ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਸੀਜੀਸੀ ਝੰਜੇੜੀ ਨੂੰ ਬੈੱਸਟ ਪਲੇਸਮੈਂਟ ਕਾਲਜ ਦੇ ਵਕਾਰੀ ਐਵਾਰਡ ਨਾਲ ਨਿਵਾਜਿਆ

ਚਾਰ ਸਾਲ ਪਹਿਲਾਂ ਸਥਾਪਿਤ ਝੰਜੇੜੀ ਕਾਲਜ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਪਲੇਸਮੈਂਟ ਕਰਵਾਉਣ ’ਚ ਮੋਹਰੀ ਅਦਾਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਆਕਰਸ਼ਕ ਸੈਲਰੀ ਪੈਕੇਜ ਤੇ ਬਿਹਤਰੀਨ ਪਲੇਸਮੈਂਟ ਕਰਾਉਣ ਲਈ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕਾਲਜ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈੱਸਟ ਪਲੇਸਮੈਂਟ ਕੈਂਪਸ ਐਵਾਰਡ ਨਾਲ ਨਿਵਾਜਿਆ ਹੈ। ਇਸ ਉਪਲਬਧੀ ਨਾਲ ਝੰਜੇੜੀ ਕਾਲਜ ਸੂਬੇ ਵਿੱਚ ਡਿਗਰੀ ਹਾਸਲ ਕਰਨ ਤੋਂ ਪਹਿਲਾਂ ਹੀ ਨੌਕਰੀ ਦੇ ਆਫ਼ਰ ਲੈਟਰ ਦਿਵਾਉਣ ਵਾਲਾ ਮੋਹਰੀ ਕਾਲਜ ਬਣ ਚੁੱਕਾ ਹੈ। ਇੰਡੀਆ ਨਿਊਜ਼ ਵੱਲੋਂ ਕਰਾਏ ਗਏ ਕੌਮੀ ਪੱਧਰ ਦੇ ਇਕ ਸਮਾਗਮ ਵਿੱਚ ਇਹ ਐਵਾਰਡ ਸੀਜੀਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ ਇਹ ਐਵਾਰਡ ਲਈ ਸੀ ਜੀ ਸੀ ਝੰਜੇੜੀ ਵੱਲੋਂ ਬਿਹਤਰੀਨ ਪਲੇਸਮੈਂਟ ਕਰਾਉਣ ਲਈ ਦਿਤਾ ਗਿਆ ਹੈ। ਸਿਰਫ਼ ਚਾਰ ਸਾਲ ਪਹਿਲਾ ਸਥਾਪਿਤ ਹੋਏ ਸੀ ਜੀ ਸੀ ਝੰਜੇੜੀ ਕਾਲਜ ਵੱਲੋਂ ਹੁਣ ਤੱਕ ਮਾਈਕਰੋਸਾਫ਼ਟ, ਵਿਪਰੋ, ਆਈ ਟੀ ਸੀ, ਜੌਨ ਡੀਅਰ ਜਿਹੀਆਂ ਵਿਸ਼ਵ ਪੱਧਰ ਦੀਆਂ ਮੋਹਰੀ ਕੰਪਨੀਆਂ ਨੂੰ ਕੈਂਪਸ ਪਲੇਸਮੈਂਟ ਲਈ ਸੱਦਿਆਂ ਜਾ ਚੁੱਕਾ ਹੈ। ਇਸ ਦੌਰਾਨ ਸਭ ਤੋਂ ਵੱਧ ਦਾ ਪੈਕੇਜ 31 ਲੱਖ ਦਾ ਰਿਹਾ, ਜਦ ਕਿ ਅੌਸਤਨ ਪੈਕੇਜ 5 ਤੋਂ 9 ਲੱਖ ਦਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਵਿੱਦਿਅਕ ਸੰਸਥਾਵਾਂ ਵਿਚ ਬਿਹਤਰੀਨ ਪੇਸ਼ੇਵਾਰ ਤਿਆਰ ਕਰਨਾ ਸਮੇਂ ਦੀ ਵੱਡੀ ਲੋੜ ਬਣ ਚੁੱਕੀ ਹੈ। ਉਨ੍ਹਾਂ ਸਿੱਖਿਆਂ ਖੇਤਰ ਵਿਚ ਪ੍ਰੈਕਟੀਕਲ ਜਾਣਕਾਰੀ ਰੱਖਣ ਵਾਲੇ ਵਿਦਿਆਰਥੀ ਤਿਆਰ ਕਰਨ ਤੇ ਜ਼ੋਰ ਦਿੱਤਾ।
ਸੀਜੀਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਇਸ ਮਾਣਮੱਤੇ ਐਵਾਰਡ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੀ ਜੀ ਸੀ ਝੰਜੇੜੀ ਕਾਲਜ ਦੀ ਸਥਾਪਨਾ ਮੌਕੇ ਉਨ੍ਹਾਂ ਦਾ ਸੁਪਨਾ ਸੰਪੂਰਨ ਹੁਨਰਮੰਦ ਪੇਸ਼ੇਵਾਰ ਤਿਆਰ ਕਰਨ ਦਾ ਰਿਹਾ ਹੈ। ਜਦਕਿ ਇਸ ਐਵਾਰਡ ਨਾਲ ਉਨ੍ਹਾਂ ਦੇ ਹੌਸਲੇ ਨੂੰ ਇਕ ਨਵੀ ਉਡਾਣ ਮਿਲੀ ਹੈ। ਉਨ੍ਹਾਂ ਦੱਸਿਆਂ ਕਿ ਦਾਖ਼ਲਾ ਲੈਣ ਦੇ ਪਹਿਲੇ ਦਿਨ ਤੋਂ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਨਾਲ ਪ੍ਰੈਕਟੀਕਲ ਸਿੱਖਿਆਂ ਅਤੇ 3600 ਤਰੀਕੇ ਨਾਲ ਤਿਆਰੀ ਕਰਵਾਈ ਜਾਂਦੀ ਹੈ। ਇਹੀ ਕਾਰਨ ਹੈ ਕਿ ਕੈਂਪਸ ਪਲੇਸਮੈਂਟ ਲਈ ਆਉਣ ਵਾਲੀਆਂ ਕੌਮਾਂਤਰੀ ਕੰਪਨੀਆਂ ਵੱਲੋਂ ਚੁਣੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਫੀਡ ਬੈਕ ਇਕ ਪ੍ਰੈਕਟੀਕਲ ਮੁਲਾਜ਼ਮ ਵਜੋਂ ਜਾਂਦੀ ਹੈ। ਪ੍ਰੈਜ਼ੀਡੈਂਟ ਧਾਲੀਵਾਲ ਅਨੁਸਾਰ ਇਸ ਸੈਸ਼ਨ ਵਿਚ ਵੀ ਜੁਲਾਈ, 2018 ਵਿਚ ਪਾਸ ਆਊਟ ਹੋਣ ਜਾ ਰਹੇ ਜ਼ਿਆਦਾਤਰ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਈ ਜਾ ਚੁੱਕੀ ਹੈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…