ਸਵੱਛ ਭਾਰਤ ਮੁਹਿੰਮ: ਲਾਇਨਜ਼ ਕਲੱਬ ਮੁਹਾਲੀ ਨੇ ਕਲੋਨੀ ਵਿੱਚ ਸਫ਼ਾਈ ਅਭਿਆਨ ਚਲਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਲਾਇਨਜ਼ ਕਲੱਬ ਮੁਹਾਲੀ ਵੱਲੋਂ ਜ਼ਿਲ੍ਹਾ ਗਵਰਨਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਲੱਬ ਦੇ ਚਾਰਟਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ ਦੀ ਪ੍ਰਧਾਨਗੀ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸਵਚਛ ਭਾਰਤ ਅਭਿਆਨ ਮਨਾਉਣ ਦਾ ਉਪਰਾਲਾ ਕਿੱਤਾ ਗਿਆ। ਇਸ ਪ੍ਰੋਗਰਾਮ ਦੌਰਾਨ ਲਾਇਨਜ਼ ਕਲੱਬ ਮੁਹਾਲੀ ਅਤੇ ਲਾਇਨਜ਼ ਕਲੱਬ ਜ਼ੀਰਕਪੁਰ ਗ੍ਰੇਟਰ ਦੇ ਮੈਂਬਰਾਂ ਦੇ ਸਹਿਯੋਗ ਨਾਲ ਊਧਮ ਸਿੰਘ ਕਲੋਨੀ, ਮੁਹਾਲੀ ਵਿਖੇ ਕਲੋਨੀ ਵਾਸੀਆਂ ਨਾਲ ਮਿਲ ਕੇ ਕਲੋਨੀ ਨੂੰ ਕੁੜਾ ਰਹਿਤ, ਪਲਾਸਟਿਕ ਵਰਤੋਂ ਦੇ ਨੁਕਸਾਨ ਅਤੇ ਗੰਦੇ ਪਾਣੀ ਦੀ ਨਿਕਾਸੀ ਨਾਲ ਸਬੰਧਿਤ ਅਭਿਯਾਨ ਦਾ ਆਗਾਜ਼ ਕੀਤਾ ਗਿਆ।
ਇਸ ਮੌਕੇ ਜ਼ੋਨਲ ਚੇਅਰਮੈਨ ਹਰਪ੍ਰੀਤ ਅਟਵਾਲ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ ਰਾਹੀ, ਕਲੱਬ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਹੈਰੀ, ਵਿੱਤ ਸਕੱਤਰ ਅਮਨਦੀਪ ਸਿੰਘ ਗੁਲਾਟੀ, ਜੇਪੀਐਸ ਸਹਿਦੇਵ, ਬਲਜਿੰਦਰ ਸਿੰਘ ਤੂਰ ਅਤੇ ਅਮਿਤ ਨਰੂਲਾ ਵੀ ਹਾਜ਼ਰ ਸਨ। ਇਸ ਮੁਹਿੰਮ ਵਿੱਚ ਜ਼ੀਰਕਪੁਰ ਗਰੇਟਰ ਵੱਲੋਂ ਪ੍ਰਧਾਨ ਸੰਜੇ ਸਿੰਗਲਾ ਦਾ ਸਹਿਯੋਗ ਦੇਣ ਲਈ ਕਲੱਬ ਸਕੱਤਰ ਨਿਰਪਾਲ ਸਿੰਘ ਧਾਲੀਵਾਲ, ਵਿੱਤ ਸਕੱਤਰ ਗੁਰਨੂਰ ਧਾਲੀਵਾਲ, ਕਲੱਬ ਟੇਲ ਟਵਿਸਟਰ ਲਾਇਨ ਬੈਦਯਿਨਾਥ ਝਾਅ ਅਤੇ ਮਨਦੀਪ ਸਿੰਘ ਸੋਢੀ ਹਾਜ਼ਰ ਸਨ। ਕਲੱਬ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਹੈਰੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੋਨੀ ਦੇ ਬੱਚਿਆਂ, ਸਥਾਨਕ ਵਸਨੀਕਾਂ ਅਤੇ ਕਲੱਬ ਮੈਂਬਰਾਂ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਦੀ ਖੁਸ਼ੀ ਮਨਾਉਦੇ ਹੋਏ ਰਿਫਰੈਸ਼ਮੈਂਟ ਵੀ ਦਿੱਤੀ ਗਈ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…