ਮੌਸਮ ਦੀ ਖਰਾਬੀ: ਫਲਾਈਟਾਂ ਬੰਦ ਹੋਣ ਕਾਰਨ ਵਿਦੇਸ਼ ਆਉਣ ਤੇ ਜਾਣ ਵਾਲੇ ਐਨਆਰਆਈ ਪ੍ਰੇਸ਼ਾਨ

ਵੱਖ-ਵੱਖ ਵਿਦੇਸ਼ੀ ਮੁਲਕਾਂ ਨੂੰ ਜਾਣ ਵਾਲੀਆਂ ਫਲਾਈਟਾਂ ਰੱਦ ਹੋਣ ਕਾਰਨ ਨਵੀ ਦਿੱਲੀ ਵਿੱਚ ਬੈਠੇ ਹਨ ਐਨਆਰਆਈ

ਜਗਮੋਹਨ ਸਿੰਘ ਲੱਕੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਬੀਤੇ ਤਿੰਨ ਦਿਨਾਂ ਤੋਂ ਖਰਾਬ ਹੋਏ ਮੌਸਮ ਨੇ ਜਿਥੇ ਠੰਡ ਵਧਾ ਦਿੱਤੀ ਹੈ, ਉੱਥੇ ਹੀ ਵਿਦੇਸ਼ ਜਾਣ ਅਤੇ ਆਉਣ ਵਾਲੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿੱਚ ਵੀ ਵਾਧਾ ਕਰ ਦਿੱਤਾ ਹੈ। ਬੀਤੇ ਦੋ ਦਿਨਾਂ ਦੌਰਾਨ ਖਰਾਬ ਮੌਸਮ ਕਾਰਨ ਜਿੱਥੇ ਵੱਖ ਵੱਖ ਮੁਲਕਾਂ ਤੋਂ ਆਉਣ ਵਾਲੀਆਂ ਫਲਾਈਟਾਂ ਕੈਂਸਲ ਹੋ ਗਈਆਂ, ਜਿਸ ਕਾਰਨ ਉਹਨਾਂ ਫਲਾਈਟਾਂ ਵਿੱਚ ਸਫਰ ਕਰ ਰਹੇ ਲੋਕ ਆਪਣੀ ਮੰਜਿਲ ਦੇ ਅਧਵਾਟੇ ਹੀ ਕਿਸੇ ਹੋਰ ਮੁਲਕ ਵਿੱਚ ਬੈਠੇ ਮੌਸਮ ਸਾਫ ਹੋਣ ਨੂੰ ਉਡੀਕ ਰਹੇ ਹਨ ਉੱਥੇ ਹੀ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋੱ ਵੀ ਕੈਨੇਡਾ ਅਤੇ ਹੋਰ ਮੁਲਕਾਂ ਨੂੰ ਜਾਣ ਵਾਲੀਆਂ ਫਲਾਈਟਾਂ ਖਰਾਬ ਮੌਸਮ ਕਾਰਨ ਕੈਂਸਲ ਹੋਣ ਕਾਰਨ ਕੈਨੇਡਾ ਅਤੇ ਹੋਰ ਮੁਲਕਾਂ ਵਿੱਚ ਜਾਣ ਵਾਲੇ ਐਨ ਆਰ ਆਈ ਲੋਕ ਦਿੱਲੀ ਦੇ ਹਵਾਈ ਅੱਡੇ ਉੱਪਰ ਹੀ ਫਸੇ ਬੈਠੇ ਹਨ। ਜਿਹਨਾਂ ਨੂੰ ਜਹਾਜ ਕੰਪਨੀਆਂ ਵੱਲੋਂ ਵੱਖ ਵੱਖ ਹੋਟਲਾਂ ਵਿੱਚ ਠਹਿਰਾਇਆ ਗਿਆ ਹੈ।
ਭਾਵੇਂ ਕਿ ਇਹਨਾਂ ਹੋਟਲਾਂ ਵਿੱਚ ਇਹਨਾਂ ਐਨ ਆਰ ਆਈ ਲੋਕਾਂ ਨੂੰ ਸਾਰੀਆਂ ਸਹੁੂਲਤਾਂ ਮਿਲ ਰਹੀਆਂ ਹਨ ਪਰ ਫਿਰ ਵੀ ਆਪਣੀਆਂ ਫਲਾਈਟਾਂ ਕੈਂਸਲ ਹੋਣ ਕਾਰਨ ਉਹਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਲਾਈਟਾਂ ਕੈਂਸਲ ਹੋਣ ਕਾਰਨ ਉਹ ਵਾਪਸ ਵਿਦੇਸ਼ ਉਡਾਰੀ ਵੀ ਨਹੀਂ ਮਾਰ ਸਕੇ ਅਤੇ ਮੁੜ ਕੇ ਆਪਣੇ ਪਿੰਡਾਂ ਨੂੰ ਵੀ ਨਹੀਂ ਜਾ ਸਕਦੇ। ਕਈ ਐਨਆਰਆਈ ਤਾਂ ਅੱਜ ਦਿਲੀ ਘੁੰਮਦੇ ਵੇਖੇ ਗਏ ਤਾਂ ਕਿ ਸਮਾਂ ਬਤੀਤ ਕਰ ਸਕਣ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਹਨਾਂ ਐਨਆਰਆਈ ਲੋਕਾਂ ਨੇ ਕਿਹਾ ਕਿ ਉਹ ਹੋਟਲ ਵਿੱਚ ਵੀ ਕਿੰਨਾ ਕੁ ਸਮਾਂ ਬੈਠੇ ਰਹਿਣ ਇਸ ਲਈ ਅੱਜ ਉਹ ਦਿਲੀ ਘੁੰਮ ਫਿਰ ਕੇ ਸਮਾਂ ਬਤੀਤ ਕਰ ਰਹੇ ਹਨ। ਉਹਨਾਂ ਨੂੰ ਆਸ ਹੈ ਕਿ ਅੱਜ ਰਾਤ ਤਕ ਮੌਸਮ ਸਾਫ ਹੋ ਜਾਵੇਗਾ ਅਤੇ ਉਹ ਵਿਦੇਸ਼ ਉਡਾਰੀ ਮਾਰ ਸਕਣਗੇ। ਇਹਨਾਂ ਐਨਆਰਆਈ ਲੋਕਾਂ ਵਿਚੋੱ ਵੱਡੀ ਗਿਣਤੀ ਉਹ ਲੋਕ ਹਨ ਜੋ ਕਿ ਭਾਰਤ ਵਿਚੋੱ ਹੀ ਵੱਖ ਵੱਖ ਮੁਲਕਾਂ ਵਿੱਚ ਜਾ ਕੇ ਉਥੋਂ ਦੇ ਸਿਟੀਜ਼ਨ ਬਣੇ ਹੋਏ ਹਨ, ਉਹਨਾਂ ਨੇ ਉੱਥੇ ਆਪਣੇ ਕੰਮ ਧੰਦੇ ਉਪਰ ਵੀ ਸਮੇੱ ਸਿਰ ਪਹੁੰਚਣਾ ਹੁੰਦਾ ਹੈ ਪਰ ਫਲਾਈਟਾਂ ਹੀ ਕੱੈਸਲ ਹੋ ਜਾਣ ਕਾਰਨ ਉਹ ਆਪਣੀ ਯਾਤਰਾ ਹੀ ਅਜੇ ਸ਼ੁਰੂ ਨਹੀਂ ਕਰ ਸਕੇ।
ਅਸਲ ਵਿੱਚ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਜਿਹੜੀਆਂ ਫਲਾਈਟਾਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉਪਰ ਆਉਂਦੀਆਂ ਹਨ, ਉਹ ਹੀ ਫਲਾਈਟਾਂ ਕੁਝ ਸਮੇਂ ਬਾਅਦ ਯਾਤਰੀਆਂ ਨੂੰ ਲੈ ਕੇ ਵਾਪਸ ਆਪਣੇ ਮੁਲਕਾਂ ਲਈ ਉਡਾਰੀ ਮਾਰ ਜਾਂਦੀਆਂ ਹਨ। ਪਰ ਵੱਖ ਵੱਖ ਮੁਲਕਾਂ ਵਿੱਚ ਮੌਸਮ ਖਰਾਬ ਹੋਣ ਕਾਰਨ ਵੱਡੀ ਗਿਣਤੀ ਫਲਾਈਟਾਂ ਨਵੀੱ ਦਿਲੀ ਪਹੁੰਚਣ ਦੀ ਥਾਂ ਅੱਧ ਵਿਚਾਲੇ ਜਿਹੇ ਹੀ ਕਿਸੇ ਨਾ ਕਿਸੇ ਦੇਸ਼ ਵਿੱਚ ਲੈਂਡ ਕੀਤੀਆਂ ਹੋਈਆਂ ਹਨ ਅਤੇ ਮੌਸਮ ਸਾਫ ਹੋਣ ਨੂੰ ਉਡੀਕਿਆ ਜਾ ਰਿਹਾ ਹੈ ਤਾਂ ਕਿ ਸਾਫ ਮੌਸਮ ਹੁੰਦੇ ਹੀ ਆਪਣੀ ਮੰਜਿਲ ਲਈ ਉਡਾਰੀ ਮਾਰੀ ਜਾ ਸਕੇ। ਹਾਲਾਂਕਿ ਦੋ ਦਿਨ ਦੀ ਬਰਸਾਤ ਤੋਂ ਬਾਅਦ ਅੱਜ ਮੌਸਮ ਵਿੱਚ ਕੁੱਝ ਸੁਧਾਰ ਆਇਆ ਹੈ ਅਤੇ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਉੜਾਨਾਂ ਆਰੰਭ ਹੋਣ ਨਾਲ ਯਾਤਰੀਆਂ ਨੂੰ ਵੀ ਕੁੱਝ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…