ਪੰਜਾਬ ਭਰ ਦੇ ਜਲ-ਸਪਲਾਈ ਅਤੇ ਸੈਨੀਟੇਸ਼ਨ ਦਫ਼ਤਰਾਂ ਦੀ ਸਾਫ-ਸਫਾਈ ਨੂੰ ਯਕੀਨੀ ਬਣਾਇਆ ਜਾਵੇ: ਜਸਪ੍ਰੀਤ ਤਲਵਾੜ

ਅਧਿਕਾਰੀ ਤੇ ਕਰਮਚਾਰੀ ਹਰ ਮਹੀਨੇ ਦੋ ਘੰਟੇ ਆਪੋ-ਆਪਣੇ ਦਫ਼ਤਰਾਂ ਅਤੇ ਆਲੇ-ਦੁਆਲੇ ਦੇ ਸਫਾਈ ਕਾਰਜਾਂ ਨੂੰ ਅੰਜਾਮ ਦੇਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਸਤੰਬਰ:
ਪੰਜਾਬ ਭਰ ਦੇ ਜਲ-ਸਪਲਾਈ ਅਤੇ ਸੈਨੀਟੇਸ਼ਨ ਦਫ਼ਤਰਾਂ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ। ਅਧਿਕਾਰੀ ਤੇ ਕਰਮਚਾਰੀ ਮਹੀਨੇ ਵਿੱਚ ਘੱਟੋ-ਘੱਟ ਆਪੋ-ਆਪਣੇ ਦਫ਼ਤਰਾਂ ਅਤੇ ਦਫ਼ਤਰਾਂ ਦੇ ਆਲੇ ਦੁਆਲੇ ਦੀ ਸਫ਼ਾਈ ਲਈ ਦੋ ਘੰਟੇ ਜ਼ਰੂਰ ਲਗਾਉਣ ਤਾਂ ਜੋ ਸਵੱਛ ਵਾਤਾਵਰਨ ਸਿਰਜਿਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਚਲ ਰਹੇ ਸਫਾਈ ਪੰਦਰਵਾੜੇ ਤਹਿਤ ਮੁਹਾਲੀ ਦੇ ਫੇਜ਼-2 ਸਥਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫਤਰ ਵਿਖੇ ਸਫਾਈ ਮੁਹਿੰਮ ਦਾ ਆਗਾਜ ਕਰਦਿਆਂ ਆਪਣੇ ਸੰਬੋਧਨ ਵਿੱਚ ਕੀਤਾ। ਇਸ ਮੌਕੇ ਵਿਸੇਸ਼ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ , ਸ੍ਰੀ ਅਸ਼ਵਨੀ ਕੁਮਾਰ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ੍ਰਮਦਾਨ ਦਿਵਸ ਮੌਕੇ ‘ਸਵੱਛਤਾ ਹੀ ਸੇਵਾ’ ਦਾ ਪ੍ਰਣ ਦਵਾਇਆ।
ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਮੌਕੇ ਆਪਣੀ ਅੰਤਰ ਆਤਮਾ ਨਾਲ ਇਹ ਦ੍ਰਿੜ ਸੰਕਲਪ ਕਰਨ ਦਾ ਕਿ ਮੈਂ ਖ਼ੁਦ ਨੂੰ ਇੱਕ ਸਵੱਛ, ਤੰਦਰੁਸ਼ਤ ਅਤੇ ਨਵੇਂ ਭਾਰਤ ਦੇ ਨਿਰਮਾਣ ਲਈ 02 ਅਕਤੂਬਰ ਤੱਕ ਚਲ ਰਹੇ ‘ਸਵੱਛਤਾ ਹੀ ਸੇਵਾ’ ਜਨ ਲਹਿਰ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਨ ਜਿਸ ਵਿੱਚ ਘਰਾਂ, ਸਕੂਲਾਂ, ਕਾਲਜਾਂ, ਸਿਹਤ ਕੇਂਦਰਾਂ, ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ, ਤਲਾਬਾਂ ਅਤੇ ਹੋਰ ਜਨਤਕ ਥਾਵਾਂ ਦੀ ਸਫਾਈ ਰੱਖਣ। ਆਪਣੇ ਦੁਆਰਾ ਅਤੇ ਹੋਰ ਲੋਕਾਂ, ਜਿਹੜੇ ਕਿ ਅਜਿਹੀ ਵਿਵਸਥਾ ਕਰਨ ਵਿੱਚ ਅਸਮਰੱਥ ਹਨ, ਦੁਹਰਾ ਖੱਡਾ, ਪਾਖਾਨਿਆਂ ਦੇ ਨਿਰਮਾਣ ਦੁਆਰਾ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਨੂੰ ਖੁੱਲੇ ਵਿੱਚ ਪਾਖਾਨਾਂ ਜਾਣ ਤੋਂ ਮੁਕਤ ਕਰਨ ਸਬੰਧੀ ਪਾਖਾਨਿਆਂ ਦੀ ਵਰਤੋਂ ਕਰਕੇ ਹੱਥ ਧੋਣ ਅਤੇ ਹੋਰ ਦੂਸਰੇ ਸਵੱਛਤਾ ਵਿਵਹਾਰਾਂ ਨੂੰ ਅਪਣਾ ਕੇ ਵਰਤਾਓ ਵਿੱਚ ਤਬਦੀਲੀ ਲਿਆਉਣ, ਕਟੋਤੀ ਪੁਨਰ ਉਪਯੋਗ ਅਤੇ ਪੁਰਨ ਵਰਤੋਂ ਦੇ ਸਿਧਾਤਾਂ ਨੂੰ ਅਪਣਾਉਂਦੇ ਹੌਏ ਠੋਸ ਕੂੜਾ ਕਰਕਟ ਅਤੇ ਗੰਦੇ ਪਾਣੀ ਦੀ ਉੱਚਿਤ ਸੰਭਾਲ ਲਈ ਯਤਨ ਕਰਨ ਦਾ ਪ੍ਰਣ ਲਿਆ।
ਸ੍ਰੀਮਤੀ ਤਲਵਾੜ ਨੇ ਕਿਹਾ ਕਿ ਸਾਨੂੰ ਸਫਾਈ ਕਾਰਜ ਕਰਨ ਵੇਲੇ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਅਤੇ ਜੋ ਵੀ ਦਫਤਰ ਦੇ ਬਾਹਰ ਕੂੜਾ ਕਰਕਟ ਮਿਲਦਾ ਹੈ। ਉਸ ਨੂੰ ਚੁੱਕ ਕੇ ਕੂੜਾਦਾਨ ਵਿੱਚ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਵੱਛਤਾ ਹੀ ਸੇਵਾ ਮੁਹਿੰਮ ਦਾ ਮੰਤਵ ਬਰਾਬਰਤਾ ਵੀ ਹੈ। ਜਿਸ ਵਿੱਚ ਅਧਿਕਾਰੀ ਤੋਂ ਲੈ ਕੇ ਸਾਰੇ ਕਰਮਚਾਰੀਆਂ ਵੱਲੋਂ ਸਫ਼ਾਈ ਕਾਰਜ਼ਾਂ ਵਿੱਚ ਯੋਗਦਾਨ ਪਾਉਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਪ ਨੂੰ ਕੇਵਲ ਸਫਾਈ ਪੰਦਰਵਾੜੇ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਸਗੋਂ ਸਫਾਈ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਦੀ ਲੋੜ ਹੈ। ਇਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵਾਟਰ ਕੁਆਇਲਟੀ ਟੈਸਟਿੰਗ ਲੈਬ ਸਮੇਤ ਇਸ ਦੇ ਆਲੇ-ਦੁਆਲੇ ਦੇ ਸਫਾਈ ਕਾਰਜ਼ਾਂ ਨੂੰ ਅੰਜਾਮ ਦਿੱਤਾ ਗਿਆ। ਇਸ ਮੌਕੇ ਡਾਇਰੈਕਟਰ ਸੈਨੀਟੇਸ਼ਨ ਮੁਹੰਮਦ ਇਸਫਾਕ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…