ਪੁਰਾਣਾ ਅੰਤਰਰਾਜ਼ੀ ਬੱਸ ਅੱਡੇ ਨੂੰ ਬੰਦ ਕਰਨ ਕਾਰਨ ਸ਼ਹਿਰ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਵਧੀਆਂ

ਹਰ 15 ਮਿੰਟਾਂ ਬਾਅਦ ਨਵੇਂ ਅੱਡੇ ਲਈ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ: ਕੁਲਜੀਤ ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਮੁਹਾਲੀ ਵਿੱਚ ਕਰੀਬ ਪਿਛਲੇ ਤਿੰਨ ਦਹਾਕਿਆਂ ਤੋਂ ਚਲ ਰਹੇ ਬੱਸ ਅੱਡੇ ਨੂੰ ਸਰਕਾਰ ਦੀਆਂ ਹਦਾਇਤਾਂ ਉਪੰਰਤ ਅਚਾਨਕ ਬੰਦ ਕਰਨ ਦੀ ਗਮਾਡਾ ਦੀ ਕਾਰਵਾਈ ਕਾਰਨ ਜਿੱਥੇ ਆਮ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ਉੱਥੇ ਆਮ ਲੋਕਾਂ ਵਿੱਚ ਸਰਕਾਰ ਦੀ ਇਸ ਕਾਰਵਾਈ ਪ੍ਰਤੀ ਰੋਸ ਵੀ ਵੱਧਣਾ ਸ਼ੁਰੂ ਹੋ ਗਿਆ ਹੈ। ਫੇਜ਼-8 ਵਿਚਲੇ ਇਸ ਪੁਰਾਣੇ ਬਸ ਅੱਡੇ ਤੋੱ ਸ਼ਹਿਰ ਦੇ ਬਾਹਰਵਾਰ ਫੇਜ਼-6 ਵਿੱਚ ਬਣਾਏ ਗਏ ਨਵੇਂ ਬੱਸ ਅੱਡੇ ਤੱਕ ਪਹੁੰਚਣ ਦਾ ਕੋਈ ਲੋੜੀਂਦਾ ਪ੍ਰਬੰਧ ਨਾ ਹੋਣ ਕਾਰਨ ਜਾਂ ਤਾਂ ਲੋਕ ਆਟੋ ਚਾਲਕਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਅਤੇ ਜਾਂ ਫਿਰ ਉਹ ਫੇਜ਼-6 ਵਾਲੇ ਬੱਸ ਅੱਡੇ ਤੱਕ ਜਾਣ ਦੀ ਥਾਂ ਚੰਡੀਗੜ੍ਹ ਦੇ ਸੈਕਟਰ-43 ਵਿਚਲੇ ਬੱਸ ਅੱਡੇ ਤੇ ਜਾਣ ਨੂੰ ਤਰਜੀਹ ਦੇ ਰਹੇ ਹਨ।
ਗਮਾਡਾ ਵੱਲੋਂ ਭਾਵੇਂ ਬੱਸ ਅੱਡੇ ਦੀ ਥਾਂ ਦੇ ਪਲੇਟਫਾਰਮ ਅਤੇ ਬੱਸਾਂ ਦੇ ਖੜ੍ਹਣ ਵਾਲੀ ਪਾਰਕਿੰਗ ਨੂੰ ਜੇਸੀਬੀ ਮਸ਼ੀਨ ਚਲਾ ਕੇ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ ਹੈ ਪਰੰਤੂ ਇਸਦੇ ਬਾਵਜੂਦ ਪਾਈਵੇਟ ਬੱਸਾਂ ਵਾਲੇ ਇਸ ਬੱਸ ਅੱਡੇ ਦੇ ਬਾਹਰਵਾਰ ਬੱਸਾਂ ਖੜ੍ਹੀਆਂ ਕਰਕੇ ਉੱਥੋੱ ਸਵਾਰੀਆਂ ਢੋ ਰਹੇ ਹਨ। ਹਾਲਾਂਕਿ ਇਸ ਅੱਧੀ ਅਧੂਰੀ ਬੱਸ ਸਰਵਿਸ ਦਾ ਸ਼ਹਿਰ ਵਾਸੀਆਂ ਨੂੰ ਪੂਰਾ ਫਾਇਦਾ ਨਹੀਂ ਹੋ ਰਿਹਾ ਉਲਟਾ ਉਹਨਾਂ ਵਿੱਚ ਇਹ ਭੁਲੇਖਾ ਬਣਦਾ ਹੈ ਕਿ ਉਹ ਬੱਸ ਲੈਣ ਲਈ ਫੇਜ਼-8 ਦੇ ਪੁਰਾਣੇ ਬੱਸ ਅੱਡੇ ਜਾਣ ਜਾਂ ਫਿਰ ਨਵੇੱ ਬੱਸ ਅੱਡੇ ਵਿੱਚ ਜਾਣ।
ਫੇਜ਼-8 ਦੇ ਇਸ ਪੁਰਾਣੇ ਬੱਸ ਅੱਡੇ ਤੋੱ ਜਿੱਥੇ ਵੱਖ-ਵੱਖ ਸ਼ਹਿਰਾਂ ਲਈ ਬੱਸਾਂ ਚਲਦੀਆਂ ਸਨ ਉਥੇ ਇਸ ਥਾਂ ਤੋਂ ਪੀਆਰਟੀਸੀ ਵੱਲੋਂ ਪਟਿਆਲਾ ਲਈ ਬੱਸ ਸਰਵਿਸ ਚਲਾਈ ਜਾ ਰਹੀ ਸੀ। ਇਹ ਬੱਸਾਂ ਹੁਣੇ ਵੀ ਇੱਥੋਂ ਹੀ ਚਲ ਰਹੀਆਂ ਹਨ ਪਰੰਤੂ ਗਮਾਡਾ ਵੱਲੋਂ ਬੱਸ ਅੱਡਾ ਤੋੜ ਦਿੱਤੇ ਜਾਣ ਕਾਰਨ ਇਹ ਬੱਸਾਂ ਹੁਣ ਬੱਸ ਸਟੈਂਡ ਦੇ ਅੱਗੇ ਬਣੀ ਸੜਕ ਜਾਂ ਆਸ ਪਾਸ ਦੀ ਖਾਲੀ ਥਾਂ ਤੇ ਖੜ੍ਹੀਆਂ ਰਹਿੰਦੀਆਂ ਹਨ ਅਤੇ ਉੱਥੋਂ ਹੀ ਸਵਾਰੀਆਂ ਚੁੱਕ ਲੈਂਦੀਆਂ ਹਨ। ਇਸ ਸੰਬੰਧੀ ਗੱਲ ਕਰਨ ਤੇ ਇਨ੍ਹਾਂ ਬੱਸਾਂ ਦੇ ਡਰਾਈਵਰ ਕੰਡਕਟਰ ਕਹਿੰਦੇ ਹਨ ਕਿ ਉਹਨਾਂ ਨੂੰ ਨਵੇਂ ਬੱਸ ਅੱਡੇ ਤੋਂ ਸਵਾਰੀਆਂ ਨਹੀਂ ਮਿਲਦੀਆਂ ਅਤੇ ਇਸ ਅੱਡੇ ਤੋਂ ਹੀ ਸਵਾਰੀਆਂ ਮਿਲਦੀਆਂ ਹੋਣ ਕਾਰਨ ਉਹ ਫੇਜ਼-8 ਤੋਂ ਹੀ ਸਵਾਰੀਆਂ ਚੁੱਕ ਰਹੇ ਹਨ।
ਮਿਉਂਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਕਹਿੰਦੇ ਹਨ ਕਿ ਗਮਾਡਾ ਵਲੋੱ ਬਿਨਾ ਕਿਸੇ ਤਿਆਰੀ ਦੇ ਅਤੇ ਲੋਕਾਂ ਲਈ ਬਦਲਵਾਂ ਪ੍ਰਬੰਧ ਕੀਤੇ ਬਿਨਾ ਇਸ ਬਸ ਅੱਡੇ ਦੀ ਢਾਹ ਢੁਹਾਈ ਦੀ ਕਾਰਵਾਈ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਲਗਭਗ ਸਾਰੇ ਦਫਤਰ ਜਿਹਨਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ, ਗਮਾਡਾ ਦਾ ਮੁੱਖ ਦਫਤਰ, ਫੋਰਟਿਸ ਹਸਪਤਾਲ, ਵਨ ਵਿਭਾਗ, ਪੇੱਡੂ ਵਿਕਾਸ ਵਿਭਾਗ, ਸਿਖਿਆ ਵਿਭਾਗ ਅਤੇ ਹੋਰ ਕਈ ਅਹਿਮ ਦਫਤਰ ਇਸ ਖੇਤਰ ਵਿੱਚ ਹੀ ਬਣੇ ਹੋਏ ਹਨ ਜਿਹਨਾਂ ਵਿੱਚ ਰੋਜਾਨਾ ਹਜਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਕੰਮਾਂ ਲਈ ਆਉੱਦੇ ਹਨ। ਬਾਹਰੋੱ ਆਉਣ ਵਾਲੀਆਂ ਬੱਸਾਂ ਫੇਜ਼-6 ਦੇ ਬੱਸ ਅੱਡੇ ਤੇ ਇਹ ਸਵਾਰੀਆਂ ਉਤਾਰ ਦਿੰਦੀਆਂ ਹਨ ਅਤੇ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਫੇਜ਼-8 ਤੱਕ ਪਹੁੰਚਣ ਵਾਸਤੇ ਆਟੋ ਚਾਲਕਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹਾ ਹੀ ਵਾਪਸ ਮੁੜਣ ਵੇਲੇ ਵੀ ਹੁੰਦਾ ਹੈ। ਆਟੋ ਵਾਲੇ ਇੱਕ ਪਾਸੇ ਦੇ 50 ਰੁਪਏ (ਸਵਾਰੀ) ਤੋੱ ਘੱਟ ਨਹੀਂ ਲੈਂਦੇ, ਜਿਸ ਕਰਕੇ ਲੋਕਾਂ ਦਾ ਪੈਸਾ ਅਤੇ ਸਮਾਂ ਦੋਵੇਂ ਬਰਬਾਦ ਹੁੰਦੇ ਹਨ। ਉਹਨਾਂ ਕਿਹਾ ਕਿ ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਚਾਲੂ ਹੋਣਾ ਅਜੇ ਦੂਰ ਦੀ ਗਲ ਹੈ ਅਤੇ ਪ੍ਰਸਾਸਨ ਨੂੰ ਚਾਹੀਦਾ ਹੈ ਕਿ ਪੁਰਾਣੇ ਬੱਸ ਅੱਡੇ ਤੋਂ ਹਰ 15 ਮਿੰਟ ਬਾਅਦ ਫੇਜ਼-6 ਦੇ ਨਵੇਂ ਬੱਸ ਅੱਡੇ ਲਈ ਬੱਸ ਸਰਵਿਸ ਸ਼ੁਰੂ ਚਾਲੂ ਕਰੇ ਤਾਂ ਜੋ ਲੋਕਾਂ ਨੂੰ ਇਸ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …