ਉਦਯੋਗਪਤੀਆਂ ਦੇ ਵਿਰੋਧ ਤੋਂ ਬਾਅਦ ਚਨਾਲੋਂ ਫੋਕਲ ਪੁਆਇੰਟ ਵਿੱਚ ਖੋਲ੍ਹਿਆ ਠੇਕਾ ਹੋਇਆ ਬੰਦ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਅਪਰੈਲ:
ਕੁਰਾਲੀ ਨਗਰ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਚਨਾਲੋਂ ਦੇ ਉਦਯੋਗਿਕ ਫੋਕਲ ਪੁਆਇੰਟ ਵਿੱਚ ਨਵੇਂ ਖੋਲ੍ਹੇ ਗਏ ਠੇਕੇ ਦਾ ਸਨਅਤਕਾਰਾਂ ਨੇ ਸਖ਼ਤ ਵਿਰੋਧ ਕੀਤਾ। ਇਕੱਠੇ ਹੋਏ ਸਨਅਤਕਾਰਾਂ ਦੇ ਵਿਰੋਧ ਨੂੰ ਦੇਖਦਿਆਂ ਠੇਕੇਦਾਰ ਦੇ ਕਰਿੰਦੇ ਠੇਕਾ ਬੰਦ ਕਰਕੇ ਚਲੇ ਗਏ। ਚਨਾਲੋਂ ਦੇ ਉਦਯੋਗਿਕ ਫੋਕਲ ਪੁਆਇੰਟ ਦੀ ਇੱਕ ਫੈਕਟਰੀ ਦੀ ਜਗ੍ਹਾ ਵਿੱਚ ਖੋਲ੍ਹੇ ਠੇਕੇ ਅੱਗੇ ਰੋਸ ਪ੍ਰਗਟ ਕਰਦਿਆਂ ਚਨਾਲੋਂ-ਬੰਨ੍ਹਮਾਜਰਾ ਇੰਡਸਟਰੀਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਪਾਬਲਾ, ਜਨਰਲ ਸਕੱਤਰ ਹਰਚਰਨ ਸਿੰਘ, ਬੱਲਪ੍ਰੀਤ ਸਿੰਘ, ਹਰਜੀਤ ਸਿੰਘ, ਬਲਵੰਤ ਸਿੰਘ, ਸੰਦੀਪ ਸਕਸੈਨਾ, ਪਰਮਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਫੋਕਲ ਪੁਆਇੰਟ ਵਿੱਚ ਕੋਈ ਵੀ ਕਮਰਸ਼ੀਅਲ ਸਾਈਟ ਨਹੀਂ ਹੈ ਸਗੋਂ ਸਾਰਾ ਹੀ ਉਦਯੋਗਿਕ ਖੇਤਰ ਹੈ। ਉਨ੍ਹਾਂ ਕਿਹਾ ਕਿ ਇਸ ਉਦਯੋਗਿਕ ਖੇਤਰ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਿਆ ਜਾਣਾ ਬਿਲਕੁਲ ਗਲਤ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਥਾਂ ਖੋਲ੍ਹਿਆ ਠੇਕਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ।
ਫੋਕਲ ਪੁਆਇੰਟ ਵਿੱਚ ਖੋਲ੍ਹੇ ਜਾ ਰਹੇ ਇਸ ਠੇੇਕੇ ਦਾ ਵਿਰੋਧ ਕਰਦਿਆਂ ਐਸੋਸੀਏਸ਼ਨ ਵਲੋਂ ਇਸ ਸਬੰਧੀ ਤੁਰੰਤ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਹਾਲਾਤ ਨੂੰ ਦੇਖਦਿਆਂ ਹੀ ਐਸੋਸੀਏਸ਼ਨ ਨੇ ਇਸ ਸਬੰਧੀ ਪੁਲੀਸ ਨੂੰ ਸੂÎਚਿਤ ਕਰ ਦਿੱਤਾ ਅਤੇ ਪੁਲੀਸ ਨੇ ਮੌਕੇ ‘ਤੇ ਪੁੱਜ ਕੇ ਸਥਿਤੀ ਨੂੰ ਬਿਗੜਨ ਤੋਂ ਸੰਭਾਲਿਆ। ਇਸੇ ਦੌਰਾਨ ਮੌਕੇ ਉਤੇ ਪੁੱਜੇ ਠੇਕੇਦਾਰ ਨੂੰ ਐਸੋਸੀਏਸ਼ਨ ਦੇ ਆਗੂਆਂ ਨੇ ਸਥਿਤੀ ਸਬੰਧਂੀ ਜਾਣੂ ਕਰਵਾਇਆ ਜਿਸ ਨੂੰ ਦੇਖਦਿਆਂ ਠੇਕੇਦਾਰ ਨੇ ਤੁਰੰਤ ਠੇਕਾ ਬੰਦ ਕਰਨ ਦਾ ਵਾਅਦਾ ਕੀਤਾ ਅਤੇ ਠੇਕੇ ਦਾ ਸਾਰਾ ਸਮਾਨ ਕੁਝ ਸਮੇਂ ਬਾਅਦ ਹੀ ਚੁੱਕ ਲਿਆ। ਇਸੇ ਦੌਰਾਨ ਗੁਰਮੇਲ ਸਿੰਘ ਪਾਬਲਾ ਅਤੇ ਹੋਰਨਾਂ ਨੇ ਦੱਸਿਆ ਕਿ ਫੋਕਲ ਪੁਆਇੰਟ ਵਿੱਚ ਦਿਨ ਰਾਤ ਫੈਕਟਰੀਆਂ ਦਾ ਕੰਮ ਚੱਲਦਾ ਹੈ। ਪਰ ਇੱਥੇ ਠੇਕਾ ਖੁਲ੍ਹਣ ਕਾਰਨ ਫੈਕਟਰੀਆਂ ਦੇ ਕਾਮਿਆਂ ਨਾਲ ਹਾਦਸੇ ਵਾਪਰਨ ਦਾ ਖਦਸ਼ਾ ਬਣ ਜਾਣਾ ਸੁਭਾਵਿਕ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਠੇਕਾ ਸਰਕਾਰੀ ਨੇਮਾਂ ਦੇ ਉਲਟ ਸੀ ਜਿਸ ਕਾਰਨ ਉਨ੍ਹਾਂ ਨੂੰ ਵਿਰੋਧ ਕਰਨਾ ਪਿਆ। ਇਸੇ ਦੌਰਾਨ ਉਨ੍ਹਾਂ ਠੇਕਾ ਚੁੱਕੇ ਜਾਣ ਤੋਂ ਰਾਹਤ ਮਹਿਸੂਸ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …