Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਵੱਲੋਂ ਵਾਇਰਲ ਵੈਕਸੀਨ ਉਤਪਾਦਨ ਯੂਨਿਟ ਸਥਾਪਤ ਦੀ ਪ੍ਰਵਾਨਗੀ ਪਸ਼ੂ ਧਨ ਨੂੰ ਸਵਾਈਨ ਫਲੂ ਤੇ ਹੋਰ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਵਿੱਚ ਮਿਲੇਗੀ ਮਦਦ ਵਿਭਾਗ ਨੂੰ ਸੂਬੇ ਵਿੱਚ ਕੌਮਾਂਤਰੀ ਤੇ ਹੋਰ ਸਰਹੱਦਾਂ ਨਾਲ ਬਿਮਾਰੀ ਮੁਕਤ ਜ਼ੋਨ ਕਾਇਮ ਕਰਨ ਲਈ ਯੋਜਨਾ ਤਿਆਰ ਕਰਨ ਲਈ ਕਿਹਾ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਜੂਨ: ਕੈਪਟਨ ਅਮਰਿੰਦਰ ਸਿੰਘ ਨੇ ਪਸ਼ੂਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਦੇ ਵਾਸਤੇ ਵਾਇਰਲ ਵੈਕਸੀਨ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਅੱਜ ਮੁੱਖ ਮੰਤਰੀ ਨੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਨਾਲ ਇੱਕ ਮੀਟਿੰਗ ਦੌਰਾਨ ਲਿਆ। ਮੀਟਿੰਗ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਇਕਾਈ ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ (ਐਫ.ਐਮ.ਡੀ.), ਸਵਾਈਨ ਫਲੂ ਅਤੇ ਬੱਕਰੀਆਂ ਵਿੱਚ ਆਮ ਪਾਈ ਜਾਣ ਵਾਲੀ ਬਿਮਾਰੀ ਪੀ.ਪੀ.ਆਰ. ਬਿਮਾਰੀ ਤੋਂ ਬਚਾਉਣ ਲਈ ਮਦਦ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਨੇ ਕੁਝ ਵਿਸ਼ੇਸ਼ ਇਲਾਕਿਆਂ ਵਿੱਚ ਬਿਮਾਰੀ ਮੁਕਤ ਜ਼ੋਨ ਸਥਾਪਤ ਕਰਨ ਲਈ ਇੱਕ ਵਿਸਤਰਤ ਯੋਜਨਾ ’ਤੇ ਕੰਮ ਕਰਨ ਲਈ ਵੀ ਵਿਭਾਗ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅੰਤਰ-ਰਾਸ਼ਟਰੀ ਸਰਹੱਦ ਨਾਲ ਲਗਦੇ ਖੇਤਰਾਂ ਅਤੇ ਬਿਆਸ ਅਤੇ ਸਤਲੁਜ ਨਦੀਆਂ ਵਿਚਲੇ ਇਲਾਕਿਆਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਤਾਂ ਜੋ ਭਾਰਤ ਅਤੇ ਗੁਆਂਢੀ ਦੇਸ਼ਾਂ ਵਿੱਚ ਵਪਾਰ ਨੂੰ ਹੁਲਾਰਾ ਦਿੱਤਾ ਜਾ ਸਕੇ। ਮੁੱਖ ਮੰਤਰੀ ਨੇ ਪਸ਼ੂਆਂ ਦੀਆਂ ਨਸਲਾਂ ਬਾਰੇ ਨਵੇਂ ਅਮਲ ਲਾਗੂ ਕਰਨ, ਪਸ਼ੂਆਂ ਦੀਆਂ ਬਿਮਾਰੀਆਂ ਨੂੰ ਖਤਮ ਕਰਨ ਅਤੇ ਦੁੱਧ ਅਤੇ ਦੁੱਧ ਉੱਤਪਾਦਨ ਦੇ ਨਾਲ-ਨਾਲ ਮੀਟ ਅਤੇ ਮੀਟ ਉੱਤਪਾਦਨ ਦੇ ਵੀ ਵਿਗਿਆਨਕ ਉੱਤਪਾਦਨ ਦੇ ਵਾਸਤੇ ਵਿਆਪਕ ਕਾਰਜ ਯੋਜਨਾ ਤਿਆਰ ਕਰਨ ਲਈ ਵੀ ਵਿਭਾਗ ਨੂੰ ਆਖਿਆ। ਇਸ ਤੋਂ ਪਹਿਲਾਂ ਪਸ਼ੂ ਪਾਲਣ ਦੇ ਸਲਾਹਕਾਰ ਡਾ. ਵੀ. ਕੇ ਉੱਪਲ ਨੇ ਮੂੰਹ-ਖੁਰ ਦੀ ਬਿਮਾਰੀ ਦੀ ਵੈਕਸੀਨ ਬਾਰੇ ਮੁੱਖ ਮੰਤਰੀ ਨੂੰ ਦੱਸਿਆ ਜੋ ਕਿ ਐਨ.ਐਸ.ਪੀ. ਐਂਟੀਜਨ ਮੁਕਤ ਹੈ। ਇਸ ਦੇ ਨਾਲ ਪੰਜਾਬ ਮੂੰਹ-ਖੁਰ ਦੀ ਬਿਮਾਰੀ ਤੋਂ ਮੁਕਤ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਇਸ ਦੇ ਨਾਲ ਸੂਬੇ ਦੇ ਪਸ਼ੂ ਪਾਲਕਾਂ ਨੂੰ ਆਪਣੇ ਉੱਚ ਨਸਲਾਂ ਵਾਲੇ ਪਸ਼ੂ ਮੱਧ ਪੂਰਵ ਨੂੰ ਬਰਾਮਦ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਪਸ਼ੂ ਪਾਲਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਰ ਪਾਲਣ, ਬਕਰੀ ਪਾਲਣ ਅਤੇ ਮੱਛੀ ਪਾਲਣ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਵੱਡੀ ਪੱਧਰ ’ਤੇ ਮੁਹਿੰਮ ਸ਼ੁਰੂ ਕਰਨ ਲਈ ਪਸ਼ੂ ਪਾਲਣ ਵਿਭਾਗ ਨੂੰ ਆਖਿਆ ਤਾਂ ਜੋ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਇਨ੍ਹਾਂ ਖੇਤੀ ਸਹਾਇਕ ਧੰਦਿਆਂ ਨੂੰ ਅਪਣਾਉਣ। ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦਾ ਲਈ ਖੇਤੀ ਵਿਭਿੰਨਤਾ ਅਤੇ ਖੇਤੀ ਉਤਪਾਦਨ ਤੋਂ ਹੋਰ ਵਸਤਾਂ ਬਣਾਉਣ ’ਤੇ ਜੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਤਪਾਦਨ ਤੋਂ ਅੱਗੇ ਖੜਨ ਲਈ ਪ੍ਰੇਰਿਤ ਕਰਨ ਦੀ ਵੀ ਲੋੜ ਹੈ ਤਾਂ ਜੋ ਉਹ ਦੁੱਧ ਅਤੇ ਦੁੱਧ ਉਤਪਾਦਨ, ਮੱਛੀ ਅਤੇ ਮੀਟ ਉਤਪਾਦਨ ਦੀ ਸਿੱਧੇ ਤੌਰ ’ਤੇ ਮੰਡੀਕਰਨ ਨਾਲ ਜੋੜਨ। ਪੁਨਰ ਪ੍ਰਸਤੁਤੀਕਰਨ ਦੀ ਪ੍ਰਕਿਰਿਆ ਵਾਸਤੇ ਤਕਨਾਲੋਜੀ ’ਤੇ ਜ਼ੋਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਨੂੰ ਆਖਿਆ ਕਿ ਉੱਚ ਦਰਜੇ ਦੀ ਆਈ.ਵੀ.ਐਫ. ਅਪਨਾਉਣ ਦੇ ਮੌਕੇ ਤਲਾਸ਼ੇ ਜਾਣ। ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਨੂੰ ਆਦੇਸ਼ ਦਿੱਤੇ ਕਿ ਪਸ਼ੂਧਨ ਸੈਕਟਰ ਵਿੱਚ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਲੋੜੀਂਦੀ ਵਿੱਤੀ ਸਹਾਇਤ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਨੇ ਜਾਂਚ ਲੈਬਾਰਟਰੀਆਂ ਨੂੰ ਵੀ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਵੈਟਰਨਰੀ ਫਾਰਮਾਸਿਸਟਾਂ ਨੂੰ ਮੁਢਲੇ ਪੜਾਅ ’ਤੇ ਹੀ ਪਸ਼ੂ ਦੀ ਬਿਮਾਰੀ ਦੀ ਸ਼ਨਾਖ਼ਤ ਕਰਨ ਦੇ ਯੋਗ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ (ਪਸ਼ੂ ਪਾਲਣ) ਨੂੰ ਸੂਬੇ ਵਿੱਚ ਡੇਅਰੀ ਫਾਰਮਿੰਗ ਦੇ ਮੌਜੂਦਾ 9 ਸਿਖਲਾਈ ਤੇ ਪਾਸਾਰ ਕੇਂਦਰਾਂ ਨੂੰ ਮਜ਼ਬੂਤ ਕਰਨ ਲਈ ਆਖਿਆ ਤਾਂ ਕਿ ਨੌਜਵਾਨ ਸਿਖਲਾਈ ਹਾਸਲ ਕਰਕੇ ਡੇਅਰੀ ਦੇ ਕਿੱਤੇ ਨੂੰ ਪੂਰੀ ਤਰ੍ਹਾਂ ਅਪਣਾ ਸਕਣ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਪਸ਼ੂ ਪਾਲਣ) ਮਨਦੀਪ ਸਿੰਘ ਸੰਧੂ, ਸਲਾਹਕਾਰ (ਪਸ਼ੂ ਪਾਲਣ) ਬੀ.ਕੇ.ਉੱਪਲ, ਡਾਇਰੈਕਟਰ (ਪਸ਼ੂ ਪਾਲਣ) ਐਚ.ਐਸ. ਸੰਧਾ, ਡਾਇਰੈਕਟਰ ਡੇਅਰੀ ਵਿਕਾਸ ਇੰਦਰਜੀਤ ਸਿੰਘ ਅਥੇ ਡਾਇਰੈਕਟਰ ਮੱਛੀ ਪਾਲਣ ਮਦਨ ਮੋਹਨ ਸਿੰਘ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ