Share on Facebook Share on Twitter Share on Google+ Share on Pinterest Share on Linkedin ਸਿਵਲ ਹਸਪਤਾਲ ਡੇਰਾਬੱਸੀ ਵਿੱਚ ਕਰੋਨਾ ਮਹਾਮਾਰੀ ਦੇ ਬਾਵਜੂਦ ਰਿਕਾਰਡ 191 ਡਿਲੀਵਰੀਆਂ ਕਰਵਾਈਆਂ ਲੰਘੇ ਦਸ ਸਾਲਾ ਦਾ ਤੋੜਿਆ ਰਿਕਾਰਡ ਕਰੋਨਾ ਦੀ ਦਹਿਸ਼ਤ ਵਿੱਚ ਵੀ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿੱਚ ਗੂੰਜਦੀਆਂ ਰਹੀਆਂ ਨਵਜੰਮਿਆਂ ਦੀਆਂ ਕਿਲਕਾਰੀਆਂ ਵਿਕਰਮ ਜੀਤ ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 6 ਅਗਸਤ: ਸਿਹਤ ਵਿਭਾਗ ਜਿਥੇ ਲੋਕਾਂ ਨੂੰ ਕਰੋਨਾ ਦੇ ਪ੍ਰਛਾਵੇਂ ਵਿੱਚੋਂ ਬਚਾਉਣ ਲਈ ਮੁਹਰਲੀ ਕਤਾਰ ਵਿੱਚ ਹੋ ਕੇ ਲੜਾਈ ਲੜ ਰਿਹਾ ਹੈ। ਉਥੇ ਹੀ ਸਿਵਲ ਹਸਪਤਾਲ ਡੇਰਾਬੱਸੀ ਨੇ ਲੰਘੇ ਦਸ ਸਾਲਾ ਦਾ ਰਿਕਾਰਡ ਤੋੜਦਿਆਂ ਇਕ ਮਹੀਨੇ ਵਿੱਚ 191 ਡਿਲੀਵਰੀਆਂ ਕਰਵਾ ਕੇ ਨਵਾਂ ਰਿਕਾਰਡ ਸਥਾਪਤ ਕੀਤਾ ਹੈ। ਇਸ ਦੇ ਨਾਲ ਹਸਪਤਾਲ ਵੱਲੋਂ ਗਰਭਵਤੀ ਔਰਤਾਂ ਦੇ ਕੋਵਿਡ 19 ਦੇ ਟੈਸਟ ਵੀ ਕਰਵਾਏ ਗਏ ਹਨ ਤਾਂ ਜੋ ਉਨ•ਾਂ ਦਾ ਸੁਰੱਖਿਅਤ ਜਣੇਪਾ ਕਰਵਾਇਆ ਜਾ ਸਕੇ। ਸਿਵਲ ਹਸਪਤਾਲ ਵਿੱਚ ਗੂੰਜੀਆਂ ਇਨ•ਾਂ 191 ਬੱਚਿਆਂ ਦੀਆਂ ਕਿਲਕਾਰੀਆਂ ਦਾ ਜਿੰਮਾ ਆਪਣੇ ਮਿਹਨਤੀ ਸਫਾਟ ਸਿਰ ਬੰਨ•ਦਿਆਂ ਐਸ.ਐਮ.ਓ. ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਮਹੀਨਾ ਜੁਲਾਈ ਦੌਰਾਨ ਬਲਾਕ ਡੇਰਾਬੱਸੀ ਵਿੱਚ ਕੁਲ 279 ਜਣੇਪੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਰਵਾਏ ਗਏ ਹਨ। ਇਨ•ਾਂ ਵਿੱਚੋਂ 191 ਸਿਵਲ ਹਸਪਤਾਲ ਡੇਰਾਬੱਸੀ ਵਿਖੇ ਹੀ ਕਰਵਾਏ ਗਏ ਹਨ ਜਿਨ•ਾਂ ਵਿੱਚੋਂ 87 ਸੀਜੇਰੀਅਨ ਅਤੇ 104 ਨਾਰਮਲ ਡਿਲੀਵਰੀ ਨਾਲ ਪੈਦਾ ਹੋਏ ਹਨ। ਡਾ. ਜੈਨ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਵੀ ਹਸਪਤਾਲ ਦੇ ਵਿੱਚ ਸਟਾਫ ਵੱਲੋਂ ਮਿਹਨਤ ‘ਤੇ ਲਗਨ ਨਾਲ ਕੀਤੇ ਕੰਮ ਦਾ ਹੀ ਨਤੀਜਾ ਹੈ ਕਿ ਬੁਨਿਆਦੀ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਅ ਜਾ ਸਕਿਆ। ਇਸਦੇ ਨਾਲ ਹੀ ਆਮ ਨਾਲੋਂ ਵਧ ਕੰਮ ਹੋਣ ਦੇ ਬਾਵਜੂਦ ਲੰਘੇ ਦਸ ਸਾਲਾ ਦੀਆਂ ਹੁਣ ਤੱਕ ਦੀਆਂ ਸਭ ਤੋਂ ਵਧ ਡਿਲੀਵਰੀ ਕਰਵਾਈ ਜਾ ਸਕੀ। ਇਸ ਮੌਕੇ ਗਾਇਨੀ ਡਾਕਟਰ ਹਰਪ੍ਰੀਤ ਕੌਰ, ਡਾ. ਅਰਚਨਾ ਕੌਰ ਅਤੇ ਦਲਵਿੰਦਰ ਕੌਰ ਨਰਸ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ