Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਾਇਡ ਆਫ਼ ਨੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ:ਪੰਚਾਨੰਦ ਗਿਰੀ ਰੋਹਿਤ ਮੱਕੜ ਬਣੇ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ: ਕੈਨੇਡਾ ਦੇ ਰੱਖਿਆ ਮੰਤਰੀ ਨੂੰ ਖਾਲਿਸਤਾਨੀ ਦੱਸ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਤ ਕੀਤਾ ਦੀ ਉਹ ਕਿਸੇ ਕੀਮਤ ਉੱਤੇ ਵੀ ਪੰਜਾਬ ਵਿੱਚ ਖਾਲਿਸਤਾਨੀ ਤਾਕਤਾਂ ਨੂੰ ਸਿਰ ਚੁੱਕਣ ਨਹੀਂ ਦੇਣਗੇ। ਸ੍ਰੀ ਹਿੰਦੂ ਤਖ਼ਤ ਅਤੇ ਹਿੰਦੂ ਸਟੂਡੈਂਟ ਫੈਡਰੇਸ਼ਨ ਕੈਪਟਨ ਅਮਰਿੰਦਰ ਨੂੰ ਵੀ ਪ੍ਰਾਇਡ ਆਫ਼ ਨੇਸ਼ਨ ਐਵਾਰਡ ਦੇ ਕੇ ਸਨਮਾਨਿਤ ਕਰੇਗੀ। ਆਤੰਕੀ ਸੰਗਠਨਾਂ ਨੂੰ ਸ੍ਰੀ ਹਿੰਦੂ ਤਖ਼ਤ ਅਤੇ ਸੰਪੂਰਨ ਭਾਰਤੀ ਹਿੰਦੂ ਸੁਰੱਖਿਆ ਕਮੇਟੀ ਪੰਜਾਬ ਅਤੇ ਦੇਸ਼ ਵਿੱਚ ਕਿਸੇ ਕੀਮਤ ਉੱਤੇ ਵੀ ਸਿਰ ਚੁੱਕਣ ਨਹੀਂ ਦੇਵੇਗੀ। ਇਸ ਦੇ ਲਈ ਸ੍ਰੀ ਹਿੰਦੂ ਤਖ਼ਤ ਅਤੇ ਹਿੰਦੂ ਸੁਰੱਖਿਆ ਸਮਿਤੀ ਕਿਸੇ ਵੀ ਕੁਰਬਾਨੀ ਲਈ ਤਿਆਰ ਹੈ। ਇਹ ਗੱਲ ਵੀਰਵਾਰ ਨੂੰ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਕੌਮੀ ਪ੍ਰਧਾਨ ਅਤੇ ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ ਅਤੇ ਕਾਮੱਖਾ ਦੇਵੀ ਗੁਵਾਹਾਟੀ ਦੇ ਪੀਠਾਧੀਸ਼ਵਰ ਜੂਨਾ ਅਖਾੜਾ ਦੇ ਮਹਾਂਮੰਡਲੇਸ਼ਵਰ ਜਗਤਗੁਰੂ ਪੰਚਾਨੰਦ ਗਿਰੀ ਨੇ ਕਹੀ। ਉਨ੍ਹਾਂ ਨੇ ਇਸ ਮੌਕੇ ਰੋਹਿਤ ਮੱਕੜ ਨੂੰ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦਾ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ। ਨਾਲ ਹੀ ਨਿਯੁਕਤੀ ਪੱਤਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਇਸ ਦੇ ਇਲਾਵਾ ਸਮਰ ਡਿਸੂਜਾ ਨੂੰ ਹਿੰਦੂ ਸੁਰੱਖਿਆ ਸਮਿਤੀ ਦੇ ਲੁਧਿਆਣਾ ਦਾ ਪ੍ਰਧਾਨ ਪ੍ਰੇਮ ਖੇੜਾ ਨੂੰ ਹਿੰਦੂ ਸੁਰੱਖਿਆ ਸਮਿਤੀ ਦਾ ਪ੍ਰਭਾਰੀ ਅਤੇ ਅਨੁਰਾਗ ਪੰਡਿਤ ਨੂੰ ਕਮੇਟੀ ਦਾ ਉਪ-ਪ੍ਰਧਾਨ ਨਿਯੁਕਤ ਕੀਤਾ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ 31 ਦਸੰਬਰ ਤੱਕ ਉੱਤਰ ਭਾਰਤ ਵਿੱਚ ਸ੍ਰੀ ਹਿੰਦੂ ਤਖ਼ਤ, ਸਮਿਤੀ ਅਤੇ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੀ ਪਿੰਡ ਪੱਧਰ ਵੱਲੋਂ ਲੈ ਕੇ ਰਾਜ ਪੱਧਰ ਤੱਕ ਨਿਯੁਕਤੀਆਂ ਕੀਤੀ ਜਾਵੇਗੀ। ਇਸ ਮੌਕੇ ਨਵਨਿਉਕਤ ਜਿਲਾ ਪ੍ਰਧਾਨ ਰੋਹਿਤ ਮੱਕੜ ਨੇ ਪੰਚਾਨੰਦ ਗਿਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂਨੂੰ ਸੋਂਪੀ ਗਈ ਹੈ ਉਹਨੂੰ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਏਗੇ। ਨਾਲ ਹੀ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਾਂਗਾ। ਅੰਤ ਵਿੱਚ ਫੇਡਰੇਸ਼ਨ ਨੇ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਪੈਦਾ ਕਰਣ ਵਾਲੇ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਏਸ ਗਿਲ ਦੀ ਲੁਧਿਆਨਾ ਵਿੱਚ ਚੌਂਕ ਬਣਾਉਣ ਅਤੇ ਸਵਰਗੀ ਗਿੱਲ ਦੀ ਪ੍ਰਤੀਮਾ ਜਲਿਆਂਵਾਲਾ ਬਾਗ ਵਿੱਚ ਲਗਾਉਣ ਦੀ ਮੰਗ ਵੀ ਕੀਤੀ। ਇਸ ਮੌਕੇ ਵੀਰੇਸ਼ ਸ਼ਡਿਆਲ, ਉੱਤਰ ਭਾਰਤ ਪ੍ਰਮੁੱਖ ਪਰਮਿੰਦਰ ਭੱਟੀ, ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਸੰਦੀਪ ਪਾਠਕ, ਅਮਿਤ ਜੋਸ਼ੀ, ਕੁਲਵੰਤ ਸਿੰਘ ਮਾਨਣਪੁਰ, ਲਖਵਿੰਦਰ ਸਿੰਘ ਸਾਧਾਪੁਰ, ਜਸਮੀਤ ਜੱਸੀ, ਰੋਹਿਤ ਬੰਸਲ, ਰਾਮ ਮੈਹਰ ਸ਼ਰਮਾ, ਰਵਿਕਾਂਤ ਸ਼ਰਮਾ ਸਹਿਤ ਸ੍ਰੀ ਹਿੰਦੂ ਤੱਖ਼ਤ ਅਤੇ ਹਿੰਦੂ ਸੁਰੱਖਿਆ ਕਮੇਟੀ ਦੇ ਸੈਂਕੜੇ ਮੈਂਬਰ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ