Share on Facebook Share on Twitter Share on Google+ Share on Pinterest Share on Linkedin ਮੁਹਾਲੀ ਪ੍ਰਸ਼ਾਸਨ ਅਤੇ ਸੈਨਾ ਅਧਿਕਾਰੀਆਂ ਨੇ ਕੋਵਿਡ ਸਹੂਲਤ ਲਈ ਜਗ੍ਹਾ ਦਾ ਲਿਆ ਜਾਇਜ਼ਾ ਸਾਂਝੀਆਂ ਲੋੜਾਂ ਦਾ ਕੀਤਾ ਮੁਲਾਂਕਣ, ਜਲਦੀ ਸਹੂਲਤ ਸਥਾਪਿਤ ਕਰਨ ਲਈ ਸਰੋਤ ਜੁਟਾਉਣ ਲਈ ਹੋਈ ਸਹਿਮਤੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ: ਮੁਹਾਲੀ ਜ਼ਿਲ੍ਹੇ ਦੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਦੇ ਮੱਦੇਨਜ਼ਰ ਪੱਛਮੀ ਕਮਾਂਡ ਦੇ ਫੌਜ ਦੇ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਨੇ ਅੱਜ ਮੁਹਾਲੀ ਵਿਖੇ ਕੋਵਿਡ-19 ਮਰੀਜ਼ਾਂ ਲਈ 100 ਬੈੱਡ ਵਾਲੀ ਸਹੂਲਤ ਸਥਾਪਤ ਕਰਨ ਲਈ ਜਗ੍ਹਾ ਦਾ ਸਾਂਝੇ ਤੌਰ ’ਤੇ ਜਾਇਜ਼ਾ ਲਿਆ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਸ਼ੁਰੂਆਤੀ ਯੋਜਨਾ ਆਰਜ਼ੀ ਸਹੂਲਤ ਸਥਾਪਤ ਕਰਨ ਦੀ ਸੀ ਪਰ ਜਦ ਤੱਕ ਉਸ ਲਈਪਹਿਲਾਂ ਤੋਂ ਤਿਆਰ ਢਾਂਚਾ ਜ਼ਿਲ੍ਹੇ ਵਿੱਚ ਪਹੁੰਚੇਗਾ, ਉਦੋਂ ਤੱਕਅਸੀਂ ਇਸ ਸਹੂਲਤ ਨੂੰ ਸਿਵਲ ਹਸਪਤਾਲ ਮੁਹਾਲੀ ਦੀ ਦੂਜੀ/ਤੀਜੀ ਮੰਜ਼ਲ ’ਤੇ ਸ਼ੁਰੂ ਕਰਨ ਦਾ ਫੈਸਲਾ ਲਿਆ ਤਾਂ ਜੋ ਮਹਾਂਮਾਰੀ ਤੋਂ ਪੀੜਤ ਲੋਕਾਂ ਨੂੰ ਜਲਦ ਤੋਂ ਜਲਦ ਰਾਹਤ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸਾਂਝੀਆਂ ਜਰੂਰਤਾਂ ਦੇ ਮੁਲਾਂਕਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਪੱਛਮੀ ਕਮਾਂਡ ਨਾਲ ਸਰੋਤਾਂ ਨੂੰ ਜੁਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਆਈਸੀਐਮਆਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ-19 ਮਰੀਜ਼ਾਂ ਦੇ ਸੰਪੂਰਨ ਇਲਾਜ ਲਈ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਐਲ 2 ਸੁਵਿਧਾ ਸਥਾਪਤ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜਗ੍ਹਾ, ਡਾਕਟਰਾਂ, ਨਰਸਾਂ, ਪੈਰਾਮੇਡਿਕਸ, ਐਂਬੂਲੈਂਸ ਸੇਵਾਵਾਂ, ਪ੍ਰਬੰਧਨ ਅਤੇ ਪ੍ਰਬੰਧਨ ਲਈ ਸਿਖਿਅਤ ਕਰਮਚਾਰੀ, ਨਿਰਵਿਘਨ ਆਕਸੀਜਨ ਸਪਲਾਈ ਆਦਿ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਡੀਸੀ ਨੇ ਕਿਹਾ ਕਿ ਐਲ 2 / ਐਲ 3 ਬੈਡਾਂ ਦੀ ਬਹੁਤ ਘੱਟ ਉਪਲਬਧਤਾ ਹੋਣ ਕਾਰਨ ਅਸੀਂ ਕੋਵਿਡ-19 ਮਰੀਜ਼ਾਂ ਨੂੰ ਵੱਧ ਤੋਂ ਵੱਧ ਆਕਸੀਜਨ ਬੈਡ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੁਹਾਲੀ ਦੇ ਆਰਜ਼ੀ ਹਸਪਤਾਲ ਨੂੰ ਕਾਰਜਸ਼ੀਲ ਨਾ ਕਰਨ ਕਰਕੇ ਪੱਛਮੀ ਕਮਾਂਡ ਵੱਲੋਂ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਕੋਵਿਡ ਸਹੂਲਤਾਂ ਮੁਹੱਈਆ ਕਰਵਾਉਣ ਨਾਲ ਮੁਹਾਲੀ ਵਾਸੀਆਂ ਨੂੰ ਨੁਕਸਾਨ ਹੋਣ ਸਬੰਧੀ ਰਿਪੋਰਟਾਂ ਨੂੰ ਨਿਰਾਰਥਕ ਦੱਸਦਿਆਂ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਰਜਿੰਦਰਾ ਹਸਪਤਾਲ ਸਰਕਾਰੀ ਐਲ 3 ਸਹੂਲਤ ਹੈ ਜੋ ਅਧਿਕਾਰਤ ਤੌਰ ‘ਤੇ ਮੁਹਾਲੀ ਨਾਲ ਜੁੜੀ ਹੋਈ ਹੈ ਅਤੇ ਮੁਹਾਲੀ ਤੋਂ ਕਿਸੇ ਵੀ ਗੰਭੀਰ ਕੋਵੀਡ-19 ਮਰੀਜ਼ ਨੂੰ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਜਾ ਸਕਦਾ ਹੈ। ਇਸ ਲਈ ਫੌਜ ਵੱਲੋਂ ਰਾਜਿੰਦਰਾ ਹਸਪਤਾਲ ਨੂੰ ਸਮਰਥਨ ਦੇਣ ਨਾਲ ਮੁਹਾਲੀ ਦੇ ਲੋਕਾਂ ਦਾ ਕੋਈ ਨੁਕਸਾਨ ਨਹੀਂ ਹੈ। ਇਸ ਦੌਰਾਨ, ਅਸੀਂ ਸਿਵਲ-ਆਰਮੀ ਦੇ ਸਾਂਝੇ ਉੱਦਮ ਰਾਹੀਂ ਮੁਹਾਲੀ ਵਿੱਚ ਕਵਿਡ ਹਸਪਤਾਲ ਬਣਾਉਣ ਲਈ ਕੰਮ ਕਰ ਰਹੇ ਹਾਂ।’’ ਸਿਵਲ ਅਤੇ ਮਿਲਟਰੀ ਅਫੇਅਰਜ਼, ਪੱਛਮੀ ਕਮਾਂਡ ਦੇ ਡਾਇਰੈਕਟਰ ਕਰਨਲ ਜਸਦੀਪ ਸੰਧੂ ਨੇ ਇਕ ਜ਼ਿਲ੍ਹੇ ਲਈ ਰਾਖਵਾਂ ਸਟਾਫ਼ ਦੂਜੇ ਜ਼ਿਲ੍ਹੇ ਵਿੱਚ ਭੇਜਣ ਦੇ ਵਿਚਾਰ ਨੂੰ ਸਿਰ੍ਹੇ ਤੋਂ ਰੱਦ ਕਰਦਿਆਂ ਕਿਹਾ ਕਿ ਫੌਜ ਜਿੱਥੇ ਵੀ ਜ਼ਰੂਰਤ ਹੋਵੇਗੀ, ਕੋਵਿਡ ਦੇ ਵਾਧੇ ਦਾ ਮੁਕਾਬਲਾ ਕਰਨ ਵਿਚ ਸਿਵਲ ਅਥਾਰਟੀਆਂ ਦੀ ਸਹਾਇਤਾ ਕਰੇਗੀ। ਇਸ ਮੌਕੇ ਏਡੀਸੀ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ, ਐਸਡੀਐਮ ਜਗਦੀਪ ਸਹਿਗਲ, ਡਾ. ਬੀਆਰ ਅੰਬੇਦਕਰ ਮੈਡੀਕਲ ਕਾਲਜ ਮੁਹਾਲੀ ਦੀ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਐਸਐਮਓ ਡਾ. ਰਾਜੀਵ ਭਗਤ ਅਤੇ ਡਾ. ਐਚਐਸ ਚੀਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ