ਨਗਰ ਕੌਂਸਲ ਅਧਿਕਾਰੀਆਂ ਨੇ ਕੁਰਾਲੀ ਵਿੱਚ ਦੁਕਾਨਾਂ ਦੀ ਨਾਜਾਇਜ਼ ਉਸਾਰੀ ਕੰਮ ਰੋਕਿਆ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਮਈ
ਸਥਾਨਸ ਹਹਿਰ ਦੇ ਵਾਰਡ ਨੰਬਰ 14 ਵਿੱਚ ਰਾਜਨੀਤਕ ਪਾਰਟੀਆਂ ਦੇ ਸਹਿ ’ਤੇ ਕੁਝ ਵਿਅਕਤੀਆਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਸਨ। ਜਿਨ੍ਹਾਂ ਦੀ ਜਾਣਕਾਰੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਲੱਗੀ ਜਿਸ ਤੇ ਕਾਰਵਾਈ ਮੌਕੇ ਤੇ ਪਹੁੰਚੇ ਨਗਰ ਕੌਂਸਲ ਦੇ ਅਧਿਆਕਰੀਆਂ ਨੇ ਕੰਮ ਬੰਦ ਕਰਵਾ ਕੇ ਸਮਾਨ ਕਬਜ਼ੇ ਵਿਚ ਲੈ ਲਿਆ। ਇਸ ਸਬੰਧੀ ਇਕੱਤਰ ਜਾਣਕਾਰੀ ਅਨੁਸਾਰ ਗੋਹਰ ਰੋਡ ਤੇ ਇੱਕ ਵੱਡੇ ਕਾਰੋਬਾਰੀ ਵਿਅਕਤੀ ਵੱਲੋਂ ਨਾਜਾਇਜ਼ ਦੁਕਾਨਾਂ ਦੀ ਉਸਾਰੀ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਦੇਰ ਸਵੇਰ ਚੱਲ ਰਿਹਾ ਸੀ। ਜਿਸ ਸਬੰਧੀ ਨਗਰ ਕੌਂਸਲ ਨੂੰ ਜਾਣਕਾਰੀ ਮਿਲ ਚੁੱਕੀ ਸੀ।
ਇਸੇ ਤਹਿਤ ਅੱਜ ਦੁਪਹਿਰ ਮੌਕੇ ਗੋਹਰ ਰੋਡ ’ਤੇ ਇੱਕ ਸਿਆਸੀ ਆਗੂ ਦੀ ਸਹਿ ਤੇ ਇੱਕ ਵਿਅਕਤੀ ਵੱਲੋਂ ਆਪਣੀ ਥਾਂ ਤੋਂ ਹੱਟ ਕੇ ਨਗਰ ਕੌਂਸਲ ਦੀ ਥਾਂ ਵਿੱਚ ਗਲੀ ਵਿਚਕਾਰ ਕੀਤਾ ਜਾ ਰਿਹਾ ਸੀ। ਜਿਸ ਦੀ ਭਿਣਕ ਲੱਗਦਿਆਂ ਕੌਂਸਲ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਉਸ ਥਾਂ ਤੋਂ ਸਮਰਸੀਬਲ ਬੋਰ ਕਰਨ ਦਾ ਸਮਾਨ ਤੇ ਦੂਸਰੀ ਥਾਂ ਨੀਂਹ ਪੁੱਟ ਰਹੇ ਵਿਅਕਤੀ ਦਾ ਸਮਾਨ ਕਬਜ਼ੇ ਵਿਚ ਲੈ ਲਿਆ। ਇਸ ਦੌਰਾਨ ਕੌਂਸਲ ਵੱਲੋਂ ਉਕਤ ਕਬਜ਼ਿਆਂ ਦਾ ਕੰਮ ਰੁਕਵਾਉਣ ਲਈ ਪੁਲਿਸ ਦੀ ਮੱਦਦ ਵੀ ਲਈ ਗਈ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀਆਂ ਦੀ ਮੱਦਦ ਨਾਲ ਕੌਂਸਲ ਦੇ ਅਧਿਕਾਰੀਆਂ ਨੇ ਕੰਮ ਬੰਦ ਕਰਵਾਕੇ ਸਾਰਾ ਸਮਾਨ ਕਬਜ਼ੇ ਵਿਚ ਲੈ ਲਿਆ। ਇਸ ਸਬੰਧੀ ਸੰਪਰਕ ਕਰਨ ਤੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਸ਼ਾਹੀ ਨੇ ਉਕਤ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੌਂਸਲ ਦੇ ਕਰਮਚਾਰੀਆਂ ਨੇ ਕੰਮ ਬੰਦ ਕਰਵਾ ਦਿੱਤਾ ਹੈ ਤੇ ਅਗਲੇਰੀ ਬਣਦੀ ਕਾਰਵਾਈ ਜਲਦ ਕੀਤੀ ਜਾਵੇਗੀ।