
ਜ਼ਹਿਰੀਲੀ ਸ਼ਰਾਬ: ਮੁੱਖ ਮੰਤਰੀ ਕਿਸੇ ਵੀ ਮੁਲਜ਼ਮ ਨੂੰ ਬਿਲਕੁਲ ਨਹੀਂ ਬਖ਼ਸ਼ਣਗੇ: ਬਡਹੇੜੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਵੀ ਹਨ ਨੇ ਆਖਿਆ ਕਿ ਪੰਜਾਬ ਵਿੱਚ ਜੋ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਹਨ ਜਾਂ ਵੇਚਣ ਦਾ ਗੈਰ ਕਾਨੂੰਨੀ ਵਪਾਰ ਕਰਦੇ ਆ ਰਹੇ ਹਨ। ਉਹਨਾਂ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਖ਼ਤ ਕਾਰਵਾਈ ਕਰਨ ਦਾ ਹੁਕਮ ਦੇ ਚੁੱਕੇ ਹਨ ਅਤੇ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ, ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਾਰੋਬਾਰੀਆਂ ਦੇ ਖ਼ਿਲਾਫ਼ ਕਾਰਵਾਈ ਅਮਲ ਵਿੱਚ ਆ ਚੁੱਕੀ ਹੈ। ਇਹ ਸਾਬਤ ਹੋ ਰਿਹੈ ਕਿ ਮੁੱਖ ਮੰਤਰੀ ਮੁਲਜ਼ਮਾਂ ਨੂੰ ਬਿਲਕੁਲ ਨਹੀਂ ਬਖ਼ਸ਼ਣਗੇ।
ਸ੍ਰੀ ਬਡਹੇੜੀ ਨੇ ਵਿਰੋਧੀ ਪਾਰਟੀਆਂ ਦੇ ਆਗੂ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਨੂੰ ਰਾਜਸੀ ਰੰਗਤ ਦੇ ਕੇ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਨ੍ਹਾਂ ਦੇ ਪੰਜਾਬ ਦੇ ਰਾਜਸੀ ਪਿੜ ਚੋਂ ਪੈਰ ਉੱਖੜ ਚੁੱਕੇ ਹਨ ਲੋਕ ਉਹਨਾਂ ਨੂੰ ਬੁਰੀ ਤਰਾਂ ਨਕਾਰ ਚੁੱਕੇ ਹਨ ਉਹ ਇਹਨਾਂ ਨੂੰ ਮੂੰਹ ਨਹੀਂ ਲਗਾ ਰਹੇ ਇਹ ਆਗੂ ਉਹ ਹੀ ਹਨ। ਜਿਨ੍ਹਾਂ ਦੇ ਰਾਜ-ਭਾਗ ਦੌਰਾਨ ਪੰਜਾਬ ਵਿੱਚ ਨਕਲੀ ਸ਼ਰਾਬ ਨਾਲ਼ 2012 ਵਿੱਚ ਲੱਗਭੱਗ 40 ਵਿਅਕਤੀ ਮਰ ਗਏ ਸਨ ਅਤੇ ਉਸ ਸਮੇਂ ਹੀ ਚਿੱਟਾ ਅਤੇ ਹੋਰ ਸਨਥੈਟਿਕ ਨਸ਼ੇ ਪੰਜਾਬ ਵਿੱਚ ਬਣਦੇ ਵੀ ਰਹੇ ਅਤੇ ਉਹਨਾਂ ਦੀ ਸਰਪ੍ਰਸਤੀ ਹੇਠ ਵਿਕਦੇ ਵੀ ਰਹੇ ਜਿਸ ਕਾਰਨ ਪੰਜਾਬੀਆਂ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬੁਰੀ ਤਰਾਂ ਹਾਰ ਦਾ ਮੂੰਹ ਵਿਖਾਇਆ।
ਸ੍ਰੀ ਬਡਹੇੜੀ ਨੇ ਆਖਿਆ ਕਿ ਲੋਕਾਂ ਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ ਕੈਪਟਨ ਸਰਕਾਰ ਛੇਤੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰਕੇ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਪਹੁੰਚਾਏਗੀ ਅਤੇ ਕਿਸੇ ਵੀ ਮੁਲਜ਼ਮ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਨਹੀਂ ਬਖ਼ਸ਼ਿਆ ਇਹ ਉਹਨਾਂ ਦਾ ਸੁਭਾਅ ਹੈ। ਮਰਨ ਵਾਲਿਆਂ ਦਾ ਬਹੁਤ ਦੁੱਖ ਹੈ ਅਤੇ ਪਰਵਾਰਾਂ ਨਾਲ਼ ਪੂਰੀ ਹਮਦਰਦੀ ਹੈ ਸਰਕਾਰ ਪ੍ਰਭਾਵਿਤ ਪਰਵਾਰਾਂ ਦੀ ਮਾਸਿਕ ਮੱਦਦ ਵੀ ਕਰੇਗੀ ਜਿਸ ਬਾਰੇ ਮੁੱਖ ਮੰਤਰੀ ਐਲਾਨ ਵੀ ਕਰ ਚੁੱਕੇ ਹਨ ਇਨ੍ਹਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਰਾਜਸੀ ਪਾਰਟੀਆਂ ਦੇ ਆਗੂਆਂ ਦੀਆਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਅਤੇ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇਣ ਵਾਹਿਗੁਰੂ ਪਰਿਵਾਰਾਂ ਨੂੰ ਬੱਲ ਬਖ਼ਸ਼ੇ ।