ਸਿਵਲ ਸਰਜਨ ਨੇ ਮੈਕਸ ਹਸਪਤਾਲ ਵਿੱਚ ਕੀਤਾ ਐਡਵਾਂਸਡ ਸੀਟੀ ਸਕੈਨ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਮੁਹਾਲੀ ਜ਼ਿਲ੍ਹੇ ਦੀ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅੱਜ ਮੈਕਸ ਹਸਪਤਾਲ ਮੁਹਾਲੀ ਵਿੱਚ ਐਡਵਾਂਸਡ 128 ਸਲਾਇਸ ਸੀਟੀ ਸਕੈਨ ਦਾ ਉਦਘਾਟਨ ਕੀਤਾ। ਨਵਾਂ ਸੀਟੀ ਸਕੈਨਰ ਪੂਰੇ ਸਰੀਰ, ਚੈਸਟ, ਐਮਐਸਕੇ, ਨਿਊਰੋ, ਵੈਸਕੂਲਰ, ਕਾਰਡਿਯਕ, ਚੈਸਟ, ਟਾਵੀ ਪਲਾਨਿੰਗ, ਪਰਫਿਊਜਨ ਅਤੇ ਐਮਰਜੈਂਸੀ ਨੂੰ ਕਵਰ ਕਰਦਾ ਹੈ। ਨਵੇਂ ਸਕੈਨਰ ਵਿੱਚ ਵਨ ਕਲਿੱਕ ਆਟੋ ਪੁਜਿਸ਼ਨਿੰਗ ਦੇ ਨਾਲ ਏਆਈ ਲੈਸ 3ਡੀ ਕੈਮਰਾ, ਬਿਹਤਰ ਇਮੇਜ ਕੁਆਲਿਟੀ ਦੇ ਲਈ 500 ਸਲਾਇਸ ਸੀਟੀ, ਬਿਹਤਰੀਨ 5 ਬੀਟ ਮੋਸ਼ਨ-ਫ੍ਰੀ ਕਾਰਡਿਯਕ ਅਤੇ ਕਾਰਡਿਓਵੈਸਕੂਲਰ ਇਮੇਜਿੰਗ ਦੀ ਸੁਵਿਧਾ ਹੈ।
ਫੁੱਲ 40 ਮਿਮੀ ਡਿਟੈਕਟਰ ਕਵਰੇਜ ਦੇ ਨਾਲ ਨਿਯਮਿਤ ਇਮੇਜਿੰਗ ਦੇ ਲਈ ਸਕੈਨਰ ਵਿੱਚ ਫੁੱਲ ਕਵਰੇਜ ’ਤੇ ਹਾਈਸਪੀਡ ਹੈ। ਇਸ ਵਿੱਚ ਫੁੱਲ ਕਵਰੇਜ ਹਾਈ ਰੇਜੋਲਿਊਸ਼ਨ ਇਮੇਜਿੰਗ ਅਤੇ ਕੁਲੈਰਿਟੀ ਡਿਟੈਕਟਰ ਵੀ ਹੈ। ਇਹ 2 ਸੈਕਿੰਡ ਵਿੱਚ ਨਿਊਰੋ ਸਕੈਨ, 3 ਸੈਕਿੰਡ ਵਿੱਚ ਚੈਸਟ ਸਕੈਨ, 5 ਸੈਕਿੰਡ ਵਿੱਚ ਚੈਸਟ ਅਬਡੋਮੇਨ (ਪੇਟ) ਪੇਲਵਿਸ ਅਤੇ 10 ਸੈਕਿੰਡ ਵਿੱਚ ਪੂਰੇ ਸਰੀਰ ਦਾ ਸਕੈਨ ਲੈਂਦਾ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …