Share on Facebook Share on Twitter Share on Google+ Share on Pinterest Share on Linkedin ਸ਼ਹਿਰ ਦੇ ਡਾਕਟਰਾਂ ਨੇ ਸਾਈਕਲ ਚਲਾ ਕੇ ਕਾਰ ਮੁਕਤ ਦਿਵਸ ਮਨਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ: ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਮੁਹਾਲੀ ਫਿਟਨਸ ਮੰਤਰਾ ਵੱਲੋੱ ਸਾਂਝੇ ਤੌਰ ਤੇ ਸਾਈਕਲਗਿਰੀ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਵਿੱਤ ਸਕੱਤਰ ਚਰਨਦੀਪ ਸਿੰਘ ਨੇ ਦੱਸਿਆ ਕਿ ਅੱਜ ਸ਼ਹਿਰ ਦੇ ਸਾਰੇ ਡਾਕਟਰ, ਡਾ. ਵਾਲੀਆ ਸਕਿਨ ਕਲੀਨਿਕ ਤੇ ਇਕੱਠੇ ਹੋਏ। ਮੀਂਹ ਪੈਂਦੇ ਵਿੱਚ ਵੀ ਡਾਕਟਰ ਉਤਸ਼ਾਹ ਨਾਲ ਆਏ ਅਤੇ ਉੱਥੋਂ ਆਪੋ ਆਪਣੇ ਕੰਮ ਵਾਲੀ ਥਾਂ ਨੂੰ ਰਵਾਨਾ ਹੋਏ। ਉਹਨਾਂ ਕਿਹਾ ਕਿ ਸਾਈਕਲਗਿਰੀ ਦਾ ਜੋ ਕੰਮ ਆਰੰਭਿਆ ਗਿਆ ਹੈ। ਉਸ ਦਾ ਮਕਸਦ ਮੁਹਾਲੀ ਸ਼ਹਿਰ ਵਿੱਚ ਸਾਈਕਲ ਚਲਾਉਣ ਨੂੰ ਉਤਸ਼ਾਹਿਤ ਕਰਨਾ ਹੈ। ਡਾ. ਵਾਲੀਆ ਨੇ ਅਜੋਕੇ ਸਮੇਂ ਵਿੱਚ ਬੱਚਿਆਂ ਨੇ ਵੀ ਸਾਈਕਲ ’ਤੇ ਸਕੂਲ ਜਾਣਾ ਬੰਦ ਕਰ ਦਿੱਤਾ ਹੈ ਅਤੇ ਵੱਡੇ ਤਾਂ ਸਾਈਕਲ ਚਲਾਉਣਾ ਕਦੋਂ ਦੇ ਛੱਡ ਗਏ ਹਨ। ਜਿਸ ਕਾਰਨ ਵੱਖ ਵੱਖ ਬਿਮਾਰੀਆਂ ਨੇ ਮਨੁੱਖ ਨੂੰ ਘੇਰ ਲਿਆ ਗਿਆ। ਕਿਉਂਕਿ ਸਾਈਕਲ ਚਲਾਉਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ, ਸਗੋਂ ਸਾਈਕਲ ਚਲਾਉਣ ਨਾਲ ਸਰੀਰ ਦੀ ਬਹੁਤ ਵਧੀਆਂ ਕਸਰਤ ਹੋ ਜਾਂਦੀ ਹੈ ਅਤੇ ਮਨੁੱਖ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ