
ਕੁਰਾਲੀ ਸ਼ਹਿਰ ਵਿੱਚ ਸੀਵਰੇਜ ਤੇ ਡਰੇਨ ਪਾਈਪਲਾਈਨਾਂ ਦੀ ਕਰਵਾਈ ਸਫ਼ਾਈ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਨਵੰਬਰ:
ਸਥਾਨਕ ਸ਼ਹਿਰ ਦੇ ਕੌਂਸਲਰ ਰਾਜਦੀਪ ਸਿੰਘ ਹੈਪੀ ਅਤੇ ਕੌਂਸਲਰ ਦਵਿੰਦਰ ਸਿੰਘ ਠਾਕੁਰ ਦੀ ਅਗਵਾਈ ਹੇਠ ਸੀਸਵਾਂ ਰੋਡ, ਮਾਡਲ ਟਾਊਨ ਅਤੇ ਰੋਪੜ ਰੋਡ ਦੇ ਸੀਵਰੇਜ ਪਾਈਪਾਂ ਅਤੇ ਗੰਦੇ ਨਾਲਿਆਂ ਦੀ ਸਫ਼ਾਈ ਕੀਤੀ ਗਈ ਅਤੇ ਗੰਦਗੀ ਨਾਲ ਬੁਰੀ ਤਰ੍ਹਾਂ ਜਾਮ ਹੋਏ ਨਾਲਿਆਂ ਅਤੇ ਡਰੇਨ ਤੇ ਸੀਵਰੇਜ ਪਾਈਪਾਂ ਨੂੰ ਖੁੱਲਵਾ ਕੇ ਗੰਦੇ ਪਾਣੀ ਦੀ ਨਿਕਾਸੀ ਕਰਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਰਾਜਦੀਪ ਸਿੰਘ ਹੈਪੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਅਧਿਕਾਰੀਆਂ ਨੂੰ ਇਸ ਸਬੰਧੀ ਸਥਿਤੀ ਦੱਸਣ ਤੇ ਕੌਂਸਲ ਵੱਲੋਂ ਗਮਾਡਾ ਅਧਿਕਾਰੀਆਂ ਨੂੰ ਸ਼ਹਿਰ ਦੀ ਸੀਵਰੇਜ ਅਤੇ ਨਾਲਿਆਂ ਦੀ ਸਫ਼ਾਈ ਲਈ ਵਿਸ਼ੇਸ਼ ਮਸੀਨਾਂ ਭੇਜਣ ਲਈ ਕਿਹਾ ਗਿਆ ਅਤੇ ਅੱਜ ਗਮਾਡਾ ਵੱਲੋਂ ਭੇਜੀਆਂ ਇਨ੍ਹਾਂ ਮਸ਼ੀਨਾਂ ਰਾਹੀਂ ਜਾਮ ਹੋਈ ਸੀਵਰੇਜ ਅਤੇ ਡਰੇਨ ਵਾਟਰ ਦੀਆਂ ਪਾਈਪਾਂ ਵਿਚਲੀ ਗੰਦਗੀ ਨੂੰ ਸਾਫ਼ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਨੇ ਵੀ ਸ਼ਹਿਰ ਦੇ ਕਈ ਵਾਰਡਾਂ ਦਾ ਦੌਰਾ ਕੀਤਾ।