Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਪਹਿਲੇ ਗੇੜ ਵਿੱਚ ਦੋ ਥਾਵਾਂ ’ਤੇ ਪਾਇਲਟ ਪ੍ਰੋਜੈਕਟਾਂ ਰਾਹੀਂ ਕੀਤੀ ਜਾਵੇਗੀ ਛੱਪੜਾਂ ਦੀ ਸਫਾਈ ਵਿੰਡਮਿੱਲ ਪ੍ਰਣਾਲੀ ਰਾਹੀਂ ਛੱਪੜਾਂ ਦੀ ਸਫਾਈ ਲਈ ਪੰਜਾਬ ਵਿੱਚ ਪਾਇਲਟ ਪ੍ਰੋਜੈਕਟ ਚਲਾਏ ਜਾਣਗੇ: ਤ੍ਰਿਪਤ ਬਾਜਵਾ ਪਾਇਲਟ ਪ੍ਰੋਜੈਕਟਾਂ ਦੀ ਕਾਮਯਾਬੀ ਤੋਂ ਬਾਅਦ ਸਮੱੁਚੇ ਪੰਜਾਬ ਵਿਚ ਛੱਪੜਾਂ ਦੀ ਸਫਾਈ ਵਿੰਡਮਿੱਲ ਵਿਧੀ ਰਾਹੀਂ ਕਰਨ ਦਾ ਫੈਸਲਾ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਜੁਲਾਈ ਪੰਜਾਬ ਸਰਕਾਰ ਵਲੋਂ ਛੱਪੜਾਂ ਦੀ ਸਫਾਈ ਨੂੰ ਨਵੀਂ ਤਕਨੀਕ ਰਾਹੀਂ ਸਾਫ ਕਰਨ ਲਈ ਸੂਬੇ ਵਿਚ ਪਾਇਲਟ ਪ੍ਰੋਜੈਕਟ ਦੇ ਤੌਰ ’ਤੇ ਵੱਖ ਵੱਖ ਥਾਵਾਂ ’ਤੇ ਵਿੰਡਮਿੱਲ ਸਥਾਪਿਤ ਕੀਤੇ ਜਾਣਗੇ। ਪੇਂਡੂ ਵਿਕਾਸ ਤੇ ਪੰਚਾਇਤ ਅਤੇ ਜਲਾ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਛੱਪੜਾਂ ਦੀ ਸਾਂਭ ਸੰਭਾਲ ਅਤੇ ਸਫਾਈ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਇਸੇ ਦੇ ਤਹਿਤ ਅੱਜ ਕਨੇਡਾ ਦੀ ਨੇਚਰਜ਼ ਕੇਅਰ ਨਾਮ ਦੀ ਕੰਪਨੀ ਵਲੋਂ ਛੱਪੜਾਂ ਨੂੰ ਕੁਦਰਤੀ ਤੌਰ ਤੇ ਵਿੰਡਮਿੱਲ ਤਕਨੀਕ ਰਾਹੀਂ ਕੁਦਰਤੀ ਤੌਰ ‘ਤੇ ਸਾਫ ਕਰਨ ਬਾਰੇ ਪੇਸ਼ਕਾਰੀ ਦਿੱਤੀ ਗਈ। ਸ੍ਰੀ ਬਾਜਵਾ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ੳੱੁਚ ਅਧਿਕਾਰੀ ਅਤੇ ਤਕਨੀਕੀ ਮਾਹਿਰ ਵੀ ਇਸ ਮੌਕੇ ਮੌਜੂਦ ਸਨ, ਜਿੰਨਾਂ ਦੀ ਰਾਏ ਅਨੁਸਾਰ ਪੰਜਾਬ ਵਿਚ ਵਿੰਡਮਿੱਲ ਵਿਧੀ ਰਾਹੀਂ ਛੱਪੜਾਂ ਨੂੰ ਸਾਫ ਕਰਨ ਲਈ ਪਹਿਲਾਂ ਦੋ ਪਾਇਲੈਟ ਪ੍ਰੋਜੈਕਟ ਲਾ ਕੇ ਪਰਖੇ ਜਾਣ ਅਤੇ ਇਸ ਦੇ ਨਤੀਜੇ ਆਉਣ ਤੋਂ ਬਾਅਦ ਹੀ ਸਮੁੱਚੇ ਛੱਪੜਾਂ ’ਤੇ ਇਹ ਪ੍ਰੋਜੈਕਟ ਲਾਏ ਜਾਣ। ਸ੍ਰੀ ਬਾਜਵਾ ਨੇ ਅੱਗੇ ਦੱਸਿਆ ਕਿ ਇਸ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਸੂਬੇ ਵਿਚ ਦੋ ਵੱਖ ਵੱਖ ਥਾਵਾਂ ’ਤੇ ਇਸ ਤਕਨੀਕ ਦੇ ਦੋ ਪਾਇਲੈਟ ਪ੍ਰੋਜੈਕਟ ਸਥਾਪਿਤ ਕਰ ਕੇ ਪਰਖੇ ਜਾਣਗੇ ਅਤੇ ਜੇਕਰ ਇਹ ਤਕਨੀਕ ਕਾਮਯਾਬ ਹੋਈ ਤਾਂ ਇਸ ਨੂੰ ਸੂਬੇ ਭਰ ਵਿਚ ਲਾਗੂ ਕਰਨ ਬਾਰੇ ਫੈਸਲਾ ਲਿਆ ਜਾਵੇਗਾ। ਇਨ੍ਹਾਂ ਦੋ ਪ੍ਰੋਜੈਕਟਾਂ ਵਿਚੋਂ ਇਕ ਪ੍ਰੋਜੈਕਟ ਉਸ ਛੱਪੜ ’ਤੇ ਲਾਇਆ ਜਾਵੇਗਾ ਜਿੱਥੇ ਪਹਿਲਾਂ ਹੀ ਸੀਵੇਜ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ ਹੈ ਅਤੇ ਦੂਜਾ ਜਿੱਥੇ ਸਿੱਧਾ ਗੰਦਾ ਪਾਣੀ ਛੱਪੜ ਵਿਚ ਜਾ ਰਿਹਾ ਹੈ। ਇਸ ਮੌਕੇ ਪੇਸ਼ਕਾਰੀ ਦਿੰਦਿਆਂ ਨੇਚਰਜ਼ ਕੇਅਰ ਕੰਪਨੀ ਦੇ ਮੁੱਖੀ ਸ੍ਰੀ ਡੌਗ ਹਿਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਦਰਤੀ ਤੌਰ ‘ਤੇ ਛੱਪੜਾਂ ਨੂੰ ਸਾਫ ਕਰਨ ਲਈ ਵਿੰਡਮਿੱਲ ਸਥਾਪਿਤ ਕਰਕੇ ਪਾਣੀ ਵਿਚ ਆਕਸੀਜ਼ਨ ਹਵਾ ਭੇਜੀ ਜਾਵੇਗੀ ਅਤੇ ਕੁਦਰਤੀ ਪਾਂਡ ਬੈਕਟੀਰੀਆ ਪਾ ਕੇ ਗੰਦ ਨੂੰ ਖਾਣ ਵਾਲਾ ਬੈਕਟੀਰੀਆ ਪੈਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤਰਾਂ ਨਾਲ ਪਾਣੀ 90 ਦਿਨਾਂ ਵਿਚ ਪਾਣੀ ਸਾਫ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਣੀ ਨੂੰ ਸਾਫ ਕਰਨ ਦੀ ਪ੍ਰਕ੍ਰਿਆ ਲਗਾਤਾਰ ਜਾਰੀ ਰਹੇਗੀ ਅਤੇ ਇਸ ਨੂੰ ਸਾਫ ਕਰਨ ਲਈ ਬਿਜਲੀ ਦਾ ਵੀ ਕੋਈ ਖਰਚਾ ਨਹੀਂ ਆਵੇਗਾ ਅਤੇ ਪਾਣੀ ਹਵਾ ਦੇ ਕੁਦਰਤੀ ਵਹਾਅ ਨਾਲ ਸਾਫ ਹੁੰਦਾ ਰਹੇਗਾ।ਕੰਪਨੀ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਇਸ ਪਾਣੀ ਸਾਫ ਪਾਣੀ ਵਿਚ ਮੱਛੀਆਂ ਪਾਲੀਆਂ ਜਾ ਸਕਦੀਆਂ ਹਨ ਅਤੇ ਇਸ ਨੂੰ ਸਿੰਚਾਈ ਲਈ ਵੀ ਵਰਤਿਆ ਜਾ ਸਕਦਾ ਹੈ। ਉੇਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਛੱਪੜ ਦੇ ਗੰਦੇ ਪਾਣੀ ਵਿਚੋਂ ਆਉਂਦੀ ਬਦਬੂ ਵੀ ਪੂਰੀ ਤਰਾਂ ਨਾਲ ਖਤਮ ਹੋ ਜਾਵੇਗੀ। ਇਸ ਮੌਕ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਕੱਤਰ ਸ੍ਰੀ ਅਨੁਰਾਗ ਵਰਮਾ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਕੱਤਾਰ ਸ੍ਰੀਮਤੀ ਜਸਪ੍ਰੀਤ ਤਲਵਾੜ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸ੍ਰੀ ਸਿੱਬਨ ਸੀ ਤੋਂ ਇਲਵਾ ਦੋਵਾਂ ਵਿਭਾਗਾਂ ਦੇ ਤਕਨੀਕੀ ਮਾਹਿਰ ਅਤੇ ਨੇਚਰਜ਼ ਕੇਅਰ ਕੰਪਨੀ ਦੇ ਭਾਰਤੀ ਨੁਮਾਇੰਦੇ ਰਜਨੀਸ਼ ਵੋਹਰਾ, ਸਿਮਰਨਜੀਤ ਸਿੰਘ ਸੋਢੀ ਅਤੇ ਮਨਪ੍ਰੀਤ ਸਿੰਘ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ