ਼-4, ਫੇਜ਼-3ਬੀ1, ਫੇਜ਼-7 ਚੌਂਕ, ਪੁਰਾਣਾ ਬੱਸ ਸਟੈਂਡ, ਸੈਕਟਰ-69 ਤੋਂ 68, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਰਾਧਾ ਸੁਆਮੀ ਚੌਂਕ, ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਤੇ ਲਾਂਡਰਾ ਜਾਵੇਗੀ। ਰੂਟ ਨੰਬਰ 5 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ਼-6 ਤੋਂ ਚਲ ਕੇ ਇੰਡਸਟਰੀਅਲ ਏਰੀਆ ਫੇਜ਼-1 ਅਤੇ ਫੇਜ਼-2, ਸਪਾਂਈਸ ਚੌਂਕ, ਇੰਡਸਟਰੀਅਲ ਏਰੀਆ ਫੇਜ 7-8 ਬੀ ਚੌਂਕ, 8 ਬੀ, 8 ਏ ਚੌਂਕ, ਗੋਦਰੇਜ, ਪੀ ਸੀ ਐਲ, ਸੈਕਟਰ 61-70, ਓਲਡ ਬੱਸ ਸਟੈਂਡ ਫੇਜ8 ਬਾਵਾ ਵਾਈਟ ਹਾਊਸ ਤੇ ਰੇਲਵੇ ਸਟੇਸਨ ਮੁਹਾਲੀ ਜਾਵੇਗੀ। ਰੂਟ ਨੰਬਰ 6 ਵਾਲੀ ਬੱਸ ਨਵਾਂ ਬੱਸ ਸਟੈਂਡ ਤੋੱ ਇੰਡਸਟਰੀਅਲਏਰੀਆ ਫੇਜ਼-1, 2, ਪੀਟੀਐਲ ਚੌਂਕ, ਓਲਡ ਅਮਰਟੈਕਸ ਚੌਂਕ, ਸੈਕਟਰ 74-75 ਤੋਂ ਐਰੋਸਿਟੀ ਜਾਵੇਗੀ। ਰੁਟ ਨੰਬਰ 7 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ਼ 6 ਤੋਂ ਇੰਡਸਟਰੀਅਲ ਫੇਜ਼-1,2, ਓਲਡ ਅਮਰਟੈਕਸ ਚੌਂਕ, ਪੀਸੀਐਲ ਚੌਂਕ, ਸੋਹਾਣਾ ਅਤੇ ਲਾਂਡਰਾ ਜਾਵੇਗੀ। ਰੂਟ ਨੰਬਰ 8 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ਼ 6 ਤੋਂ ਚਲ ਕੇ ਇੰਡਸਟਰੀ ਏਰੀਆ ਫੇਜ਼-1, 2, ਪੀ ਟੀ ਐਲ ਚੌਂਕ, ਫੇਜ਼-3ਬੀ1 ਚੌਂਕ, ਚਾਵਲਾ ਚੌਂਕ, ਫੇਜ਼-7 ਚੌਂਕ, ਵਾਈਪੀਐਸ ਚੌਂਕ, ਫੇਜ਼-7 ਚੌਕ ਤੋਂ ਸੈਕਟਰ 65 ਜਾਵੇਗੀ। ਰੁਟ ਨੰਬਰ 9 ਵਾਲੀ ਬੱਸ ਨਵਾਂ ਬੱਸ ਸਟੈਂਡ ਤੋੱ ਚਲ ਕੇ ਇੰਡ ਏਰੀਆ 1,2 ਪੀ ਟੀ ਐਲ, ਡਿਪਲਾਸਟ ਚੌਂਕ, ਮਦਨਪੁਰਾ ਚੌਂਕ, 3/5 ਚੌਂਕ, ਚਾਵਲਾ ਚੌਂਕ, ਫੇਜ਼-7 ਚੌਂਕ, ਸਟੇਡੀਅਮ ਚੌਂਕ ਤੋੱ ਸੈਕਟਰ 65 ਜਾਵੇਗੀ। ਰੂਟ ਨੰਬਰ 10 ਵਾਲੀ ਬੱਸ ਮੁੰਡੀ ਖਰੜ ਤੋੱ ਦਾਉੱ, ਬਲੋਗੀ, ਨਵਾਂ ਬੱਸ ਸਟੈਂਡ ਫੇਜ 6, ਪੀ ਟੀ ਐਲ ਚੌਂਕ, ਸੈਕਟਰ-59-60, ਚਾਵਲਾ ਚੌਂਕ, ਫੇਜ਼-7 ਚੌਂਕ, ਸਟੇਡੀਅਮ ਚੌਂਕ, ਸੈਕਟਰ 65, ਬਾਵਾ ਵਾਈਟ ਹਾਊਸ ਤੋੱ ਰੇਲਵੇ ਸਟੇਸ਼ਨ ਜਾਵੇਗੀ। ਰੂਟ ਨੰਬਰ 11 ਵਾਲੀ ਬੱਸ ਲਾਂਡਰਾਂ ਸੈਕਟਰ 91, ਲਖਨੌਰ, ਸੈਕਟਰ-75, 76, ਗੋਦਰੇਜ, ਸਪਾਈਸ ਚੌਂਕ, ਨਵਾਂ ਬੱਸ ਸਟੈਂਡ ਫੇਜ 6, ਪੀ ਟੀ ਐਲ ਚੌਂਕ, ਓਲਡ ਅਮਰ ਟੈਕਸ, ਪੀ ਸੀ ਅ ੈਲ ਚੌਂਕ, ਗੁਰਦੁਆਰਾ ਸਿੰਘ ਸ਼ਹੀਦਾਂ ਚੌਂਕ, ਸੈਕਟਰ 78,79,80, ਆਈਸਰ,ਪਿੰਡ ਪਾਪੜੀ, ਐਰੋਸਿਟੀ ਜਾਵੇਗੀ। ਰੂਟ ਨੰਬਰ 12 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ਼ 6 ਤੋਂ ਚਲ ਕੇ ਸਰਕਾਰੀ ਕਾਲਜ, ਫਰੈਂਕੋ ਹੋਟਲ, ਡਿਪਲਾਸਟ ਚੌਂਕ, ਪੀਟੀਐਲ ਚੌਂਕ, ਬੋਗਨਵਿਲੀਆ ਗਾਰਡਨ, ਫੇਜ 3-5, ਰੋਜ਼ ਗਾਰਡਨ, ਚਾਵਲਾ ਚੋੱਕ, ਫੇਜ਼-7, ਗੁਰਦੁਆਰਾ ਅੰਬ ਸਾਹਿਬ, ਪੁੱਡਾ ਭਵਨ, ਫੋਰਟਿਸ ਹਸਪਤਾਲ, ਸੈਕਟਰ-63, ਪੀਸੀਏ ਸਟੇਡੀਅਮ ਚੌਂਕ ਸੈਕਟਰ-64,65, 48 ਜਾਵੇਗੀ। ਰੂਟ ਨੰਬਰ 13 ਵਾਲੀ ਬੱਸ ਲਾਂਡਰਾਂ ਤੋਂ ਲਖਨੌਰ, ਫੇਜ਼-8ਏ, 8ਬੀ, ਓਲਡ ਅਮਰਟੈਕਸ ਚੌਂਕ, ਪੀਟੀਐਲ ਚੌਂਕ, ਇੰਡਸਟਰੀ ਏਰੀਆ ਫੇਜ਼ 1, 2, ਨਵਾਂ ਬੱਸ ਸਟੈਂਡ ਫੇਜ 6, ਪੀਟੀਐਲ ਚੌਕ, ਫੇਜ 3/5 ਚੌਂਕ, ਪੀ ਸੀ ਐਲ, ਗੋਦਰੇਜ, ਸੋਹਾਣਾ ਗੁਰਦੁਆਰਾ ਸਿੰਘ ਸ਼ਹੀਦਾਂ, ਸੈਕਟਰ 80-79, ਆਈਸਰ, ਪਾਪੜੀ ਵਿਲੇਜ, ਐਰੋਸਿਟੀ ਜਾਵੇਗੀ। ਰੂਟ ਨੰਬਰ 14 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ਼-6 ਤੋੱ ਪੀ ਟੀ ਐਲ ਚੌਂਕ, ਓਲਡ ਅਮਰਟੈਕਸ ਚੌਂਕ, ਸੈਕਟਰ 60-71 ,61-70,62-69 ਕੁੰਭੜਾ ਚੌਂਕ, 63-68, ਐਮ ਸੀ ਆਫਿਸ, 200 ਫੁੱਟ ਰੋਡ, ਆਈਸਰ ਤੋਂ ਐਰੋਸਿਟੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ