ਬਾਰ੍ਹਵੀਂ ਜਮਾਤ: ਪੰਜਾਬ ਦੇ ਸਰਕਾਰੀ ਸਕੂਲਾਂ ਦੀ ਝੰਡੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਬਾਰ੍ਹਵੀਂ ਦੇ ਨਤੀਜਿਆਂ ਦੀ ਮੈਰਿਟ ਵਿੱਚ ਸਰਕਾਰੀ ਸਕੂਲਾਂ ਦੀ ਝੰਡੀ ਰਹੀ। ਸਰਕਾਰੀ ਸਕੂਲਾਂ ਦੇ 2,00,550 ਵਿਦਿਆਰਥੀ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 1 ਲੱਖ 95 ਹਜ਼ਾਰ 399 ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ, ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.43 ਫੀਸਦੀ ਰਹੀ ਹੈ। ਏਡਿਡ ਸਕੂਲ ਦੇ 25 ਹਜ਼ਾਰ 904 ਵਿਦਿਆਰਥੀਆਂ ’ਚੋਂ 25,091 ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.86 ਫੀਸਦੀ ਹੈ। ਇੰਜ ਹੀ ਸਿੱਖਿਆ ਬੋਰਡ ਨਾਲ ਐਫ਼ੀਲੀਏਟਿਡ ਸਕੂਲਾਂ ਦੇ 65 ਹਜ਼ਾਰ 597 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ’ਚੋਂ 60,239 ਵਿਦਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.23 ਫੀਸਦੀ ਰਹੀ। ਐਸੋਸੀਏਟਿਡ ਸਕੂਲਾਂ ਦੇ 12 ਹਜ਼ਾਰ 649 ਵਿਦਿਆਰਥੀਆਂ ’ਚੋਂ 11 ਹਜ਼ਾਰ 801 ਵਿਦਿਆਰਥੀ ਪਾਸ ਹੋਏ ਹਨ ਅਤੇ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 93.30 ਫੀਸਦੀ ਬਣਦੀ ਹੈ।
(ਬਾਕਸ ਆਈਟਮ)
ਬਾਰ੍ਹਵੀਂ ਸ਼੍ਰੇਣੀ ਦੇ ਕਾਮਰਸ ਗਰੁੱਪ ਦੇ ਕੁੱਲ 30,431 ਰੈਗੂਲਰ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 29,807 ਵਿਦਿਆਰਥੀ ਪਾਸ ਹੋਏ ਹਨ। ਹਿਊਮੈਨਟੀਜ ਗਰੁੱਪ ਦੇ ਕੁੱਲ 2,17,185 ਵਿਦਿਆਰਥੀਆਂ ’ਚੋਂ 2,09,972 ਵਿਦਿਆਰਥੀ ਪਾਸ ਹਨ। ਸਾਇੰਸ ਗਰੁੱਪ ਦੇ ਕੁੱਲ 42,588 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 41,664 ਵਿਦਿਆਰਥੀ ਪਾਸ ਹੋਏ ਹਨ। ਇੰਜ ਹੀ ਵੋਕੇਸ਼ਨਲ ਗਰੁੱਪ ਦੇ ਕੁੱਲ 11,496 ਵਿਦਿਆਰਥੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਸੀ, ਜਿਨ੍ਹਾਂ ’ਚੋਂ 11,087 ਵਿਦਿਆਰਥੀ ਪਾਸ ਹੋਏ ਹਨ।
(ਬਾਕਸ ਆਈਟਮ)
ਜ਼ਿਲ੍ਹਾ ਪੱਧਰੀ ਮੁਲਾਂਕਣ: ਜ਼ਿਲ੍ਹਾ ਪਠਾਨਕੋਟ ਦੀ ਝੰਡੀ, ਗੁਰਦਾਸਪੁਰ ਸਭ ਤੋਂ ਫਾਡੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਬਾਰੇ ਜਾਰੀ ਮੈਰਿਟ ਸੂਚੀ ਦੇ ਮੁਤਾਬਕ ਜ਼ਿਲ੍ਹਾ ਪੱਧਰੀ ਪੁਜ਼ੀਸ਼ਨ ਵਿੱਚ ਇਸ ਵਾਰ ਜ਼ਿਲ੍ਹਾ ਪਠਾਨਕੋਟ ਦੀ ਝੰਡੀ ਰਹੀ ਹੈ, ਜਦੋਂਕਿ ਉਸ ਦਾ ਗੁਆਂਢੀ ਜ਼ਿਲ੍ਹਾ ਗੁਰਦਾਸਪੁਰ ਸਭ ਤੋਂ ਫਾਡੀ ਰਿਹਾ ਹੈ। ਪੰਜਾਬ ’ਚੋਂ ਜ਼ਿਲ੍ਹਾ ਪੱਧਰ ’ਤੇ ਪਹਿਲੇ ਸਥਾਨ ’ਤੇ ਰਹੇ ਪਠਾਨਕੋਟ ਦੇ 7360 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 7249 ਵਿਦਿਆਰਥੀ ਪਾਸ ਹੋਏ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.49 ਫੀਸਦੀ ਰਹੀ। ਜ਼ਿਲ੍ਹਾ ਰੂਪਨਗਰ ਦੇ 7486 ਵਿਦਿਆਰਥੀਆਂ ’ਚੋਂ 7372 ਵਿਦਿਆਰਥੀ ਪਾਸ ਹੋਏ ਹਨ। ਇਨ੍ਹਾਂ ਦਾ ਨਤੀਜਾ 98.48 ਫੀਸਦੀ ਰਿਹਾ, ਐਸਬੀਐਸ ਨਗਰ ਦਾ ਨਤੀਜਾ 98.24 ਫੀਸਦੀ, ਹੁਸ਼ਿਆਰਪੁਰ ਦਾ 98.00 ਫੀਸਦੀ, ਫਰੀਦਕੋਟ ਦਾ 97.87 ਫੀਸਦੀ, ਫਤਹਿਗੜ੍ਹ ਸਾਹਿਬ ਦਾ 97.79 ਫੀਸਦੀ, ਮਾਨਸਾ ਦਾ 97.66 ਫੀਸਦੀ, ਸੰਗਰੂਰ ਦਾ 97.64 ਫੀਸਦੀ, ਮਲੇਰਕੋਟਲਾ ਦਾ 97.59 ਫੀਸਦੀ, ਬਠਿੰਡਾ ਦਾ 97.42 ਫੀਸਦੀ, ਜਲੰਧਰ ਦਾ 97.35 ਫੀਸਦੀ, ਪਟਿਆਲਾ ਦਾ 97.30 ਫੀਸਦੀ, ਮੋਗਾ ਦਾ 97.21 ਫੀਸਦੀ, ਸ੍ਰੀ ਮੁਕਤਸਰ ਸਾਹਿਬ ਦਾ 97.16 ਫੀਸਦੀ, ਅੰਮ੍ਰਿਤਸਰ ਦਾ 96.85 ਫੀਸਦੀ, ਲੁਧਿਆਣਾ ਦਾ 96.84 ਫੀਸਦੀ, ਐਸ.ਏ.ਐਸ. ਨਗਰ (ਮੁਹਾਲੀ) ਦਾ ਨਤੀਜਾ 96.84 ਫੀਸਦੀ ਰਿਹਾ ਹੈ। ਇੰਜ ਹੀ ਕਪੂਰਥਲਾ ਦਾ 96.63 ਫੀਸਦੀ, ਬਰਨਾਲਾ ਦਾ 96.54 ਫੀਸਦੀ, ਫਿਰੋਜ਼ਪੁਰ ਦਾ 96.54 ਫੀਸਦੀ, ਫਾਜ਼ਿਲਕਾ ਦਾ 96.51 ਫੀਸਦੀ, ਤਰਨਤਾਰਨ ਦਾ 95.33 ਫੀਸਦੀ ਅਤੇ ਗੁਰਦਾਸਪੁਰ ਸਭ ਤੋਂ ਫਾਡੀ ਜਿਸ ਦਾ ਨਤੀਜਾ 94.21 ਫੀਸਦੀ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …