ਮੁੱਖ ਮੰਤਰੀ ਵੱਲੋਂ ਛਾਉਣੀ ਕਲਾਂ ਪਿੰਡ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਖ਼ਤ ਕਦਮ ਚੁੱਕਣ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛਾਉਣੀ ਪਿੰਡ ਦੇ ਵਸਿੰਦਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੋਂ ਇਲਾਵਾ ਬੂਥਗੱੜ੍ਹ ਦੀ ਸੰਪਰਕ ਸੜਕ ਦਾ ਪਹਿਲ ਦੇ ਅਧਾਰ ’ਤੇ ਪੱਧਰ ਉੱਚਾ ਚੁੱਕਣ ਦੇ ਸਥਾਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਮੁੱਖ ਮੰਤਰੀ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਜ਼ਰੂਰੀ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਪੂਰੀ ਮਦਦ ਦੇਵੇਗੀ ਤਾਂ ਜੋ ਇਸ ਇਲਾਕੇ ਨੂੰ ਵਿਕਾਸ ਅਤੇ ਪ੍ਰਗਤੀ ਦੀ ਲੀਹ ਤੇ ਲਿਆਂਦਾ ਜਾ ਸਕੇ। ਪਿੰਡ ਦੇ ਲੋਕਾਂ ਨੇ ਵੱਧ ਰਹੀ ਆਵਾਜਾਈ ਦੇ ਕਾਰਨ ਛਾਉਣੀ ਕਲਾਂ-ਬੂਥਗੜ੍ਹ ਸੰਪਰਕ ਸੜਕ ਦਾ ਪੱਧਰ ਉੱਚਾ ਚੁੱਕਣ ਲਈ ਜ਼ਰੂਰੀ ਕਦਮ ਉਠਾਉਣ ਵਾਸਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿਉਂਕਿ ਟੋਲ-ਟੈਕਸ ਤੋਂ ਬਚਣ ਲਈ ਬਹੁਤ ਸਾਰੇ ਲੋਕ ਇਸੇ ਸੜਕ ਉੱਤੋਂ ਲੰਘਣਾ ਪਸੰਦ ਕਰਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਇਸ ਮੁੱਦੇ ’ਤੇ ਧਿਆਨ ਦੇਣ ਅਤੇ ਇਸਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪਿੰਡ ਦੇ ਮਿਡਲ ਸਕੂਲ ਦਾ ਪੱਧਰ ਵਧਾ ਕੇ ਹਾਇਰ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਦੀ ਪਿੰਡ ਦੇ ਲੋਕਾਂ ਦੀ ਮੰਗ ਦੇ ਸਬੰਧੀ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੂਲ ਸੋਨਾਲੀਕਾ ਗਰੁੱਪ ਵੱਲੋਂ ਅਪਣਾਇਆ ਜਾ ਰਿਹਾ ਹੈ। ਇਹ ਗਰੁੱਪ ਪਿੰਡ ਦੀਆਂ ਹਾਲਤਾਂ ਨੂੰ ਸੁਧਾਰਨ ਅਤੇ ਸਟ੍ਰੀਟ ਲਾਇਟਾਂ ਸਥਾਪਿਤ ਕਰਨ ਤੋਂ ਇਲਾਵਾ ਹੋਰ ਵੀ ਪਹਿਲ ਕਦਮੀਆਂ ਕਰੇਗਾ। ਪਿੰਡ ਦੇ ਸਿਹਤ ਕੇਂਦਰ ਦਾ ਪੱਧਰ ਵਧਾ ਕੇ ਡਿਸਪੈਂਸਰੀ ਬਣਾਉਣ, ਨਿਅਮਤ ਤੌਰ ’ਤੇ ਡਾ. ਲਗਾਉਣ, ਕੂੜੇ ਕਰਕਟ ਦੇ ਨਿਪਟਾਰੇ ਅਤੇ ਸੀਵਰੇਜ ਦੀ ਢੁਕਵੀਂ ਪ੍ਰਣਾਲੀ ਸਥਾਪਿਤ ਕਰਨ ਨਾਲ ਸਬੰਧਿਤ ਪਿੰਡ ਦੇ ਲੋਕਾਂ ਦੀਆਂ ਮੰਗਾਂ ’ਤੇ ਧਿਆਨ ਦੇਣ ਦਾ ਵੀ ਮੁੱਖ ਮੰਤਰੀ ਨੇ ਵਾਅਦਾ ਕੀਤਾ।

Load More Related Articles

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…