ਸਵੱਛਤਾ ਸਰਵੇਖਣ ਵਿੱਚ ਪੰਜਾਬ ਭਰ ਦੇ ਸ਼ਹਿਰਾਂ ’ਚੋਂ ਆਈਟੀ ਸਿਟੀ ਮੁਹਾਲੀ ਮੋਹਰੀ

ਦੇਸ਼ ਭਰ ਵਿੱਚ ਇੰਦੌਰ ਪਹਿਲੇ ਤੇ ਭੋਪਾਲ ਦੂਜੇ ਨੰਬਰ ਤੇ ਚੰਡੀਗੜ੍ਹ 11ਵੇਂ, ਬਠਿੰਡਾ 132ਵੇਂ ਤੇ ਲੁਧਿਆਣਾ 140 ਵੇਂ ਸਥਾਨ ’ਤੇ ਆਇਆ

ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ ’ਚ ਪਹਿਲਾ ਸਥਾਨ ਹਾਸਲ ਕਰਨਾ ਸਾਡਾ ਮੁੱਖ ਟੀਚਾ: ਮੇਅਰ ਕੁਲਵੰਤ ਸਿੰਘ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀਮੁਹਾਲੀ, 4 ਮਈ
ਸਵੱਛਤਾ ਸਰਵੇਖਣ ਦੇ ਇਸ ਸਾਲ ਦੇ ਨਤੀਜਿਆਂ ਮੁਤਾਬਕ ਪੰਜਾਬ ਭਰ ਦੇ ਸ਼ਹਿਰਾਂ ਦੇ ਮੁਕਾਬਲੇ ਆਈਟੀ ਸਿਟੀ ਮੁਹਾਲੀ ਮੋਹਰੀ ਰਿਹਾ ਹੈ। ਮੇਅਰ ਕੁਲਵੰਤ ਸਿੰਘ ਦੀ ਲਗਨ ਅਤੇ ਸੇਵਾ ਭਾਵਨਾ ਅਨੁਸਾਰ ਕੰਮ ਕਰਨ ਦੇ ਢੰਗ ਤਰੀਕਿਆਂ ਦੇ ਚੱਲਦਿਆਂ ਮੁਹਾਲੀ ਨੂੰ ਪਹਿਲਾ ਸਥਾਨ ਮਿਲਿਆ ਹੈ। ਉਂਜ ਸਫ਼ਾਈ ਦੇ ਮਾਮਲੇ ਵਿੱਚ ਦੇਸ਼ ਦੇ ਕਈ ਸ਼ਹਿਰਾਂ ਵਿੱਚ ਬਹੁਤ ਉਲਟਫੇਰ ਹੋਇਆ ਹੈ। ਇਸ ਵਾਰ ਮੱਧ ਪ੍ਰਦੇਸ਼ ਦਾ ਇੰਦੌਰ ਪਹਿਲੇ ਨੰਬਰ ਉੱਤੇ ਅਤੇ ਭੋਪਾਲ ਦੂਜੇ ਨੰਬਰ ਉੱਤੇ ਰਿਹਾ ਹੈ, ਜਦੋਂ ਕਿ ਤੀਜਾ ਨੰਬਰ ਵਿਸ਼ਾਖਾਪੱਟਨਮ ਦਾ ਆਇਆ ਹੈ। ਇਸ ਲਿਸਟ ਵਿੱਚ ਸੂਰਤ ਨੂੰ ਚੌਥਾ ਸਥਾਨ ਮਿਲਿਆ ਹੈ ਜਦੋਂ ਕਿ ਪਿਛਲੀ ਵਾਰ ਟਾਪ ਉੱਤੇ ਰਹਿਣ ਵਾਲਾ ਮੈਸੂਰ ਸ਼ਹਿਰ ਇਸ ਵਾਰ ਪੰਜਵੇਂ ਨੰਬਰ ਉੱਤੇ ਖਿਸਕ ਗਿਆ ਹੈ। ਚੰਡੀਗੜ੍ਹ ਨੂੰ ਇਸ ਸੂਚੀ ਵਿੱਚ 11ਵਾਂ ਸਥਾਨ ਮਿਲਿਆ ਹੈ। ਦਿੱਲੀ ਦਾ ਐਨਡੀਐਮਸੀ ਵੀ ਸਫਾਈ ਦੇ ਮਾਮਲੇ ਵਿੱਚ ਪਿਛਲੇ ਸਾਲ ਦੇ ਚੌਥੇ ਨੰਬਰ ਤੋਂ ਫਿਸਲ ਕੇ ਸੱਤਵੇਂ ਨੰਬਰ ਉੱਤੇ ਪਹੁੰਚ ਗਿਆ ਹੈ। ਇਸ ਵਾਰ ਕੁਲ 434 ਸ਼ਹਿਰਾਂ ਨੇ ਸਫਾਈ ਸਰਵੇਖਣ ਵਿੱਚ ਹਿੱਸਾ ਲਿਆ ਸੀ।
ਸਫਾਈ ਦੇ ਮਾਮਲੇ ਵਿੱਚ ਟਾਪ ਤੇ ਰਹਿਣ ਵਾਲੇ 50 ਸ਼ਹਿਰਾਂ ਵਿੱਚ ਗੁਜਰਾਤ ਦੇ 12 ਅਤੇ ਮੱਧ ਪ੍ਰਦੇਸ਼ ਦੇ 11 ਸ਼ਹਿਰ ਹਨ। ਉਥੇ ਹੀ, ਇਸ ਲਿਸਟ ਵਿੱਚ ਮਹਾਰਾਸ਼ਟਰ ਦੇ ਤਿੰਨ ਅਤੇ ਤਮਿਲਨਾਡੂ ਦੇ ਚਾਰ ਸ਼ਹਿਰ ਹਨ। ਦਿੱਲੀ ਦਾ ਐਨ ਡੀ ਐਮ ਸੀ ਇਲਾਕਾ ਵੀ ਟਾਪ ਫਿਫਟੀ ਵਿੱਚ ਹੈ ਪਰ ਦਿੱਲੀ ਦੇ ਬਾਕੀ ਤਿੰਨ ਨਗਰ ਨਿਗਮ ਟਾਪ 50 ਤਾਂ ਕੀ ਟਾਪ 100 ਵਿੱਚ ਵੀ ਥਾਂ ਨਹੀਂ ਬਣਾ ਸਕੇ। ਇਸ ਸਰਵੇਖਣ ਵਿੱਚ ਐਸਏਐਸ ਨਗਰ ਨੂੰ ਦੇਸ਼ ਭਰ ਵਿੱਚ 121ਵਾਂ ਸਥਾਨ ਮਿਲਿਆ ਹੈ ਜਦੋਂ ਕਿ ਪੰਜਾਬ ਵਿੱਚ ਇਹ ਪਹਿਲੇ ਨੰਬਰ ਤੇ ਹੈ। 132ਵੇਂ ਨੰਬਰ ਤੇ ਬਠਿੰਡਾ ਅਤੇ 140ਵੇਂ ਨੰਬਰ ਤੇ ਲੁਧਿਆਣਾ ਹੈ।
ਯੂਪੀ ਦਾ ਵੀ ਸਿਰਫ ਇੱਕ ਹੀ ਸ਼ਹਿਰ ਵਾਰਾਣਸੀ ਹੀ ਇਸ ਲਿਸਟ ਵਿੱਚ ਟਾਪ ਫਿਫਟੀ ਵਿੱਚ ਰਿਹਾ ਹੈ। ਬਿਹਾਰ, ਰਾਜਸਥਾਨ ਅਤੇ ਪੰਜਾਬ ਦਾ ਕੋਈ ਵੀ ਸ਼ਹਿਰ ਇੰਨਾ ਸਾਫ਼ ਨਹੀਂ ਪਾਇਆ ਗਿਆ ਕਿ ਉਹ ਟਾਪ ਫਿਫਟੀ ਵਿੱਚ ਹੋਵੇ। ਸਫਾਈ ਦੇ ਮਾਮਲੇ ਵਿੱਚ ਸਭ ਤੋਂ ਪਛੜਿਆ ਸ਼ਹਿਰ ਯੂਪੀ ਦਾ ਗੋੱਡਾ ਹੈ। 434 ਸ਼ਹਿਰਾਂ ਦੇ ਸਰਵੇ ਵਿੱਚ ਉਸਦਾ ਸਭ ਤੋੱ ਆਖਰੀ ਨੰਬਰ ਹੈ। 433ਵੇਂ ਨੰਬਰ ਉੱਤੇ ਮਹਾਰਾਸ਼ਟਰ ਦਾ ਭੁਸਾਵਲ ਸ਼ਹਿਰ ਹੈ।
ਉਧਰ, ਕੇਂਦਰੀ ਸਵੱਛਤਾ ਸਰਵੇਖਣ ਵਿੱਚ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕਰਨ ’ਤੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਨਗਰ ਨਿਗਮ ਵੱਲੋਂ ਸ਼ਹਿਰ ਦਾ ਸਫਾਈ ਵਿਵਸਥਾ ਵਿੱਚ ਸੁਧਾਰ ਲਈ ਕੀਤੇ ਉਪਰਾਲਿਆਂ ਨੂੰ ਬੂਰ ਪੈ ਗਿਆ ਹੈ ਅਤੇ ਇਸ ਲਈ ਸ਼ਹਿਰ ਦੀ ਸਫਾਈ ਵਿੱਚ ਯੋਗਦਾਨ ਦੇਣ ਵਾਲੇ ਮੇਅਰ ਸ਼ਹਿਰੀ ਵਧਾਈ ਦੇ ਪਾਤਰ ਹਨ। ਉਨਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਐਸਏਐਸ ਨਗਰ ਨੂੰ ਦੇਸ਼ ਦਾ ਸਭ ਤੋੱ ਸਾਫ ਸ਼ਹਿਰ ਬਣਾਉਣਾ ਹੈ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਐਸਏਐਸ ਨਗਰ ਨੂੰ ਇਹ ਮਾਣ ਜਰੂਰ ਹਾਸਲ ਹੋਵੇਗਾ।
ਇਥੇ ਇਹ ਜ਼ਿਕਰਯੋਗ ਹੈ ਕਿ 2 ਸਾਲ ਪਹਿਲਾਂ ਤਕ ਸ਼ਹਿਰ ਦੀ ਸਫਾਈ ਵਿਵਸਥਾ ਦੀ ਹਾਲਤ ਸਵਾਲਾਂ ਦੇ ਘੇਰੇ ਵਿੱਚ ਸੀ ਅਤੇ ਇਸ ਸਬੰਧੀ ਸ਼ਹਿਰ ਵਾਸੀਆਂ ਨੂੰ ਢੇਰਾਂ ਸ਼ਿਕਾਇਤਾਂ ਵੀ ਸਨ ਪ੍ਰੰਤੂ 2015 ਵਿੱਚ ਹੋਈ ਨਗਰ ਨਿਗਮ ਦੀ ਚੋਣ ਤੋਂ ਬਾਅਦ ਨਿਗਮ ਦੀ ਕਮਾਨ ਸੰਭਾਲਣ ਵਾਲੇ ਮੇਅਰ ਕੁਲਵੰਤ ਸਿੰਘ ਦੇ ਯਤਨਾਂ ਨਾਲ ਸਫਾਈ ਵਿਵਸਥਾ ਵਿੱਚ ਵਿਅਪਕ ਸੁਧਾਰ ਹੋਇਆ ਹੈ ਅਤੇ ਸ਼ਹਿਰ ਦੀ ਸਫਾਈ ਦੀ ਹਾਲਤ ਲਗਾਤਾਰ ਸੁਧਰ ਰਹੀ ਹੈ।

Load More Related Articles

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…